ਨਵੀਂ ਦਿੱਲੀ:ਆਮ ਆਦਮੀ ਪਾਰਟੀ (Aam Aadmi Party)ਦੇ ਪੰਜਾਬ ਦੇ ਕੋ-ਇੰਚਾਰਜ ਰਾਘਵ ਚੱਡਾ ਨੇ ਕਿਹਾ ਹੈ ਕਿ ਕੁੱਝ ਦਿਨ ਪਹਿਲਾ ਮੋਹਾਲੀ ਵਿਚ ਇਕ ਨੌਜਵਾਨ ਨੂੰ ਕੁੱਝ ਲੋਕਾਂ ਨੇ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ।ਪੰਜਾਬ ਪੁਲਿਸ ਨੇ ਪ੍ਰੈਸ ਕਾਨਫਰੰਸ ਕਰ ਸੂਚਨਾ ਦਿੱਤੀ ਹੈ ਕਿ ਕਿਵੇਂ ਅੰਮ੍ਰਿਤਸਰ ਵਿਚ ਟਿਫਨ ਬਾਕਸ ਵਿਚੋਂ ਵਿਸਫੋਟਕ ਬਰਾਮਦ ਹੋਇਆ ਸੀ।ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਡਰੋਨ ਦੇ ਜ਼ਰੀਏ ਵਿਸਫੋਟਕ ਨੂੰ ਅੰਮ੍ਰਿਤਸਰ ਅਤੇ ਹੋਰ ਥਾਵਾਂ ਉਤੇ ਭੇਜਾ ਗਿਆ ਸੀ।ਰਾਘਵ ਨੇ ਕਿਹਾ ਹੈ ਕਿ ਪੰਜਾਬ ਵਿਚ ਕਾਨੂੰਨ ਵਿਵਸਥਾ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਇਸ ਨੂੰ ਜਲਦ ਤੋਂ ਜਲਦ ਰੋਕਿਆ ਜਾਵੇ।
ਰਾਘਵ ਚੱਡਾ ਨੇ ਸੋਮਵਾਰ ਨੂੰ ਕਿਹਾ ਹੈ ਕਿ ਆਮ ਆਦਮੀ ਪਾਰਟੀ ਪੂਰੀ ਗੰਭੀਰਤਾ ਅਤੇ ਜਿੰਮੇਦਾਰੀ ਨਾਲ ਪੰਜਾਬ ਪੁਲਿਸ ਅਤੇ ਸਰਕਾਰ ਨੂੰ ਕਹਿਣਾ ਚਾਹੁੰਦੀ ਹੈ ਕਿ ਤੁਸੀ ਹਰ ਸੰਭਵ ਕਦਮ ਉਠਾਉ ਅਤੇ ਪੰਜਾਬ ਵਿਚ ਸ਼ਾਂਤੀ, ਅਮਨ ਅਤੇ ਭਾਈਚਾਰਾ ਬਰਕਰਾਰ ਰੱਖੋ।ਪੰਜਾਬ ਵਿਚ ਕਾਨੂੰਨ ਵਿਵਸਥਾ ਦੀ ਪੂਰੀ ਜਿੰਮੇਦਾਰੀ ਕੈਪਟਨ ਸਰਕਾਰ ਦੀ ਹੈ।ਉਨ੍ਹਾਂ ਦੀ ਜ਼ਿੰਮੇਦਾਰੀ ਹੈ ਕਿ ਅਮਨ ਸ਼ਾਤੀ ਅਤੇ ਇਕਜੁੱਟਤਾ ਬਣੀ ਰਹੇ।
ਰਾਘਵ ਚੱਡਾ ਨੇ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਹਮੇਸ਼ਾ ਆਪਸੀ ਭਾਈਚਾਰਾ, ਅਮਨ ਅਤੇ ਇਕਜੁੱਟਤਾ ਵਿਚ ਵਿਸ਼ਵਾਸ਼ ਰੱਖਦੇ ਹਨ।ਆਮ ਆਦਮੀ ਪਾਰਟੀ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜ਼ਿੰਮੇਦਾਰੀ ਨਿਭਾਏ।ਪੰਜਾਬ ਵਿਚ ਜੋ ਵਾਰਦਾਤਾਂ ਹੋ ਰਹੀਆਂ ਹਨ ਕਾਨੂੰਨ ਪ੍ਰਣਾਲੀ ਨੂੰ ਡਿਸਟਰਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਇਸ ਨੂੰ ਰੋਕਣਾ ਚਾਹੀਦਾ ਹੈ।
ਇਹ ਵੀ ਪੜੋ:ਮਿੱਡੂਖੇੜਾ ਕਤਲ ਮਾਮਲਾ: ਗੋਲੀ ਚਲਾਉਣ ਵਾਲੇ ਦੀ ਹੋਈ ਪਛਾਣ !