ETV Bharat / bharat

Brutal Murder in Delhi: ਦਰਿੰਦਾ ਲੜਕੀ ਉਤੇ ਛੁਰੇ ਨਾਲ ਕਰਦਾ ਰਿਹਾ ਵਾਰ 'ਤੇ ਵਾਰ, ਮੂਕਦਰਸ਼ਕ ਬਣਕੇ ਖੜ੍ਹੇ ਰਹੇ ਲੋਕ ! - Delhi Crime News

ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ ਵਿੱਚ ਇੱਕ ਨਾਬਾਲਗ ਲੜਕੀ ਦਾ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਲੜਕੀ 'ਤੇ ਚਾਕੂ ਨਾਲ 21 ਵਾਰ ਕੀਤੇ। ਇਸ ਤੋਂ ਬਾਅਦ ਉਸ ਦੇ ਸਿਰ 'ਤੇ ਪੱਥਰ ਵੀ ਮਾਰਿਆ। ਇਸ ਘਟਨਾ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦੂਜੇ ਪਾਸੇ ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਇਸ ਘਟਨਾ ਨੂੰ ਲੈ ਕੇ ਦਿੱਲੀ ਪੁਲਿਸ ਨੂੰ ਨੋਟਿਸ ਭੇਜਿਆ ਹੈ।

A person stabbed a girl to death in New Delhi
ਦਰਿੰਦਾ ਲੜਕੀ ਉਤੇ ਛੁਰੇ ਨਾਲ ਕਰਦਾ ਰਿਹਾ ਵਾਰ 'ਤੇ ਵਾਰ
author img

By

Published : May 29, 2023, 2:08 PM IST

Updated : May 29, 2023, 2:22 PM IST

ਨਵੀਂ ਦਿੱਲੀ: ਉੱਤਰ ਪੱਛਮੀ ਦਿੱਲੀ ਦੇ ਸ਼ਾਹਬਾਦ ਡੇਅਰੀ ਇਲਾਕੇ 'ਚ ਐਤਵਾਰ ਰਾਤ ਨੂੰ ਇਕ ਨਾਬਾਲਗ ਲੜਕੀ ਦਾ 21 ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਲੜਕੀ ਦੀ ਪਛਾਣ ਸਾਕਸ਼ੀ ਵਜੋਂ ਹੋਈ ਹੈ। ਉਹ ਸ਼ਾਹਬਾਦ ਡੇਅਰੀ ਦੇ ਈ ਬਲਾਕ ਵਿੱਚ ਰਹਿੰਦੀ ਸੀ। ਜਾਣਕਾਰੀ ਮੁਤਾਬਕ ਉਹ ਆਪਣੀ ਸਹੇਲੀ ਭਾਵਨਾ ਨਾਲ ਜਨਮਦਿਨ ਪਾਰਟੀ 'ਤੇ ਜਾਣ ਵਾਲੀ ਸੀ। ਉਹ ਭਾਵਨਾ ਨੂੰ ਬੁਲਾਉਣ ਉਸ ਦੇ ਘਰ ਆਈ ਸੀ। ਜਦੋਂ ਤੱਕ ਭਾਵਨਾ ਘਰੋਂ ਨਿਕਲੀ, ਸਾਕਸ਼ੀ ਬਾਹਰ ਖੜ੍ਹੀ ਉਸ ਦਾ ਇੰਤਜ਼ਾਰ ਕਰ ਰਹੀ ਸੀ।

ਪੋਸਟਮਾਰਟਮ ਲਈ ਭੇਜੀ ਲਾਸ਼ : ਇਸ ਦੌਰਾਨ ਇਕ ਨੌਜਵਾਨ ਆਇਆ ਅਤੇ ਸਾਕਸ਼ੀ ਨਾਲ ਗੱਲ ਕਰਨ ਲੱਗਾ। ਕਿਸੇ ਗੱਲ ਤੋਂ ਗੁੱਸੇ 'ਚ ਆ ਕੇ ਉਸ ਨੇ ਸਾਕਸ਼ੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਉਸ 'ਤੇ ਵੀ ਪੱਥਰ ਨਾਲ ਹਮਲਾ ਕਰ ਦਿੱਤਾ। ਕਈ ਸੱਟਾਂ ਲੱਗਣ ਕਾਰਨ ਸਾਕਸ਼ੀ ਸੜਕ 'ਤੇ ਡਿੱਗ ਗਈ। ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਸਾਕਸ਼ੀ ਨੂੰ ਹਸਪਤਾਲ ਲੈ ਗਈ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

ਹਮਲੇ ਦੀ ਵੀਡੀਓ ਸੀਸੀਟੀਵੀ ਵਿੱਚ ਕੈਦ : ਸਾਕਸ਼ੀ ਦੇ ਕਤਲ ਦੀ ਸਾਰੀ ਘਟਨਾ ਮੌਕੇ 'ਤੇ ਲੱਗੇ ਸੀਸੀਟੀਵੀ ਕੈਮਰੇ 'ਚ ਰਿਕਾਰਡ ਹੋ ਗਈ ਹੈ। ਇਸ ਵਾਇਰਲ ਸੀਸੀਟੀਵੀ ਫੁਟੇਜ ਨੂੰ ਦੇਖ ਕੇ ਕਿਸੇ ਦਾ ਵੀ ਦਿਲ ਦਹਿਲ ਜਾਵੇਗਾ। ਸੀਸੀਟੀਵੀ ਫੁਟੇਜ ਵਿੱਚ ਦੇਖਿਆ ਜਾ ਰਿਹਾ ਹੈ ਕਿ ਨੌਜਵਾਨ ਨੇ ਕੁਝ ਹੀ ਸਕਿੰਟਾਂ ਵਿੱਚ ਕਰੀਬ 21 ਹਮਲੇ ਕੀਤੇ। ਜਦੋਂ ਉਹ ਖੂਨ ਨਾਲ ਲਥਪਥ ਸੜਕ 'ਤੇ ਡਿੱਗ ਪਈ ਤਾਂ ਨੌਜਵਾਨ ਨੇ ਉਸ ਨੂੰ ਵੀ ਲੱਤਾਂ ਮਾਰ ਦਿੱਤੀਆਂ। ਉਸ ਨੇ ਕੋਲ ਪਿਆ ਪੱਥਰ ਮਾਰ ਕੇ ਉਸ ਦੇ ਸਿਰ 'ਤੇ ਮਾਰਿਆ। ਵੀਡੀਓ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਹੈ ਕਿ ਅਜਿਹਾ ਨਾਬਾਲਗ ਦੀ ਹੱਤਿਆ ਲਈ ਨਹੀਂ ਸਗੋਂ ਪਿਛਲੇ ਦਿਨੀਂ ਕਿਸੇ ਨਿੱਜੀ ਰੰਜਿਸ਼ ਕਾਰਨ ਕੀਤਾ ਗਿਆ ਹੈ।

  • दिल्ली के शाहबाद डेरी में एक नाबालिग मासूम गुड़िया को चाकू गोद-गोदकर मारा गया और उसके बाद पत्थर से उसे कुचल दिया गया। दिल्ली में दरिंदों के हौसले बुलंद हैं। पुलिस को नोटिस जारी कर रहे हैं। सब हदें पार हो गई हैं। मैंने अपने इतने सालों के करियर में इससे ज़्यादा भयानक कुछ नहीं देखा। pic.twitter.com/0kC4ht4q1f

    — Swati Maliwal (@SwatiJaiHind) May 29, 2023 " class="align-text-top noRightClick twitterSection" data=" ">

ਸਵਾਤੀ ਮਾਲੀਵਾਲ ਨੇ ਦਿੱਲੀ ਪੁਲਿਸ ਨੂੰ ਭੇਜਿਆ ਨੋਟਿਸ: ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਟਵੀਟ ਕਰ ਕੇ ਘਟਨਾ ਨੂੰ ਲੈ ਕੇ ਦਿੱਲੀ ਪੁਲਿਸ ਨੂੰ ਨੋਟਿਸ ਭੇਜਣ ਦੀ ਜਾਣਕਾਰੀ ਦਿੱਤੀ ਹੈ। ਉਨ੍ਹਾਂ ਟਵੀਟ ਕੀਤਾ- ਦਿੱਲੀ ਦੀ ਸ਼ਾਹਬਾਦ ਡੇਅਰੀ ਵਿੱਚ ਇੱਕ ਮਾਸੂਮ ਲੜਕੀ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਅਤੇ ਫਿਰ ਪੱਥਰ ਨਾਲ ਕੁਚਲ ਦਿੱਤਾ ਗਿਆ। ਦਿੱਲੀ ਵਿੱਟ ਗੁੰਡਿਆਂ ਦੇ ਹੌਸਲੇ ਬੁਲੰਦ ਹਨ। ਪੁਲਿਸ ਨੂੰ ਨੋਟਿਸ ਜਾਰੀ ਕੀਤਾ। ਮੈਂ ਆਪਣੇ ਇੰਨੇ ਸਾਲਾਂ ਦੇ ਕਰੀਅਰ ਵਿੱਚ ਇਸ ਤੋਂ ਵੱਧ ਭਿਆਨਕ ਕੁਝ ਨਹੀਂ ਦੇਖਿਆ।

Last Updated : May 29, 2023, 2:22 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.