ਨਵੀਂ ਦਿੱਲੀ: ਪੰਜਾਬ ਦੇ ਇੱਕ ਨੌਜਵਾਨ ਨੂੰ ਸਵਿਟਜ਼ਰਲੈਂਡ ਭੇਜਣ ਦੇ ਨਾਂ 'ਤੇ ਉਸ ਤੋਂ 5.5 ਲੱਖ ਰੁਪਏ ਠੱਗ ਲਏ (Fraud in the name of sending to Switzerland) ਗਏ। ਉਸ ਨਾਲ ਠੱਗੀ ਮਾਰ ਕੇ ਫਰਾਰ ਹੋਏ ਵਿਅਕਤੀ ਨੂੰ 18 ਸਾਲ (Thug caught after 18 years) ਬਾਅਦ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਤਿਲਕ ਨਗਰ ਇਲਾਕੇ ਵਿੱਚ ਲੁਕਿਆ ਹੋਇਆ ਸੀ।
ਪੁਲਿਸ ਨੂੰ ਪਤਾ ਲੱਗਾ ਹੈ ਕਿ ਮੁਲਜ਼ਮ ਨੇ ਤਿੰਨ ਵਿਆਹ ਹੋਏ ਹਨ ਅਤੇ ਉਹ ਕੁਝ ਸਾਲਾਂ ਬਾਅਦ ਹੀ ਆਪਣੀ ਰਿਹਾਇਸ਼ ਬਦਲ ਲੈਂਦਾ ਸੀ। ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ਨਾਲ ਪੰਜਾਬ 'ਚ ਧੋਖਾਧੜੀ ਤੋਂ ਇਲਾਵਾ ਦਿੱਲੀ ਏਅਰਪੋਰਟ 'ਤੇ ਦਰਜ ਧੋਖਾਧੜੀ ਦੇ ਦੋ ਮਾਮਲਿਆਂ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ।
ਵਧੀਕ ਕਮਿਸ਼ਨਰ ਸ਼ਿਬੇਸ਼ ਸਿੰਘ ਅਨੁਸਾਰ ਸਤੰਬਰ 2003 ਵਿੱਚ ਜੀਤ ਸਿੰਘ ਦੀ ਪੰਜਾਬ ਦੇ ਫਗਵਾੜਾ ਵਿੱਚ ਕਰਨੈਲ ਸਿੰਘ ਨਾਲ ਮੁਲਾਕਾਤ ਹੋਈ ਸੀ। ਕਰਨੈਲ ਨੇ ਉਸਨੂੰ ਕਿਹਾ ਕਿ ਉਹ ਉਸਦਾ ਸਵਿਟਜ਼ਰਲੈਂਡ ਜਾਣ ਦਾ ਵੀਜ਼ਾ ਲੈ ਸਕਦਾ ਹੈ। ਵੀਜ਼ੇ ਲਈ ਉਸ ਨੂੰ 5.5 ਲੱਖ ਰੁਪਏ ਦੇਣੇ ਪੈਣਗੇ। ਇਹ ਰਕਮ ਲੈ ਕੇ ਕਰਨੈਲ ਸਿੰਘ ਫਰਾਰ ਹੋ ਗਿਆ।
![ਵਿਦੇਸ਼ ਭੇਜਣ ਦੇ ਨਾਮ 'ਤੇ ਪੰਜਾਬ ਦੇ ਨੌਜਵਾਨ ਨਾਲ ਠੱਗੀ ਮਾਰਨ ਵਾਲਾ 18 ਸਾਲਾਂ ਬਾਅਦ ਗ੍ਰਿਫਤਾਰ](https://etvbharatimages.akamaized.net/etvbharat/prod-images/dl-ndl-01-cheaterarrested-after18years-indelhi-7201351_23022022184853_2302f_1645622333_819.jpg)
ਇਸ ਸਬੰਧੀ ਪੰਜਾਬ ਦੇ ਫਗਵਾੜਾ 'ਚ ਹੀ ਮਾਮਲਾ ਦਰਜ ਕੀਤਾ ਗਿਆ ਸੀ। 22 ਫਰਵਰੀ ਨੂੰ ਕ੍ਰਾਈਮ ਬ੍ਰਾਂਚ 'ਚ ਤਾਇਨਾਤ ਇੰਸਪੈਕਟਰ ਅਨਿਲ ਸ਼ਰਮਾ ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਫਰਾਰ ਕਰਨੈਲ ਸਿੰਘ ਤਿਲਕ ਨਗਰ 'ਚ ਲੁਕਿਆ ਹੋਇਆ ਹੈ। ਉਹ ਲਗਾਤਾਰ ਆਪਣਾ ਪਤਾ ਬਦਲ ਰਿਹਾ ਹੈ ਤਾਂ ਜੋ ਪੁਲਿਸ ਉਸਨੂੰ ਫੜ ਨਾ ਸਕੇ। ਪਿਛਲੇ 18 ਸਾਲਾਂ ਵਿੱਚ ਇਹ ਛੇਵਾਂ ਸਥਾਨ ਹੈ ਜਿੱਥੇ ਉਹ ਲੁਕਿਆ ਹੋਇਆ ਹੈ। ਇਸ ਸੂਚਨਾ 'ਤੇ ਪੁਲਿਸ ਟੀਮ ਨੇ ਛਾਪਾ ਮਾਰ ਕੇ ਉਸ ਨੂੰ ਕਾਬੂ ਕਰ ਲਿਆ।
ਪੁੱਛਗਿੱਛ ਦੌਰਾਨ ਕਰਨੈਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਿਛਲੇ 20 ਸਾਲਾਂ ਤੋਂ ਵੀਜ਼ਾ ਰੈਕੇਟ ਵਿੱਚ ਕੰਮ ਕਰ ਰਿਹਾ ਸੀ। ਉਹ ਤਿੰਨ ਔਰਤਾਂ ਨਾਲ ਵਿਆਹਿਆ ਹੋਇਆ ਹੈ। ਇੰਨ੍ਹਾਂ ਵਿੱਚੋਂ ਉਸ ਦੀ ਪਹਿਲੀ ਪਤਨੀ ਫਗਵਾੜਾ ਵਿੱਚ ਰਹਿੰਦੀ ਹੈ ਜਦੋਂ ਕਿ ਦੋ ਪਤਨੀਆਂ ਦਿੱਲੀ ਵਿੱਚ ਰਹਿੰਦੀਆਂ ਹਨ। ਉਹ ਆਈਜੀਆਈ ਏਅਰਪੋਰਟ 'ਤੇ ਟਰੈਵਲ ਏਜੰਟ ਨਾਲ ਕੰਮ ਕਰ ਚੁੱਕਾ ਹੈ।
ਇਸ ਦੌਰਾਨ ਉਸ ਨੇ ਦੇਖਿਆ ਕਿ ਵੱਡੀ ਗਿਣਤੀ ਲੋਕ ਵਿਦੇਸ਼ ਜਾਣ ਲਈ ਵੀਜ਼ਾ ਚਾਹੁੰਦੇ ਸਨ। ਜਿਸ ਕਾਰਨ ਉਹ ਵੀਜ਼ਾ ਦਿਵਾਉਣ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਮਾਰਨ ਲੱਗਾ। ਉਸ ਖ਼ਿਲਾਫ਼ ਦੋ ਕੇਸ ਦਿੱਲੀ ਏਅਰਪੋਰਟ ’ਤੇ ਦਰਜ ਹਨ ਜਦੋਂਕਿ ਇੱਕ ਕੇਸ ਪੰਜਾਬ ਵਿੱਚ ਦਰਜ ਹੈ।
ਇਹ ਵੀ ਪੜ੍ਹੋ: ਰਾਮ ਰਹੀਮ ਤੇ ਕੰਗਣਾ ਰਣੌਤ ਨੂੰ ਲੈਕੇ ਮਨਜਿੰਦਰ ਸਿਰਸਾ ਦਾ ਵੱਡਾ ਬਿਆਨ