ETV Bharat / bharat

ਹਾਈਕਮਾਨ ਦੇ ਦਖ਼ਲ ਤੋਂ ਬਾਅਦ ਸਿੱਧੂ ਨੇ ਸੁੱਟਿਆ ਇੱਕ ਹੋਰ ਬੰਬ ! - ਹਾਈਕੋਰਟ

ਪੰਜਾਬ ਕਾਂਗਰਸ ਦੇ ਕਲੇਸ਼ ’ਚ ਹਾਈਕਮਾਨ ਵੱਲੋਂ ਦਖਲ ਦੇਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਇੱਕ ਹੋ ਟਵੀਟ ਕਰ ਕਿਹਾ ਹੈ ਕਿ ਇੰਤਜ਼ਾਰ ਹੈ ਕਿ ਮਸਲੇ ਦਾ ਹੱਲ ਕਦੋਂ ਹੋਵੇਗਾ।

ਹਾਈਕਮਾਨ ਦੇ ਦਖ਼ਲ ਤੋਂ ਬਾਅਦ ਸਿੱਧੂ ਨੇ ਸੁੱਟਿਆ ਇੱਕ ਹੋਰ ਬੰਬ

author img

By

Published : May 22, 2021, 1:54 PM IST

Updated : May 22, 2021, 2:00 PM IST

ਚੰਡੀਗੜ੍ਹ: ਬੇਅਦਬੀ ਮਾਮਲੇ ’ਚ ਹਾਈਕੋਰਟ ਵੱਲੋਂ ਸਿੱਟ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਰਿਪੋਰਟ ਖਾਰਜ ਕਰਨ ਤੋਂ ਬਾਅਦ ਕਾਂਗਰਸ ਲਗਾਤਾਰ ਘਿਰਦੀ ਹੀ ਜਾਂ ਰਹੀ ਹੈ, ਉਥੇ ਹੀ ਕਾਂਗਰਸ ਦੇ ਮੰਤਰੀ ਵੀ ਇਸ ਮਸਲੇ ਨੂੰ ਲੈ ਆਪਣੀ ਹੀ ਸਰਕਾਰ ਤੋਂ ਨਾਰਾਜ਼ ਹਨ। ਉਥੇ ਹੀ ਜੇਕਰ ਸਾਬਕਾ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗੱਲ ਕੀਤੀ ਜਾਵੇ ਤਾਂ ਉਹ ਤਾਂ ਟਵੀਟ ’ਤੇ ਟਵੀਟ ਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਤਲਖੀ ਤੇਵਰ ਦਿਖਾਉਂਦੇ ਹੋਏ ਸਵਾਲ ’ਤੇ ਸਵਾਲ ਕਰ ਰਹੇ ਹਨ। ਹੁਣ ਨਵਜੋਤ ਸਿੰਘ ਸਿੱਧੂ ਨੇ ਇੱਕ ਹੋਰ ਟਵੀਟ ਕੀਤਾ ਹੈ। ਸਿੱਧੂ ਨੇ ਲਿਖਿਆ ਹੈ ਕਿ ‘ਇੱਕ ਵੀ ਮੀਟਿੰਗ ਸਾਬਤ ਕਰੋ ਜੋ ਮੈਂ ਕਿਸੇ ਹੋਰ ਪਾਰਟੀ ਦੇ ਆਗੂ ਨਾਲ ਕੀਤੀ ਹੈ ?! ਮੈਂ ਅੱਜ ਤੱਕ ਕਿਸੇ ਨੂੰ ਕਿਸੇ ਦੇ ਅਹੁਦੇ ਬਾਰੇ ਕਦੇ ਵੀ ਨਹੀਂ ਪੁੱਛਿਆ। ਮੈਂ ਪੰਜਾਬ ਦੀ ਖੁਸ਼ਹਾਲੀ ਚਾਹੁੰਦਾ ਹਾਂ!! ਮੈਨੂੰ ਕਈ ਵਾਰ ਕੈਬਿਨੇਟ ਦੀ ਪੇਸ਼ਕਸ਼ ਆਈ, ਪਰ ਮੈਂ ਠੁਕਰਾ ਦਿੱਤੀ। ਹੁਣ ਹਾਈ ਕਮਾਂਡ ਨੇ ਦਖਲ ਦਿੱਤਾ ਹੈ, ਇੰਤਜ਼ਾਰ ਕਰੋ...

  • Prove one meeting that I have had with another Party’s leader ?! I have never asked anyone for any post till date. All I seek is Punjab’s prosperity !! Was invited & offered Cabinet berths many times but I did not accept
    Now, Our Esteemed High Command has intervened, Will wait... pic.twitter.com/bUksnEKMxk

    — Navjot Singh Sidhu (@sherryontopp) May 22, 2021 " class="align-text-top noRightClick twitterSection" data=" ">

ਇਹ ਵੀ ਪੜੋ: ਡੀਆਰਡੀਓ ਨੇ ਵਿਕਸਿਤ ਕੀਤੀ ਕੋਵਿਡ -19 ਰੋਧੀ ਐਂਟੀਬਾਡੀਜ਼ ਦਾ ਪਤਾ ਲਗਾਉਣ ਵਾਲੀ ਕਿੱਟ

ਦੱਸ ਦਈਏ ਕਿ ਬੇਅਦਬੀ ਮਾਮਲੇ ਦੀ ਹਾਈਕੋਰਟ ਵੱਲੋਂ ਰਿਪੋਰਟ ਖਾਰਜ ਹੋਣ ਤੋਂ ਬਾਅਦ ਪੰਜਾਬ ਕਾਂਗਰਸ ਵਿੱਚ ਕਲੇਸ਼ ਵਧਦਾ ਹੀ ਜਾ ਰਿਹਾ ਹੈ। ਨਵਜੋਤ ਸਿੰਘ ਸਿੱਧੂ ਆਏ ਦਿਨੀਂ ਇਸ ਮਸਲੇ ਨੂੰ ਲੈ ਆਪਣੀ ਹੀ ਸਰਕਾਰ ਨੂੰ ਘੇਰਦੇ ਨਜ਼ਰ ਆ ਰਹੇ ਹਨ। ਉਥੇ ਹੀ ਹੁਣ ਹਾਈਕਮਾਨ ਵੱਲੋਂ ਇਸ ਮਾਮਲੇ ਵਿੱਚ ਦਖਲ ਦਿੱਤਾ ਗਿਆ ਹੈ ਤੇ 3 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ ਜੋ ਪੰਜਾਬ ਦੇ ਸਾਰੇ ਨਾਰਾਜ਼ ਆਗੂਆਂ ਨਾਲ ਮੁਲਾਕਾਤ ਕਰ ਮਸਲੇ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰੇਗੀ।

ਇਹ ਵੀ ਪੜੋ: ਟੀਕਾਕਰਨ 'ਚ ਸਰਕਾਰ ਨੇ ਸਟਾਕ ਅਤੇ WHO ਦੀ ਗਾਈਡਲਾਈਨਜ਼ ਨੂੰ ਕੀਤਾ ਨਜ਼ਰਅੰਦਾਜ਼: ਸੀਰਮ ਕੇ ਡਾਇਰੈਕਟਰ

Last Updated : May 22, 2021, 2:00 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.