ਹੈਦਰਾਬਾਦ ਡੈਸਕ: ਸੋਸ਼ਲ ਮੀਡੀਆ 'ਤੇ ਅਕਸਰ ਹੀ ਸਾਨੂੰ ਕਾਫੀ ਦਿਲਚਸਪ ਵੀਡੀਓ ਦੇਖਣ ਨੂੰ ਮਿਲਦੀਆਂ ਹਨ, ਫਿਰ ਚਾਹੇ ਉਹ ਇਨਸਾਨਾਂ ਦੀ ਹੋਵੇ ਜਾਂ ਜਾਨਵਰਾਂ ਦੀ। ਜਾਨਵਰਾਂ ਦੀ ਵੀਡੀਓ ਕਈ ਵਾਰ ਉਸ ਸਮੇਂ ਬੇਹਦ ਖਾਸ ਬਣ ਜਾਂਦੀ ਹੈ, ਜਦੋਂ ਜਾਨਵਰਾਂ ਵੱਲੋਂ ਮਨ ਨੂੰ ਛੂ ਲੈਣ ਵਾਲੀ ਪ੍ਰਤੀਕਿਰਿਆ ਸਾਹਮਣੇ ਆਵੇ। ਕਈ ਵਾਰ ਜਾਨਵਰਾਂ ਦੀਆਂ ਅਜਿਹੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆਉਂਦੀਆਂ ਹਨ ਜਿਸ ਵਿੱਚ ਜਾਨਵਰਾਂ ਦੀ ਹੁਸ਼ਿਆਰੀ ਵੇਖਣ ਨੂੰ ਮਿਲਦੀ ਹੈ।
ਅਜਿਹੀ ਹੀ, ਇਕ ਵੀਡੀਓ ਕਲਿੱਪ, ਜੋ ਮੱਧ ਪ੍ਰਦੇਸ਼ ਦੇ ਸਤਪੁਰਾ ਨੈਸ਼ਨਲ ਪਾਰਕ ਵਿੱਚ ਸ਼ੂਟ ਕੀਤਾ ਗਿਆ, ਉਹ ਇਸ ਸਮੇਂ ਕਈ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸ਼ੇਅਰ ਕੀਤਾ ਗਿਆ ਹੈ। ਦਰਅਸਲ ਇਹ ਵੀਡੀਓ ਕਲਿੱਰ ਇਕ ਤੇਂਦਏ ਅਤੇ ਨੀਲਗਾਈ ਦੀ ਹੈ, ਜਿਨ੍ਹਾਂ ਨੂੰ ਇਕ ਦੂਜੇ ਉੱਤੇ ਹੀ ਹਮਲਾ ਕਰਨ ਦਾ ਡਰ ਹੈ ਅਤੇ ਤੇਂਦੁਏ ਕਿਵੇਂ ਭੋਲੇਪਨ ਵਾਂਗ ਆਪਣੇ ਆਪ ਨੂੰ ਨੀਲਗਾਈ ਦੀਆਂ ਨਜ਼ਰਾਂ ਤੋਂ ਬਚਾਉਣ ਦੀ ਕੋਸ਼ਿਸ਼ ਕਰਦਾ ਹੋਇਆ, ਉਸ ਉੱਤੇ ਹਮਲਾ ਕਰਨ ਦੀ ਤਿਆਰੀ ਕਰਦਾ ਹੈ।
-
Hide and seek! It began when she saw the #Nilgai at about 80m. Interestingly, the #tiger had all the grass to hide, but she continued to blend with the road without cover. #SatpuraNationalPark #Hunting #predator #SavetTiger #TigerTales @NatureIn_Focus @RGSustain1 @conserve_ind pic.twitter.com/qMbK1fOhXG
— Rajesh Sanap (@RajeshVS87) November 6, 2022 " class="align-text-top noRightClick twitterSection" data="
">Hide and seek! It began when she saw the #Nilgai at about 80m. Interestingly, the #tiger had all the grass to hide, but she continued to blend with the road without cover. #SatpuraNationalPark #Hunting #predator #SavetTiger #TigerTales @NatureIn_Focus @RGSustain1 @conserve_ind pic.twitter.com/qMbK1fOhXG
— Rajesh Sanap (@RajeshVS87) November 6, 2022Hide and seek! It began when she saw the #Nilgai at about 80m. Interestingly, the #tiger had all the grass to hide, but she continued to blend with the road without cover. #SatpuraNationalPark #Hunting #predator #SavetTiger #TigerTales @NatureIn_Focus @RGSustain1 @conserve_ind pic.twitter.com/qMbK1fOhXG
— Rajesh Sanap (@RajeshVS87) November 6, 2022
ਜ਼ਿਕਰਯੋਗ ਹੈ ਕਿ ਕਲਿੱਪ ਨੂੰ ਵਾਈਲਡ ਲਾਈਫ ਫੋਟੋਗ੍ਰਾਫਰ ਰਾਜੇਸ਼ ਸਨਪ ਨੇ ਐਤਵਾਰ ਸਵੇਰੇ ਟਵਿੱਟਰ 'ਤੇ ਸਾਂਝਾ ਕੀਤਾ। ਉਸ ਨੇ ਪੋਸਟ ਦੇ ਕੈਪਸ਼ਨ 'ਚ ਲਿਖਿਆ, "ਲੁੱਕਾ ਛੁਪੀ! ਇਹ ਉਦੋਂ ਸ਼ੁਰੂ ਹੋਇਆ ਜਦੋਂ ਤੇਂਦੁਏ ਨੇ ਨੀਲਗਾਈ (Nilgai) ਨੂੰ ਕਰੀਬ 80 ਮੀਟਰ ਦੀ ਦੂਰੀ 'ਤੇ ਦੇਖਿਆ। ਦਿਲਚਸਪ ਗੱਲ ਇਹ ਹੈ ਕਿ ਤੇਂਦੁਏ ਕੋਲ ਲੁਕਣ ਲਈ ਘਾਹ ਦਾ ਸਹਾਰਾ ਮੌਜੂਦ ਸੀ, ਪਰ ਇਹ ਬਿਨਾਂ ਲੁਕੇ ਆਪਣੇ ਆਪ ਨੂੰ ਸੜਕ 'ਤੇ ਹੀ ਨੀਲਗਾਈ ਦੀਆਂ ਨਜ਼ਰਾਂ ਤੋਂ ਲੁਕਾ ਰਿਹਾ ਹੈ ਤੇ ਉਸ ਕੋਲ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ।"
ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਤੇਂਦੁਆ ਗੁਪਤ ਰੂਪ ਵਿੱਚ ਨੀਲਗਾਈ ਕੋਲ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਉਸ ਉੱਤੇ ਹਮਲਾ ਕਰਨ ਦੀ ਉਮੀਦ ਕਰਦਾ ਹੈ। ਪਰ ਜਿਵੇਂ ਹੀ ਤੇਂਦੁਆ ਸੜਕ 'ਤੇ ਲੁਕ ਕੇ ਆਪਣਾ ਸ਼ਿਕਾਰ ਕਰਨ ਲੱਗਦਾ ਹੈ, ਤਾਂ ਘਾਹ 'ਚ ਲੁਕਣ ਦੀ ਬਜਾਏ ਨੀਲਗਾਈ ਭੱਜ ਜਾਂਦਾ ਹੈ। ਕੁਝ ਘੰਟੇ ਪਹਿਲਾਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਟਵਿੱਟਰ 'ਤੇ ਕਰੀਬ 900 ਲਾਈਕਸ ਮਿਲ ਚੁੱਕੇ ਹਨ। ਯੂਟਿਊਬ 'ਤੇ, ਇਸ ਨੂੰ 508,000 ਤੋਂ ਵੱਧ ਵਿਊਜ਼ ਅਤੇ 1,500 ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।
ਇਹ ਵੀ ਪੜ੍ਹੋ: ਹਰਿਦੁਆਰ ਵਿੱਚ ਲੁੱਟ ਖੋਹ ਦੌਰਾਨ ਪੰਜਾਬ ਰੋਡਵੇਜ਼ ਦੇ ਕੰਡਕਟਰ ਉੱਤੇ ਹਮਲਾ, ਡਰਾਈਵਰ ਨੇ ਦਿਖਾਈ ਬਹਾਦਰੀ