ETV Bharat / bharat

ਡਰੱਗ ਮਾਮਲੇ ’ਚ ਦੂਜੇ ਦਿਨ NCB ਦਫ਼ਤਰ ਪਹੁੰਚੀ ਅਨੰਨਿਆ ਪਾਂਡੇ - NCB

ਅਦਾਕਾਰਾ ਅਨੰਨਿਆ ਪਾਂਡੇ (Actress Ananya Pandey ) ਵਟਸਐਪ ਚੈਟ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਹੈ। ਅਦਾਕਾਰਾ ਅੱਜ ਦੂਜੇ ਦਿਨ ਐਨਸੀਬੀ ਦਫਤਰ ਪਹੁੰਚੀ। ਜਿੱਥੇ ਐਨਸੀਬੀ ਦੀ ਟੀਮ ਉਸ ਤੋਂ ਡਰੱਗ ਮਾਮਲੇ ਵਿੱਚ ਅਹਿਮ ਪੁੱਛਗਿੱਛ ਕਰੇਗੀ।

ਅਦਾਕਾਰਾ ਅਨੰਨਿਆ ਪਾਂਡੇ
ਅਦਾਕਾਰਾ ਅਨੰਨਿਆ ਪਾਂਡੇ
author img

By

Published : Oct 22, 2021, 12:17 PM IST

Updated : Oct 22, 2021, 2:34 PM IST

ਹੈਦਰਾਬਾਦ: ਅਦਾਕਾਰਾ ਅਨੰਨਿਆ ਪਾਂਡੇ (Actress Ananya Pandey ) ਡਰੱਗ ਮਾਮਲੇ ਵਿੱਚ ਅੱਜ ਦੂਜੇ ਦਿਨ ਐਨਸੀਬੀ ਦਫਤਰ ਪਹੁੰਚੀ। ਐਨਸੀਬੀ ਦੀ ਟੀਮ ਅੱਜ ਡਰੱਗ ਮਾਮਲੇ ਵਿੱਚ ਅਦਾਕਾਰਾ ਤੋਂ ਅਹਿਮ ਪੁੱਛਗਿੱਛ ਕਰੇਗੀ। ਅਨੰਨਿਆ ਪਾਂਡੇ ਵਟਸਐਪ ਚੈਟ ਨੂੰ ਲੈ ਕੇ ਸਵਾਲਾਂ ਦੇ ਘੇਰੇ ਵਿੱਚ ਹੈ। ਐਨਸੀਬੀ ਉਸ ਤੋਂ ਸਿਰਫ ਉਸਦੀ ਵਟਸਐਪ ਚੈਟ ਬਾਰੇ ਪੁੱਛਗਿੱਛ ਕਰੇਗੀ। ਦੱਸ ਦਈਏ ਕਿ ਐਨਸੀਬੀ ਦੀ ਟੀਮ ਨੇ ਵੀਰਵਾਰ ਨੂੰ ਮੁੰਬਈ ਵਿੱਚ ਅਨੰਨਿਆ ਪਾਂਡੇ ਦੇ ਘਰ ’ਚ ਛਾਪਾ ਮਾਰਿਆ। ਇਸ ਦੌਰਾਨ ਏਜੰਸੀ ਨੇ ਅਨੰਨਿਆ ਦੇ ਘਰ ਤੋਂ ਫ਼ੋਨ, ਲੈਪਟਾਪ ਅਤੇ ਇਲੈਕਟ੍ਰੌਨਿਕ ਉਪਕਰਣ ਜ਼ਬਤ ਕੀਤੇ ਹਨ।

ਆਰੀਅਨ ਖਾਨ (Aryan khan) ਅਤੇ ਉੱਭਰਦੀ ਬਾਲੀਵੁੱਡ ਅਦਾਕਾਰਾ ਨੇ ਐਨਸੀਬੀ ਨਾਲ ਗੱਲਬਾਤ ਕੀਤੀ। ਚੈਟ ਵਿੱਚ ਨਸ਼ਾ ਬਾਰੇ ਗੱਲ ਕੀਤੀ ਗਈ ਸੀ। ਇਸ ਚੈਟ ਦੇ ਆਧਾਰ 'ਤੇ ਐਨਸੀਬੀ ਨੇ ਅਦਾਲਤ ਤੋਂ ਆਰੀਅਨ ਸਮੇਤ ਬਾਕੀ ਮੁਲਜ਼ਮਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ। ਅਜਿਹੇ ਵਿੱਚ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਉਹ ਉਭਰਦੀ ਅਭਿਨੇਤਰੀ ਅਨੰਨਿਆ ਪਾਂਡੇ ਹੈ।

ਵੀਰਵਾਰ ਨੂੰ ਐਨਸੀਬੀ ਦੇ ਜ਼ੋਨਲ ਅਧਿਕਾਰੀ ਸਮੀਰ ਵਾਨਖੇੜੇ ਨੇ ਅਨੰਨਿਆ ਪਾਂਡੇ ਤੋਂ ਪੁੱਛਗਿੱਛ ਕੀਤੀ। ਅਨੰਨਿਆ ਪਾਂਡੇ ਤੋਂ ਮਹਿਲਾ ਐਨਸੀਬੀ ਅਧਿਕਾਰੀਆਂ ਵਿੱਚ ਪੁੱਛਗਿੱਛ ਕੀਤੀ ਗਈ। ਅਨੰਨਿਆ ਪਾਂਡੇ ਨੇ ਆਪਣੀ ਟੀਮ ਨੂੰ ਨਿਰਦੇਸ਼ ਦਿੱਤੇ ਹੈ ਕਿ ਉਹ ਅਗਲੇ ਕੁਝ ਦਿਨਾਂ ਤੱਕ ਸ਼ੂਟਿੰਗ ਨਹੀਂ ਕਰੇਗੀ। ਅੰਨਨਿਆ ਨੂੰ ਸੰਮਨ ਭੇਜੇ ਜਾਣ 'ਤੇ, ਐਨਸੀਬੀ ਦੇ ਡੀਡੀਜੀ ਅਸ਼ੋਕ ਮੁਥਾ ਨੇ ਕਿਹਾ, "ਸਰਚ ਆਪਰੇਸ਼ਨ ਵੀਰਵਾਰ ਸਵੇਰੇ ਸ਼ੁਰੂ ਕੀਤਾ ਗਿਆ ਹੈ, ਅਸੀਂ ਸੰਮਨ ਭੇਜੇ ਹਨ ਅਤੇ ਪ੍ਰਕਿਰਿਆ ਦੇ ਅਨੁਸਾਰ ਕੰਮ ਕਰ ਰਹੇ ਹਾਂ।" ਇਸ ਬਾਰੇ ਜ਼ਿਆਦਾ ਕੁਝ ਨਹੀਂ ਕਹਿ ਸਕਦਾ। ਦੂਜੇ ਪਾਸੇ, ਨਾਰਕੋਟਿਕਸ ਕੰਟਰੋਲ ਬਿਉਰੋ (ਐਨਸੀਬੀ) ਦੀ ਟੀਮ ਕਰੂਜ਼ ਡਰੱਗ ਮਾਮਲੇ ਵਿੱਚ ਵੀਰਵਾਰ ਨੂੰ ਸ਼ਾਹਰੁਖ ਖਾਨ ਦੇ ਘਰ 'ਮੰਨਤ' ਪਹੁੰਚੀ। ਇਸ ਤੋਂ ਪਹਿਲਾਂ, ਸ਼ਾਹਰੁਖ ਖਾਨ ਆਪਣੇ ਬੇਟੇ ਆਰੀਅਨ ਖਾਨ ਨੂੰ ਮਿਲਣ ਗਏ ਸੀ, ਜੋ ਕਿ ਡਰੱਗ ਕੇਸ ’ਚ 17 ਦਿਨਾਂ ਤੋਂ ਮੁੰਬਈ ਦੇ ਆਰਥਰ ਰੋਡ ਜ਼ੇਲ੍ਹ ਚ ਬੰਦ ਹੈ। ਇਸ ਤੋਂ ਬਾਅਦ ਐਨਸੀਬੀ ਦੀ ਟੀਮ ਸ਼ਾਹਰੁਖ ਦੇ ਘਰ ਪਹੁੰਚੀ ਅਤੇ ਡਰੱਗ ਮਾਮਲੇ ’ਚ ਘਰ ਚ ਤਲਾਸ਼ੀ ਕੀਤੀ।

ਆਰੀਅਨ ਖਾਨ ਦੀ ਦੋਸਤ ਹੈ ਅੰਨਨਿਆ ਪਾਂਡੇ

ਦੱਸ ਦਈਏ ਅਨੰਨਿਆ ਪਾਂਡੇ ਅਦਾਕਾਰ ਸ਼ਾਹਰੁਖ ਖਾਨ ਦੇ ਬੇਟੇ ਆਰੀਅਨ ਖਾਨ ਦੀ ਚੰਗੀ ਦੋਸਤ ਹੈ। ਖਬਰਾਂ ਅਨੁਸਾਰ, ਅਨੰਨਿਆ ਪਾਂਡੇ ਦੇ ਨਾਲ ਨਸ਼ਿਆਂ ਦੀ ਗੱਲਬਾਤ ਵਿੱਚ ਆਰੀਅਨ ਖਾਨ ਦੀ ਭੈਣ ਸੁਹਾਨਾ ਦਾ ਨਾਮ ਜੋੜਿਆ ਜਾ ਰਿਹਾ ਹੈ। ਇਸ ਗੱਲਬਾਤ ਵਿੱਚ ਇੱਕ ਅਦਾਕਾਰਾ ਦਾ ਨਾਮ ਹੋਣ ਬਾਰੇ ਗੱਲ ਕੀਤੀ ਗਈ ਸੀ।

ਕਥਿਤ ਗੱਲਬਾਤ ਵਿੱਚ ਨਸ਼ਿਆਂ ਬਾਰੇ ਗੱਲਬਾਤ ਹੋਈ। ਮੀਡੀਆ ਰਿਪੋਰਟਾਂ ਦੇ ਮੁਤਾਬਿਕ ਇਸ ਗੱਲਬਾਤ ਦੇ ਅਧਾਰ ’ਤੇ ਐਨਸੀਬੀ ਨੇ ਮੁਲਜ਼ਮਾਂ ਦੇ ਰਿਮਾਂਡ ਨੂੰ ਵਧਾਈਆ ਹੈ। ਹੁਣ ਚੈਟ ਤੋਂ ਇਹ ਸਵਾਲ ਉੱਠ ਰਿਹਾ ਹੈ ਕਿ ਕੀ ਆਰੀਅਨ ਖਾਨ ਦੀ ਗੱਲਬਾਤ ਅਨੰਨਿਆ ਪਾਂਡੇ ਨਾਲ ਸੰਬੰਧਤ ਹੈ।

ਇਹ ਵੀ ਪੜੋ: ਕਰੂਜ਼ ਜਹਾਜ਼ ਡਰੱਗ ਮਾਮਲਾ: 24 ਸਾਲਾ ਸ਼ੱਕੀ ਨਸ਼ਾ ਤਸਕਰ ਕਾਬੂ

Last Updated : Oct 22, 2021, 2:34 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.