ਕਾਲੀਕਟ: ਕੇਰਲ ਦੇ ਕਾਲੀਕਟ ਬੀਚ 'ਤੇ ਮੰਗਲਵਾਰ ਨੂੰ ਇੱਕ ਸ਼ਾਨਦਾਰ ਨਜ਼ਾਰਾ ਵੇਖਣ ਨੂੰ ਮਿਲਿਆ ਹੈ। ਜਾਣਕਾਰੀ ਮੁਤਾਬਿਕ ਇਸ ਵਿੱਚ ਸੂਬੇ ਦੇ 14 ਜ਼ਿਲ੍ਹਿਆਂ ਤੋਂ 2,537 ਲੋਕ ਇਕੱਠੇ ਹੋਏ ਸਨ ਪਰ ਉਨ੍ਹਾਂ ਸਾਰਿਆਂ ਵਿੱਚ ਇਕ ਖਾਸ ਗੱਲ ਇਹ ਸੀ ਕਿ ਇਨ੍ਹਾਂ ਸਾਰਿਆਂ ਦਾ ਨਾਂ ਅਸ਼ਰਫ਼ ਸੀ। ਇਨ੍ਹਾਂ ਵਿੱਚ 3 ਸਾਲ ਦਾ ਅਸ਼ਰਫ ਨਾਂ ਦੇ ਬੱਚਾ ਤੋਂ ਲੈ ਕੇ 80 ਸਾਲ ਦਾ ਅਸ਼ਰਫ ਨਾਂ ਦਾ ਬਜ਼ੁਰਗ ਵੀ ਸ਼ਾਮਲ ਸੀ। ਸਾਰਿਆਂ ਨੇ ਇਕ ਦੂਜੇ ਦੇ ਨਾਲ ਖੜ੍ਹੇ ਹੋ ਕੇ ਆਪਣਾ ਅਸ਼ਰਫ਼ ਦਾ ਨਾਂ ਬਣਾਇਆ। ਖਾਸ ਗੱਲ ਇਹ ਹੈ ਕਿ ਇਹ 'ਲਾਰਜੈਸਟ ਕਾਮਨ ਨੇਮ ਅਸੈਂਬਲੀ' ਦਾ ਯੂਆਰਐਫ ਵਰਲਡ ਰਿਕਾਰਡ ਵਿੱਚ ਦਰਜ ਕੀਤਾ ਗਿਆ ਹੈ।
ਪਹਿਲਾਂ ਵੀ ਹੈ ਇਸ ਤਰ੍ਹਾਂ ਦਾ ਰਿਕਾਰਡ : ਇਹ ਵੀ ਯਾਦ ਰਹੇ ਕਿ ਇਸ ਤੋਂ ਪਹਿਲਾਂ ਇਹ ਰਿਕਾਰਡ 'ਕੁਬਰੋਸਕੀ' ਬੋਸਨੀਆ ਦੇ ਨਾਮ ਸੀ, ਜਿਸ ਦੀ ਗਿਣਤੀ 2,325 ਦਰਜ ਕੀਤੀ ਗਈ ਸੀ। ਹੁਣ ਪਿਛਲਾ ਰਿਕਾਰਡ 'ਅਸ਼ਰਫ' ਨਾਮ ਦੇ 2,537 ਵਿਅਕਤੀਆਂ ਨੇ ਤੋੜ ਦਿੱਤਾ ਹੈ। ਬੰਦਰਗਾਹ-ਅਜਾਇਬ ਘਰ ਮੰਤਰੀ ਅਹਿਮਦ ਦੇਵਰਕੋਵਿਲ ਨੇ ਅਸ਼ਰਫ ਨਾਮ ਦੇ ਮਹਾਸੰਗਮ ਦਾ ਉਦਘਾਟਨ ਕੀਤਾ, ਜਿਸ ਦਾ ਆਯੋਜਨ 'ਲਹਾਰੀ ਮੁਕਤ ਕੇਰਲਾ' (ਨਸ਼ਾ ਮੁਕਤ ਕੇਰਲਾ) ਦੇ ਥੀਮ ਹੇਠ ਕੀਤਾ ਗਿਆ ਸੀ। ਇਸ ਮੌਕੇ 'ਤੇ ਬੋਲਦਿਆਂ ਮੰਤਰੀ ਨੇ ਕਿਹਾ ਕਿ ਅਸ਼ਰਫ ਨਾਮ ਦੇ ਵਿਅਕਤੀਆਂ ਦਾ ਸਮੂਹ ਜੋ ਇਸ ਪਰਉਪਕਾਰੀ ਗਤੀਵਿਧੀ ਵਿੱਚ ਸ਼ਾਮਿਲ ਹੋਇਆ ਹੈ। ਇਹ ਦਿਲਚਸਪ ਹੈ।
ਇਹ ਵੀ ਪੜ੍ਹੋ: CBSE Admit Card 2023 Out: CBSE ਕਲਾਸ 10ਵੀਂ 12ਵੀਂ ਦਾ ਐਡਮਿਟ ਕਾਰਡ ਜਾਰੀ, ਇਸ ਤਰ੍ਹਾਂ ਕਰੋ ਡਾਊਨਲੋਡ
ਇਸ ਤਰ੍ਹਾਂ ਹੋਇਆ ਇਹ ਪਲਾਨ: ਨਾਂ ਦੇ ਸਮੂਹ ਨੇ ਰਾਜ ਵਿਆਪੀ ਮੁਹਿੰਮ ਤੋਂ ਬਾਅਦ ਕਾਲੀਕਟ ਬੀਚ 'ਤੇ 3,000 ਅਸ਼ਰਫ ਇਕੱਠੇ ਕਰਨ ਦਾ ਫੈਸਲਾ ਕੀਤਾ ਸੀ, ਪਰ ਸਿਰਫ 2,537 ਆਦਮੀ ਇਕੱਠੇ ਕਰ ਸਕੇ। ਇਸ ਤੋਂ ਪਹਿਲਾਂ ਜੂਨ 2018 ਵਿੱਚ, ਪਹਿਲੀ ਵਾਰ ਅਸ਼ਰਫ਼ ਦੀ ਮੀਟਿੰਗ ਤਿਰੂਰੰਗਦੀ, ਮਲੱਪੁਰਮ (ਜ਼ਿਲ੍ਹਾ) ਵਿੱਚ ਕੁਟਿਯਿਲ ਕੰਪਲੈਕਸ ਵਿੱਚ ਹੋਈ ਸੀ। ਉਸ ਦਿਨ ਇੱਥੇ ਸਿਰਫ਼ ਅਸ਼ਰਫ਼ ਨਾਂ ਦੇ ਚਾਰ ਵਿਅਕਤੀ ਹੀ ਇਕੱਠੇ ਹੋਏ ਸਨ। ਇੱਥੋਂ ਹੀ ਅਸ਼ਰਫ਼ ਗਰੁੱਪ ਦਾ ਜਨਮ ਹੋਇਆ ਅਤੇ ਇੱਕ ਕਮੇਟੀ ਬਣਾਈ, ਜਿਸ ਤੋਂ ਬਾਅਦ ਇਹ ਪੂਰੇ ਸੂਬੇ ਭਰ ਵਿੱਚ ਫੈਲ ਗਈ।