ਆਗਰਾ: ਐਤਵਾਰ ਨੂੰ, ਏਤਮਦੁਧੋਲਾ ਵਿਊ ਪੁਆਇੰਟ ਪਾਰਕ ਦੇ ਨੇੜੇ,ਸਮਾਜਿਕ ਕਾਰਕੁਨਾਂ ਨੇ ਯਮੁਨਾ ਨਦੀ ਤੋਂ ਬਹੁਤ ਸਾਰਾ ਕਚਰਾ ਅਤੇ ਵਿਸਰਜਿਤ ਕੀਤੀਆਂ ਗਈਆਂ ਮੂਰਤੀਆਂ ਨੂੰ ਬਾਹਰ ਕੱਢਿਆ। ਵਾਤਾਵਰਣ ਪ੍ਰੇਮੀ ਦੇਵਾਸ਼ੀਸ਼ ਭੱਟਾਚਾਰੀਆ ਨੇ ਕਿਹਾ, "ਕਈ ਤਿਉਹਾਰ ਲੰਘਣ ਤੋਂ ਬਾਅਦ ਜ਼ਹਿਰੀਲੀਆਂ ਅਤੇ ਪਲਾਸਟਿਕ ਵਾਲੀਆਂ ਮੂਰਤੀਆਂ ਅਤੇ ਪੂਜਾ ਸਮੱਗਰੀ ਨੂੰ ਹਟਾਉਣਾ ਜ਼ਰੂਰੀ ਸੀ। ਲੋਕ ਸਮਝ ਨਹੀਂ ਪਾ ਰਹੇ ਹਨ ਕਿ ਉਹ ਨਦੀਆਂ ਵਿਚ ਪ੍ਰਦੂਸ਼ਣ ਦੇ ਪੱਧਰ ਨੂੰ ਵਧਾ ਰਹੇ ਹਨ।"
ਇਸ ਸਵੱਛਤਾ ਸਮਾਗਮ ਦੇ ਪ੍ਰਬੰਧਕ ਕਿਸ਼ੋਰ ਪੰਡਿਤ ਨੇ ਕਿਹਾ, "ਹਜ਼ਾਰਾਂ ਮੂਰਤੀਆਂ ਥਾਂ-ਥਾਂ ਫੈਲੀਆਂ ਹੋਈਆਂ ਹਨ। ਅਸੀਂ ਨਦੀ ਨੂੰ ਸਾਫ਼ ਕਰਨ ਲਈ ਆਪਣੀਆਂ ਛੋਟੀਆਂ ਕੋਸ਼ਿਸ਼ਾਂ ਕਰ ਰਹੇ ਹਾਂ।"
ਕਾਰਕੁਨ ਪਦਮਿਨੀ ਅਈਅਰ ਦਾ ਕਹਿਣਾ ਹੈ ਕਿ ਯਮੁਨਾ ਨਦੀ ਨੂੰ ਸਹੀ ਹਾਲਤ ਅਤੇ ਸਾਫ਼ ਰੱਖਣਾ ਤਾਜ ਮਹੱਲ ਅਤੇ ਨਦੀ ਦੇ ਕੰਡੇ 'ਤੇ ਬਣੀਆਂ ਕਈ ਹੋਰ ਇਮਾਰਤਾਂ ਲਈ ਬਹੁਤ ਜ਼ਰੂਰੀ ਹੈ।