ਲੁਧਿਆਣਾ: ਲਗਾਤਾਰ ਹੇਠਾਂ ਡਿੱਗ ਰਹੇ ਪਾਣੀ ਦੇ ਪੱਧਰ ਤੇ ਜ਼ਮੀਨ ਦੀ ਉਪਜਾਊ ਸ਼ਕਤੀ ਬਚਾਉਣ ਲਈ ਸਰਕਾਰਾਂ ਅਕਸਰ ਹੀ ਕਿਸਾਨਾਂ ਨੂੰ ਰਿਵਾਇਤੀ ਕਣਕ ਤੇ ਝੋਨੇ ਦੇ ਫਸਲੀ ਚੱਕਰ ਨੂੰ ਛੱਡ ਕੇ ਵੱਖਰੀ ਕਿਸਮ ਦੀ ਖੇਤੀ ਕਰਨ ਲਈ ਉਤਸ਼ਾਹਤ ਕਰਦੀਆਂ ਹਨ। ਓਰਗੈਨਿਕ ਖੇਤੀ ਵੀ ਅਜਿਹਾ ਹੀ ਇੱਕ ਸਾਧਨ ਹੈ ਜਿਸ ਨਾਲ ਧਰਤੀ ਦੀ ਉਪਜਾਉ ਸ਼ਕਤੀ ਨੂੰ ਬਰਕਰਾਰ ਰੱਖਿਆ ਜਾ ਸਕਦਾ ਹੈ। ਲੁਧਿਆਣਾ ਦੇ ਕੁਹਾੜਾ ਦੇ ਵਿਚ ਨਾਮਧਾਰੀ ਹਰਦੇਵ ਸਿੰਘ ਨਾਂਅ ਦਾ ਕਿਸਾਨ ਆਪਣੇ ਫਾਰਮ ਵਿੱਚ ਆਰਗੈਨਿਕ ਢੰਗ ਦੇ ਨਾਲ ਸਟ੍ਰਾਬੇਰੀ ਦੀ ਕਾਸ਼ਤ ਕਰਦਾ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਲਈ ਸਿਖਲਾਈ
ਹਰਦੇਵ ਸਿੰਘ ਦੀ ਸਟ੍ਰਾਬੇਰੀ ਦੀ ਇਹ ਕਿਸਮ ਪੂਰੇ ਪੰਜਾਬ ਦੇ ਵਿੱਚ ਮਸ਼ਹੂਰ ਹੋ ਗਈ ਹੈ। ਸਟ੍ਰਾਬੇਰੀ ਤੋਂ ਇਲਾਵਾ ਇਨ੍ਹਾਂ ਦੇ ਖੇਤਾਂ 'ਚ ਜਾਮਣੀ ਅਤੇ ਪੀਲੀ ਗੋਭੀ ਵੀ ਉੱਗਦੀ ਹੈ। ਪਹਿਲਾਂ ਪਹਿਲ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਸ ਵਿੱਚ ਕਾਮਯਾਬੀ ਮਿਲੀ। ਹਰਦੇਵ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਇਸ ਸੰਬੰਧੀ ਸਿਖਲਾਈ ਵੀ ਲੈ ਚੁੱਕੇ ਹਨ। ਆਓ ਜਾਣਦੇ ਹਾਂ ਕਿਸਾਨ ਹਰਦੇਵ ਸਿੰਘ ਦੇ ਖੇਤਾਂ 'ਚ ਉੱਗਣ ਵਾਲੀ ਸਟ੍ਰਾਬੇਰੀ ਬਾਰੇ, ਜੋ ਕਿ ਪੰਜਾਬ 'ਚ ਕਿਤੇ ਵੀ ਨਹੀਂ ਮਿਲਦੀ।
ਪੰਜਾਬ ਵਿੱਚ ਮਸ਼ਹੂਰ ਇਹ ਸਟ੍ਰਾਬੇਰੀ
ਲੁਧਿਆਣਾ ਦੀ ਇਸ ਸਟ੍ਰਾਬੇਰੀ ਦੀ ਕਿਸਮ ਪੂਰੇ ਪੰਜਾਬ ਵਿੱਚ ਮਸ਼ਹੂਰ ਹੋ ਗਈ ਹੈ। ਜੋ ਕਿ ਚੰਡੀਗੜ ਤੱਕ ਵਿਕਦੀ ਹੈ। ਸਟ੍ਰਾਬੇਰੀ ਦੇ ਨਾਲ ਨਾਲ ਹਰਦੇਵ ਸਿੰਘ ਨੂੰ ਜੇਕਰ ਬਜ਼ਾਰ ਵਿੱਚੋਂ ਕਿਸੇ ਫਲ ਜਾਂ ਫਰੂਟ ਦਾ ਨਵਾਂ ਬੀਜ ਮਿਲਦਾ ਹੈ ਤਾਂ ਉਹ ਖੇਤਾਂ 'ਚ ਲਗਾਉਂਦੇ ਹਨ।
ਆਪੇ ਤੋੜੋ ਤੇ ਆਪੇ ਲੈ ਜਾਓ
ਆਰਗੈਨਿਕ ਤਰੀਕੇ ਨਾਲ ਉਗਾਈ ਜਾਂਦੀ ਸਟ੍ਰਾਬੇਰੀ ਨੂੰ ਖਰੀਦਣ ਲਈ ਦੂਰ ਦਰਾਡੇ ਤੋਂ ਲੋਕ ਆਉਂਦੇ ਹਨ। ਉਨ੍ਹਾਂ ਦੇ ਇਥੇ ਆਓਣ ਦਾ ਮੁੱਖ ਮਕਸਦ ਹੈ ਕਿ ਇਥੇ ਆਪ ਤੋੜੋ ਅਤੇ ਆਰ ਲੈ ਜਾਓ। ਇਨ੍ਹਾਂ ਦਾ ਸਭ ਤੋਂ ਵਧੀਆ ਸਿਸਟਮ ਹੋ ਕਿ ਤੁਸੀਂ ਉਹ ਸਟ੍ਰਾਬੇਰੀ ਲੈਕੇ ਜਾ ਸਕਦੇ ਹੋ ਜੋ ਤੁਹਾਨੂੰ ਪਸੰਦ ਆਉਂਦੀ ਹੈ। ਜਿਸ ਲਈ ਇਨ੍ਹਾਂ ਨੇ ਪੋਸਟਰ ਵੀ ਲਗਾਏ ਹੋਏ ਹਨ। ਬਜ਼ਾਰ 'ਚ ਆਰਗੈਨਿਕ ਚਾਹੇ ਨਾ ਮਿਲ ਪਰ ਸਾਨੂੰ ਇਥੋਂ ਮਿਲ ਜਾਂਦੀ ਹੈ। ਇਸ ਦਾ ਰੇਟ ਵੀ ਬਹੁਤ ਘੱਟ ਹੈ ਅਤੇ ਸਵਾਦ ਵੀ ਵਧੀਆ ਹੈ।
24 ਕਿਸਾਮ ਦੀਆਂ ਉਗਾਈਆਂ ਸਬਜ਼ੀਆਂ
ਹਰਦੇਵ ਸਿੰਘ ਆਪਣੇ ਖੇਤਾਂ ਵਿੱਚ 24 ਇਸ ਤਰ੍ਹਾਂ ਦੀਆਂ ਸਬਜ਼ੀਆਂ ਉਗਾਉਂਦੇ ਹਨ। ਇਨ੍ਹਾਂ ਦੇ ਖੇਤਾਂ ਚ ਉੱਗਣ ਵਾਲੀ ਪੀਲੀ ਅਤੇ ਜਾਮਣੀ ਰੰਗ ਦੀ ਗੋਭੀ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਫਿਲਹਾਲ ਆਪਣੇ ਖਾਣ ਵਾਸਤੇ ਉਗਾਈ ਜਾ ਰਹੀ ਹੈ ਅੱਗੇ ਜਾ ਕੇ ਇਸ ਦਾ ਉਹ ਮੰਡੀਕਰਨ ਵੀ ਕਰਨਗੇ। ਨਾਮਧਾਰੀ ਸਟ੍ਰਾਬਰੀ ਫਾਰਮ ਦੀ ਇੱਕ ਵਿਸ਼ੇਸ਼ ਗੱਲ ਇਹ ਵੀ ਹੈ ਕਿ ਇੱਥੇ ਪੋਸਟਰ ਲਗਾਏ ਗਏ ਹਨ ਕਿ ਜੇਕਰ ਕੋਈ ਸਟ੍ਰਾਬੇਰੀ ਖਰੀਦਣਾ ਚਾਹੁੰਦਾ ਹੈ ਤਾਂ ਉਹ ਖੁਦ ਆਕੇ ਆਪਣੀ ਮਰਜ਼ੀ ਦੀ ਸਟ੍ਰਾਬੇਰੀ ਤੋੜਕੇ ਲੈ ਕੇ ਜਾ ਸਕਦਾ ਹੈ।