ਨਵੀਂ ਦਿੱਲੀ: ਅਡਾਨੀ ਡਾਟਾ ਨੈੱਟਵਰਕਸ ਲਿਮਟਿਡ (ADANI DATA NETWORKS) ਨੂੰ ਐਕਸੈਸੀਬਿਲਟੀ ਸੇਵਾਵਾਂ ਲਈ ਯੂਨੀਫਾਈਡ ਲਾਇਸੈਂਸ (UL license to Adani Data Networks) ਦਿੱਤਾ ਗਿਆ ਹੈ। ਇਸ ਲਾਇਸੈਂਸ ਦੇ ਜ਼ਰੀਏ, ਕੰਪਨੀ ਦੇਸ਼ ਵਿੱਚ ਹਰ ਤਰ੍ਹਾਂ ਦੀਆਂ ਟੈਲੀਕਾਮ ਸੇਵਾਵਾਂ ਪ੍ਰਦਾਨ ਕਰ ਸਕਦੀ ਹੈ।
ਇਸ ਘਟਨਾਕ੍ਰਮ ਤੋਂ ਜਾਣੂ ਸੂਤਰਾਂ ਨੇ ਅਡਾਨੀ ਗਰੁੱਪ ਦੀ ਕੰਪਨੀ ADNL ਨੂੰ ਏਕੀਕ੍ਰਿਤ ਟੈਲੀਕਾਮ ਲਾਇਸੈਂਸ ਦੇਣ ਦੀ ਜਾਣਕਾਰੀ ਦਿੱਤੀ। ਇਸ ਸਬੰਧ ਵਿੱਚ ਇੱਕ ਅਧਿਕਾਰਤ ਸੂਤਰ ਨੇ ਕਿਹਾ, "ਅਡਾਨੀ ਡੇਟਾ ਨੈਟਵਰਕਸ ਨੂੰ ਯੂ.ਐਲ. ਲਾਇਸੈਂਸ ਮਿਲ ਗਿਆ ਹੈ।" ਇਕ ਹੋਰ ਅਧਿਕਾਰੀ ਨੇ ਦੱਸਿਆ ਕਿ ਇਹ ਲਾਇਸੈਂਸ ਸੋਮਵਾਰ ਨੂੰ ਜਾਰੀ ਕੀਤਾ ਗਿਆ ਸੀ।
ਹਾਲਾਂਕਿ ਅਡਾਨੀ ਸਮੂਹ ਨੇ ਇਸ ਸਬੰਧੀ ਭੇਜੀ ਗਈ ਈ-ਮੇਲ ਦਾ ਇਹ ਖ਼ਬਰ ਲਿਖੇ ਜਾਣ ਤੱਕ ਕੋਈ ਜਵਾਬ ਨਹੀਂ ਦਿੱਤਾ ਸੀ। ਅਡਾਨੀ ਸਮੂਹ ਨੇ ਹਾਲ ਹੀ ਵਿੱਚ ਹੋਈ ਨਿਲਾਮੀ ਵਿੱਚ ਸਪੈਕਟਰਮ ਖਰੀਦ ਕੇ ਦੇਸ਼ ਦੇ ਦੂਰਸੰਚਾਰ ਖੇਤਰ ਵਿੱਚ ਪ੍ਰਵੇਸ਼ ਕੀਤਾ। ਉਸ ਸਮੇਂ ਕੰਪਨੀ ਨੇ ਕਿਹਾ ਸੀ ਕਿ ਉਹ ਇਸ ਸਪੈਕਟ੍ਰਮ ਦੀ ਵਰਤੋਂ ਸਮੂਹ ਦੇ ਅੰਦਰ ਕਾਰੋਬਾਰੀ ਗਤੀਵਿਧੀਆਂ ਲਈ ਕਰੇਗੀ। ADNL ਨੇ ਹਾਲ ਹੀ ਵਿੱਚ ਹੋਈ 5G ਸਪੈਕਟ੍ਰਮ ਨਿਲਾਮੀ ਵਿੱਚ 20 ਸਾਲਾਂ ਲਈ 212 ਕਰੋੜ ਰੁਪਏ ਵਿੱਚ 400 MHz ਸਪੈਕਟਰਮ ਖਰੀਦਿਆ ਸੀ।
ਇਹ ਵੀ ਪੜੋ:- ‘10 ਸਾਲ ਪਹਿਲਾਂ ਆਧਾਰ ਬਣਵਾਉਣ ਵਾਲੇ ਲੋਕ ਆਪਣੀ ਜਾਣਕਾਰੀ ਕਰਵਾਉਣ ਅਪਡੇਟ’