ETV Bharat / bharat

ਕੋਵਿਡ-19: AIIMS ਨਰਸਿੰਗ ਸਟਾਫ ਹੜਤਾਲ 'ਤੇ, ਗੰਭੀਰ ਬਿਮਾਰੀ ਵਾਲੇ ਮਰੀਜ਼ਾਂ ਨੂੰ ਆ ਰਹੀ ਮੁਸ਼ਕਲਾਂ

ਆਪਣੀਆਂ ਮੰਗਾਂ ਨੂੰ ਲੈ ਕੇ ਏਮਜ਼ ਦਾ ਨਰਸਿੰਗ ਸਟਾਫ ਹੜਤਾਲ ਤੇ ਚਲਾ ਗਿਆ ਹੈ। ਜਿਸ ਕਾਰਨ ਗੰਭੀਰ ਬਿਮਾਰੀ ਵਾਲੇ ਮਰੀਜ਼ਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਡਾ.ਗੁਲੇਰੀਆ ਦਾ ਕਹਿਣਾ ਹੈ ਕਿ ਨਰਸਿੰਗ ਸਟਾਫ ਦੀਆਂ ਸਾਰੀਆਂ ਮੰਗਾਂ ਨੂੰ ਮੰਨ ਲਿਆ ਗਿਆ ਹੈ।

AIIMS ਨਰਸਿੰਗ ਸਟਾਫ ਹੜਤਾਲ 'ਤੇ
AIIMS ਨਰਸਿੰਗ ਸਟਾਫ ਹੜਤਾਲ 'ਤੇ
author img

By

Published : Dec 15, 2020, 7:23 AM IST

ਨਵੀਂ ਦਿੱਲੀ: ਕੁੱਝ ਦਿਨ ਪਹਿਲਾਂ, ਇੰਡੀਅਨ ਮੈਡੀਕਲ ਐਸੋਸੀਏਸ਼ਨ ਆਈਐਮਏ ਦੇ ਸੱਦੇ 'ਤੇ ਦੇਸ਼ ਭਰ ਦੇ ਡਾਕਟਰਾਂ ਨੇ ਹੜਤਾਲ ਕਰ 'ਡਾਕਟਰ ਮਿਕਸੋਪੈਥੀ' ਵਿਰੁੱਧ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਹੜਤਾਲ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਇਸ ਕਦਮ ਨਾਲ ਹਫੜਾ-ਦਫੜੀ ਫੈਲੇਗੀ। ਆਈਐਮਏ ਨੇ ਆਪਣਾ ਅੰਦੋਲਨ ਹੋਰ ਤੇਜ਼ ਕਰਨ ਦੀ ਗੱਲ ਵੀ ਆਖੀ ਹੈ।

ਇਸਦੇ ਨਾਲ ਹੀ, ਆਈਐਮਏ ਨੇ ਸਧਾਰਣ ਸਰਜਰੀ ਨੂੰ ਪੋਸਟ ਗ੍ਰੈਜੂਏਟ ਡਿਗਰੀ ਧਾਰਕ ਆਯੁਰਵੈਦ ਡਾਕਟਰਾਂ ਦੀ ਮੰਜ਼ੂਰੀ ਦੇਣ ਸਬੰਧੀ ਸਰਕਾਰੀ ਨੋਟੀਫਿਕੇਸ਼ਨ ਦਾ ਵਿਰੋਧ ਕਰਦਿਆਂ, ਸਰਕਾਰ ਨੂੰ ਇਸ ਨੂੰ ਵਾਪਸ ਲੈਣ ਦੀ ਅਪੀਲ ਕੀਤੀ ਹੈ।

ਤੁਹਾਨੂੰ ਦੱਸ ਦਈਏ ਕਿ ਆਈਐਮਏ ਨੇ ਤਿੰਨ ਸਾਲਾ ਪੋਸਟ ਗ੍ਰੈਜੂਏਟ ਕੋਰਸ ਪੂਰਾ ਕਰਨ ਤੋਂ ਬਾਅਦ ਆਯੁਰਵੈਦਿਕ ਡਾਕਟਰਾਂ ਨੂੰ ਕੁਝ ਸਰਜਰੀ ਕਰਨ ਦੀ ਮੰਜ਼ੂਰੀ ਦੇਣ ਲਈ ਕੇਂਦਰੀ ਮੈਡੀਕਲ ਕੌਂਸਲ ਆਫ਼ ਇੰਡੀਅਨ ਮੈਡੀਸਨ (ਸੀਸੀਆਈਐਮ) ਦੇ ਫ਼ੈਸਲੇ ਖਿਲਾਫ ਦੇਸ਼ ਵਿਆਪੀ ਵਿਰੋਧ ਪ੍ਰਦਰਸ਼ਨ ਦੀ ਮੰਗ ਕੀਤੀ ਸੀ।

ਏਮਜ਼ ਹਸਪਤਾਲ ਦੀ ਤਕਰੀਬਨ 5,000 ਨਰਸ ਦੇ ਸਟਾਫ ਨੇ ਅਚਾਨਕ ਹੜਤਾਲ ਸ਼ੁਰੂ ਕਰ ਦਿੱਤੀ। ਇਸ ਦੇ ਕਾਰਨ, ਏਮਜ਼ ਹਸਪਤਾਲ ਵਿੱਚ ਬਹੁਤ ਸਾਰੀਆਂ ਸੇਵਾਵਾਂ ਭੰਗ ਹੋ ਗਈਆਂ ਹਨ। ਏਮਜ਼ ਪ੍ਰਸਾਸ਼ਨ ਅਤੇ ਸਿਹਤ ਵਿਭਾਗ ਵੱਲੋਂ ਉਨ੍ਹਾਂ ਦੀਆਂ ਮੰਗਾਂ ਨਾ ਮੰਨੇ ਜਾਣ ਤੋਂ ਬਾਅਦ ਨਰਸ ਯੂਨੀਅਨ ਨੇ ਵੱਡਾ ਕਦਮ ਚੁੱਕਦਿਆਂ ਸਾਰੀਆਂ ਸੇਵਾਵਾਂ ਬੰਦ ਕਰ ਦਿੱਤੀਆਂ ਅਤੇ ਹੜਤਾਲ ’ਤੇ ਚਲੀਆਂ ਗਈਆਂ।

ਏਮਜ਼ ਹਸਪਤਾਲ ਦੇ ਨਰਸਿੰਗ ਸਟਾਫ ਦੇ ਅਚਾਨਕ ਹੜਤਾਲ 'ਤੇ ਜਾਣ ਕਾਰਨ ਕਈ ਗੰਭੀਰ ਮਰੀਜ਼ਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਜਿਸ ਕਾਰਨ ਹਸਪਤਾਲ ਪ੍ਰਸਾਸ਼ਨ 'ਚ ਹਫੜੋ ਤਫੜੀ ਮਚ ਗਈ ਹੈ।

ਤਨਖ਼ਾਹ ਅਤੇ ਨਰਸਿੰਗ ਭਰਤੀ 'ਚ 80 ਅਤੇ 20 ਫੀਲਦੀ ਦੇ ਅਨੁਪਾਤ ਰਾਖਵੇਂਕਰਣ ਨੂੰ ਲੈ 21 ਸੂਤਰੀ ਮੰਗਾਂ ਨੂੰ ਲੈ ਕੇ AIIMS ਨਰਸਿੰਗ ਯੂਨੀਅਨ ਨੇ 16 ਦਸੰਬਰ ਤੋਂ ਪ੍ਰਭਾਵੀ ਅਨਮਿੱਥਏ ਸਮੇਂ ਲਈ ਰੱਖੀ ਹੜਤਾਲ ਸਮੇਂ ਤੋਂ 2 ਦਿਨ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਹੈ।

AIIMS ਨਰਸਿੰਗ ਯੂਨੀਅਨ ਦੀ ਮੁਖੀ ਹਰੀਸ਼ ਕਾਲਰਾ ਨੇ ਦੱਸਿਆ ਕਿ 16 ਦਸੰਬਰ ਨੂੰ ਹੜਤਾਲ ਕਰਨਾ ਪੱਕਾ ਸੀ, ਪਰ ਇਸੇ ਦੌਰਾਨ ਅਧਿਕਾਰੀਆਂ ਨੂੰ ਕਾਨਟਰੈਕਟ ਬੇਸਿਸ ਤੇ ਬਹਾਲ ਕਰ ਉਨਾਂ ਦੀ ਹੜਤਾਲ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।

ਇੱਕ ਵੀਡੀਓ ਵਿੱਚ, ਡਾ. ਗੁਲੇਰੀਆ ਨੇ ਪੂਰੇ ਏਮਜ਼ ਪਰਿਵਾਰ ਦਾ ਕੋਰੋਨਾ ਨਾਲ ਜ਼ੋਰਦਾਰ ਲੜਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਏਮਜ਼ ਨਰਸਿੰਗ ਸਟਾਫ ਸਮੇਤ ਪੂਰੇ ਪਰਿਵਾਰ ਨੇ ਕੋਰੋਨਾ ਮਹਾਂਮਾਰੀ ਦੌਰਾਨ ਇੱਕ ਵਧੀਆ ਕੰਮ ਕੀਤਾ ਹੈ, ਪਰ ਬਦਕਿਸਮਤੀ ਨਾਲ ਏਮਜ਼ ਨਰਸਿੰਗ ਯੂਨੀਅਨ ਆਪਣੀ ਮੰਗਾਂ ਨੂੰ ਲੈ ਕੇ ਹੜਤਾਲ ’ਤੇ ਚਲੀ ਗਈ ਹੈ। ਜਿਸ ਕਾਰਨ ਕੋਰੋਨਾ ਦੇ ਮਰੀਜ਼ਾਂ ਦੀ ਸੇਵਾ ਕਰਨ ਵਿੱਚ ਮੁਸ਼ਕਲ ਆ ਰਹੀ ਹੈ।

ਉਨ੍ਹਾਂ ਮਹਾਨ ਲਾਰੇਂਸ ਦੇ ਕਥਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੱਕ ਸੱਚਾ ਨਰਸ ਉਹੀ ਹੁੰਦਾ ਹੈ ਜੋ ਆਪਣੇ ਕੰਮ ਨੂੰ ਕਦੇ ਨਹੀਂ ਛੱਡਦਾ, ਮਹਾਂਮਾਰੀ ਦੇ ਦੌਰਾਨ ਤਾਂ ਬਿਲਕੁਲ ਨਹੀਂ।

ਡਾ. ਗੁਲੇਰੀਆ ਨੇ ਕਿਹਾ ਕਿ ਏਮਜ਼ ਨਰਸਿੰਗ ਯੂਨੀਅਨ ਨੇ ਉਨ੍ਹਾਂ ਅੱਗੇ ਆਪਣੀਆਂ ਮੰਗਾਂ ਦੀ ਸੂਚੀ ਦਿੱਤੀ ਸੀ। ਲਗਭਗ ਸਾਰੀਆਂ ਮੰਗਾਂ ਪੂਰੀਆਂ ਹੋ ਗਈਆਂ ਹਨ। ਇਨ੍ਹਾਂ ਮੰਗਾਂ ਵਿੱਚੋਂ ਇੱਕ ਮੰਗ ਤਨਖਾਹ ਨੂੰ ਲੈ ਕੇ ਹੈ। ਅਤੇ ਛੇਵੇਂ ਤਨਖਾਹ ਕਮਿਸ਼ਨ ਦੇ ਅਨੁਸਾਰ ਨਰਸਾਂ ਦੀ ਸ਼ੁਰੂਆਤੀ ਤਨਖਾਹ ਨਿਰਧਾਰਤ ਕਰ ਦਿੱਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.