ETV Bharat / bharat

Adani Group Share Falls down: ਅਡਾਨੀ ਗਰੁੱਪ ਨੂੰ ਚਾਰੇ ਪਾਸਿਓਂ ਮਾਰ, ਡਿੱਗ ਰਹੇ ਸ਼ੇਅਰ, NSE ਵੀ ਲੈ ਲਿਆ ਐਕਸ਼ਨ, ਪੜ੍ਹੋ ਪੂਰੀ ਖ਼ਬਰ - ਅਡਾਨੀ ਇੰਟਰਪ੍ਰਾਈਜਿਜ਼

ਅਡਾਨੀ ਐਂਟਰਪ੍ਰਾਈਜਿਜ਼ ਨੂੰ ਐਸ ਐਂਡ ਪੀ ਡਾਓ ਜੋਂਸ ਸਸਟੇਨੇਬਿਲਟੀ ਨੂੰ index ਤੋਂ ਹਟਾ ਦਿੱਤਾ ਜਾਵੇਗਾ, ਅਜਿਹੇ ਸਮੇਂ ਜਦੋਂ ਅਡਾਨੀ ਗਰੁੱਪ ਸਟਾਕਾਂ ਦੀ ਮਾਰਕੀਟ ਰੂਟ ਚੌੜੀ ਅਤੇ ਡੂੰਘੀ ਹੁੰਦੀ ਜਾ ਰਹੀ ਹੈ। ਇਸ ਦਾ ਅਸਲ ਵਿੱਚ ਕੀ ਮਤਲਬ ਹੈ? ਇਸਦਾ ਕੀ ਪ੍ਰਭਾਵ ਹੋਵੇਗਾ?

Adani Group hit from all sides, falling shares NSE also took action, read full news
Adani Group Share Falls down: ਅਡਾਨੀ ਗਰੁੱਪ ਨੂੰ ਚਾਰੇ ਪਾਸਿਓਂ ਮਾਰ, ਡਿੱਗ ਰਹੇ ਸ਼ੇਅਰ, NSE ਵੀ ਲੈ ਲਿਆ ਐਕਸ਼ਨ, ਪੜ੍ਹੋ ਪੂਰੀ ਖ਼ਬਰ
author img

By

Published : Feb 3, 2023, 5:56 PM IST

ਦਿੱਲੀ - ਬੀਤੇ ਕੁਝ ਦਿਨਾਂ ਤੋਂ ਅਡਾਨੀ ਸਮੂਹ ਨੂੰ ਲਗਾਤਾਰ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਡਾਨੀ ਨੂੰ ਇਕ ਤੋਂ ਬਾਅਦ ਇਕ ਘਾਟੇ ਹੋ ਰਹੇ ਹਨ ਅਤੇ ਹੁਣ ਅਮਰੀਕੀ ਸ਼ੇਅਰ ਬਾਜ਼ਾਰ ਤੋਂ ਇਕ ਹੋਰ ਵੱਡਾ ਝਟਕਾ ਲੱਗਾ ਹੈ। ਅਡਾਨੀ ਗਰੁੱਪ ਦੀ ਪ੍ਰਮੁੱਖ ਕੰਪਨੀ ਅਡਾਨੀ ਇੰਟਰਪ੍ਰਾਈਜਿਜ਼ ਨੂੰ ਡਾਓ ਜੋਂਸ ਸਸਟੇਨੇਬਿਲਟੀ ਇੰਡੈਕਸ ਤੋਂ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ। ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਸ਼ੁੱਕਰਵਾਰ ਨੂੰ ਲਗਾਤਾਰ ਸੱਤਵੇਂ ਦਿਨ ਗਿਰਾਵਟ ਦਰਜ ਕੀਤੀ ਗਈ। ਅਡਾਨੀ ਇੰਟਰਪ੍ਰਾਈਜਿਜ਼ 7 ਫਰਵਰੀ 2023 ਤੋਂ ਇਸ Index ਵਿੱਚ ਵਪਾਰ ਨਹੀਂ ਕਰੇਗੀ। ਦਸਦੀਏ ਕਿ ਅਡਾਨੀ ਇੰਟਰਪ੍ਰਾਈਜਿਜ਼ ਦੇ ਸਟਾਕ 'ਚ 20 ਫੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ ਜਿਸ ਦੀ ਜਾਣਕਾਰੀ ਅਮਰੀਕੀ ਸ਼ੇਅਰ ਬਾਜ਼ਾਰ ਨੇ ਆਪਣੇ Index 'ਚ ਇਸ ਬਦਲਾਅ ਦੀ ਜਾਣਕਾਰੀ ਦਿੱਤੀ ਹੈ।

ਇਕ ਸਾਲ ਦਾ ਹੇਠਲਾ ਪੱਧਰ : S&P ਡਾਓ ਜੋਂਸ ਸਸਟੇਨੇਬਿਲਟੀ ਇੰਡੈਕਸ ਤੋਂ ਅਡਾਨੀ ਇੰਟਰਪ੍ਰਾਈਜਿਜ਼ ਨੂੰ ਹਟਾਉਣ 'ਤੇ, Index ਘੋਸ਼ਣਾ ਵਿੱਚ ਕਿਹਾ ਗਿਆ ਹੈ ਕਿ ਅਡਾਨੀ ਐਂਟਰਪ੍ਰਾਈਜਿਜ਼ XMOB:52599 ਨੂੰ ਡਾਓ ਜੋਂਸ ਸਸਟੇਨੇਬਿਲਟੀ ਇੰਡੈਕਸ ਤੋਂ ਹਟਾ ਦਿੱਤਾ ਜਾਵੇਗਾ। ਰਿਪੋਰਟ ਮੁਤਾਬਕ ਅਡਾਨੀ ਐਂਟਰਪ੍ਰਾਈਜ਼ ਦੇ ਸ਼ੇਅਰ 20 ਫੀਸਦੀ ਡਿੱਗ ਕੇ 1,173.55 ਰੁਪਏ ਪ੍ਰਤੀ ਸ਼ੇਅਰ 'ਤੇ ਆ ਗਏ, ਜੋ ਕਿ ਬੀ.ਐੱਸ.ਈ. 'ਤੇ ਇਸ ਦਾ ਇਕ ਸਾਲ ਦਾ ਹੇਠਲਾ ਪੱਧਰ ਹੈ। ਅਡਾਨੀ ਪੋਰਟਸ ਦੇ ਸ਼ੇਅਰ 10 ਫੀਸਦੀ, ਅਡਾਨੀ ਟਰਾਂਸਮਿਸ਼ਨ 10 ਫੀਸਦੀ, ਅਡਾਨੀ ਗ੍ਰੀਨ ਐਨਰਜੀ 10 ਫੀਸਦੀ, ਅਡਾਨੀ ਪਾਵਰ 5 ਫੀਸਦੀ, ਅਡਾਨੀ ਟੋਟਲ ਗੈਸ 5 ਫੀਸਦੀ, ਅਡਾਨੀ ਵਿਲਮਾਰ 4.99 ਫੀਸਦੀ, ਐਨਡੀਟੀਵੀ 4.98 ਫੀਸਦੀ, ਏ.ਸੀ.ਸੀ. ਦੇ ਸ਼ੇਅਰ 4.24 ਫੀਸਦੀ ਡਿੱਗੇ। ਫੀਸਦੀ ਅਤੇ ਅੰਬੂਜਾ ਸੀਮੈਂਟਸ 'ਚ ਤਿੰਨ ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ।

ਇਹ ਵੀ ਪੜ੍ਹੋ : What is Hindenburg Research : ਹਿੰਡਨਬਰਗ ਨੇ ਖਤਰੇ 'ਚ ਪਾਇਆ ਅਡਾਨੀ ਸਾਮਰਾਜ !, ਜਾਣੋ ਰਿਪੋਰਟ ਵਿਚ ਕੀ ਹੈ ਖਾਸ

ਸ਼ੇਅਰਾਂ ਦੀਆਂ ਕੀਮਤਾਂ ਵੀ ਲਗਾਤਾਰ ਡਿੱਗ ਰਹੀਆਂ: ਇਥੇ ਇਹ ਵੀ ਦੱਸਣਯੋਗ ਹੈ ਕਿ ਬਜਟ ਤੋਂ ਬਾਅਦ ਲਗਾਤਾਰ ਅਡਾਨੀ ਗਰੁੱਪ ਦੀਆਂ ਲਗਭਗ ਸਾਰੀਆਂ ਕੰਪਨੀਆਂ 'ਚ ਗਿਰਾਵਟ ਦਾ ਦੌਰ ਚੱਲ ਰਿਹਾ ਹੈ। ਅਡਾਨੀ ਇੰਟਰਪ੍ਰਾਈਜਿਜ਼, ਅਡਾਨੀ ਟੋਟਲ ਗੈਸ, ਅਡਾਨੀ ਪਾਵਰ, ਅਡਾਨੀ ਵਿਲਮਰ ਲਿਮਿਟੇਡ, ਅਡਾਨੀ ਗ੍ਰੀਨ ਐਨਰਜੀ ਲਿਮਿਟੇਡ, ਅਡਾਨੀ ਟ੍ਰਾਂਸਮਿਸ਼ਨ ਲਿਮਿਟੇਡ, ਅੰਬੂਜਾ ਸੀਮੈਂਟਸ, ਏ.ਸੀ.ਸੀ. ਲਿ. ਸ਼ੇਅਰਾਂ ਦੀਆਂ ਕੀਮਤਾਂ ਵੀ ਲਗਾਤਾਰ ਡਿੱਗ ਰਹੀਆਂ ਹਨ। ਲੋਅਰ ਸਰਕਟ ਅਡਾਨੀ ਟੋਟਲ ਗੈਸ, ਅਡਾਨੀ ਪਾਵਰ, ਅਡਾਨੀ ਵਿਲਮਰ ਲਿਮਿਟੇਡ, ਅਡਾਨੀ ਗ੍ਰੀਨ ਐਨਰਜੀ ਲਿਮਿਟੇਡ, ਅਡਾਨੀ ਟ੍ਰਾਂਸਮਿਸ਼ਨ ਲਿਮਿਟੇਡ ਵਿੱਚ ਲੱਗੇ ਹੋਏ ਹਨ।

ਕੀ ਹੈ ਲੋਅਰ ਸਰਕਟ- ਜੇਕਰ ਅਚਾਨਕ ਕਿਸੇ ਕੰਪਨੀ ਦੇ ਸ਼ੇਅਰ ਦੀ ਕੀਮਤ ਵਧ ਜਾਂਦੀ ਹੈ, ਜਾਂ ਹੇਠਾਂ ਆ ਜਾਂਦੀ ਹੈ ਤਾਂ ਇਸ ਕਾਰਨ ਨਿਵੇਸ਼ਕਾਂ ਨੂੰ ਭਾਰੀ ਨੁਕਸਾਨ ਉਠਾਉਣਾ ਪੈਂਦਾ ਹੈ। ਇਸ ਲਈ ਨਿਵੇਸ਼ਕਾਂ ਨੂੰ ਇਸ ਅਚਾਨਕ ਉਤਰਾਅ-ਚੜ੍ਹਾਅ ਤੋਂ ਬਚਾਉਣ ਲਈ ਸਰਕਟ ਲਗਾਇਆ ਜਾਂਦਾ ਹੈ। ਇਸਦੀ ਉਪਰਲੀ ਸੀਮਾ ਨੂੰ ਅੱਪਰ ਸਰਕਟ ਕਿਹਾ ਜਾਂਦਾ ਹੈ, ਅਤੇ ਹੇਠਲੀ ਸੀਮਾ ਨੂੰ ਲੋਅਰ ਸਰਕਟ ਕਿਹਾ ਜਾਂਦਾ ਹੈ। ਲੋਅਰ ਸਰਕਟ ਦਾ ਮਤਲਬ ਹੈ ਕਿ ਉਸ ਕੰਪਨੀ ਦਾ ਸਟਾਕ ਉਸ ਮੁੱਲ ਤੋਂ ਹੇਠਾਂ ਨਹੀਂ ਜਾ ਸਕਦਾ। ਸਰਕਟ ਦੀ ਸਹੂਲਤ ਸਟਾਕ ਐਕਸਚੇਂਜ ਕੋਲ ਹੈ।ਸ਼ੁੱਕਰਵਾਰ ਦੇ ਕਾਰੋਬਾਰੀ ਸੈਸ਼ਨ 'ਚ ਅਡਾਨੀ ਇੰਟਰਪ੍ਰਾਈਜਿਜ਼ 35 ਫੀਸਦੀ ਦੀ ਗਿਰਾਵਟ ਦੇ ਨਾਲ 1017 ਰੁਪਏ 'ਤੇ ਕਾਰੋਬਾਰ ਕਰ ਰਿਹਾ ਹੈ। ਅਡਾਨੀ ਗ੍ਰੀਨ ਐਨਰਜੀ 10 ਫੀਸਦੀ, ਅਡਾਨੀ ਪੋਰਟਸ 11 ਫੀਸਦੀ, ਅਡਾਨੀ ਪਾਵਰ 5 ਫੀਸਦੀ, ਅਡਾਨੀ ਟੋਟਲ ਗੈਸ 5 ਫੀਸਦੀ, ਅਡਾਨੀ ਟਰਾਂਸਮਿਸ਼ਨ 10 ਫੀਸਦੀ, ਅਡਾਨੀ ਵਿਲਮਾਰ 5 ਫੀਸਦੀ ਡਿੱਗ ਕੇ ਕਾਰੋਬਾਰ ਕਰ ਰਹੀ ਹੈ

ਬਾਜ਼ਾਰ ਵਿੱਚ ਅਸਥਿਰਤਾ ਦੇ ਵਿਚਕਾਰ ਇਹ ਇੱਕ ਅਫਵਾਹ: ਜ਼ਿਕਰਯੋਗ ਹੈ ਕਿ ਹਾਲ ਹੀ 'ਚ ਅਡਾਨੀ ਦਾ ਅੰਬੂਜਾ ਤੇ ACC ਦੇ ਸ਼ੇਅਰ ਪ੍ਰਮੋਟਰਾਂ ਵਿਚ ਉਥਲ ਪੁਥਲ ਦੀ ਗੱਲ ਵੀ ਸਾਹਮਣੇ ਆਈ ਸੀ , ਜਿਸ ਨੂੰ ਨਕਾਰਦੇ ਹੋਏ ਕਿਹਾ ਗਿਆ ਸੀ ਕਿ "ਬਾਜ਼ਾਰ ਵਿੱਚ ਅਸਥਿਰਤਾ ਦੇ ਵਿਚਕਾਰ ਇਹ ਇੱਕ ਅਫਵਾਹ ਹੈ। ਇਸ ਵਿਚ ਕੋਈ ਸੱਚਾਈ ਨਹੀਂ ਹੈ ਅੰਬੂਜਾ ਜਾਂ ACC ਦੇ ਸ਼ੇਅਰ ਪ੍ਰਮੋਟਰਾਂ ਦੁਆਰਾ ਗਿਰਵੀ ਨਹੀਂ ਰੱਖੇ ਗਏ ਹਨ। ਪ੍ਰਮੋਟਰਾਂ ਨੇ ਸਿਰਫ਼ ‘ਨਾਨ ਡਿਸਪੋਜ਼ਲ ਅੰਡਰਟੇਕਿੰਗ’ ਹੀ ਦਿੱਤੀ ਹੈ। ਪਰ ਹੁਣ ਇਕ ਤੋਂ ਬਾਅਦ ਇਕ ਘਾਟੇ ਅਡਾਨੀ ਗਰੁੱਪ ਨੂੰ ਕਿੰਨਾ ਸਥਿਰ ਰੱਖਦੇ ਹਨ ਆਉਣ ਵਾਲਾ ਸਮਾਂ ਹੀ ਦੱਸੇਗਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.