ਜੀਂਦ: ਜ਼ਿਲ੍ਹੇ ’ਚ ਦਰਦਨਾਕ ਬੱਸ ਹਾਜਸਾ ਵਾਪਰਿਆ। ਬਿਹਾਰ (Bihar) ਤੋਂ ਪੰਜਾਬ (Punjab) ਜਾ ਰਹੀ ਬੱਸ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਬੱਸ ਦੀ ਦਰਖ਼ਤ ਨਾਲ ਭਿਆਨਕ ਟੱਕਰ ਹੋ ਗਈ। ਬੱਸ ਚ 76 ਲੋਕ ਸਵਾਰ ਸੀ। ਇਹ ਹਾਦਸਾ ਦਿੱਲੀ ਪਟਿਆਲਾ ਹਾਈਵੇ ਤੇ ਨਰਵਾਨਾ ਦੇ ਬੇਲਰਖਾ ਪਿੰਡ ਦੇ ਕੋਲ ਹੋਇਆ ਹੈ। ਹਾਦਸੇ ਚ ਦੋ ਮਜਦੂਰਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ 14 ਲੋਕ ਗੰਭੀਰ ਜਖਮੀ ਹੋ ਗਏ।
ਜ਼ਖਮੀਆਂ ਨੂੰ ਇਲਾਜ ਦੇ ਲਈ ਨਰਵਾਨਾ ਦੇ ਨਾਗਰਿਕ ਹਸਪਤਾਲ ਚ ਲੈ ਕੇ ਜਾਇਆ ਗਿਆ। ਜ਼ਖਮੀਆਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਕੁਝ ਜ਼ਖਮੀਆਂ ਨੂੰ ਸਾਧਾਰਣ ਹਸਪਤਾਲ ਅਤੇ ਕੁਝ ਨੂੰ ਰੋਹਤਕ ਪੀਜੀਆਈ ਰੈਫਰ ਕੀਤਾ ਗਿਆ ਹੈ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਸਾਧੁਰਾਮ ਮੌਕੇ ’ਤੇ ਪਹੁੰਚੇ ਅਤੇ ਘਟਨਾ ਦਾ ਜਾਇਜਾ ਲਿਆ। ਪੰਜਾਬ ਦੇ ਜਿਲ੍ਹਾ ਬਰਨਾਲਾ ਦੇ ਸਾਇਨਾ ਪਿੰਡ ’ਚ ਝੋਨੇ ਦੀ ਬਿਜਾਈ ਦੀ ਕੀਤੀ ਜਾਣੀ ਸੀ। ਇਸਦੇ ਲਈ ਬਿਹਾਰ ਦੇ ਸੁਪੌਲ ਜਿਲ੍ਹਾ ਦੇ ਪਿੰਡ ਗਿਦਰਾਹੀ ਅਤੇ ਕਟਈਆ ਤੋਂ ਮਜ਼ਦੂਰ ਨਿੱਜੀ ਬੱਸ ਤੋਂ ਪੰਜਾਬ ਜਾ ਰਹੇ ਸੀ। ਹਰਿਆਣਾ ਦੇ ਜੀਂਦ ਚ ਇਹ ਹਾਦਸਾ ਵਾਪਰਿਆ।
ਇਹ ਵੀ ਪੜੋ: Locust swarms: ਟਿੱਡੀ ਦਲ ਦੇ ਹਮਲੇ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਤਿਆਰ