ਨਵੀਂ ਦਿੱਲੀ:ਰਾਜਧਾਨੀ ਦੇ ਮਾਡਲ ਟਾਊਨ ਵਿਖੇ ਛਤਰਸਾਲ ਸਟੇਡੀਅਮ ਵਿਚ ਪਹਿਲਵਾਨਾਂ ਦੇ ਦੋ ਸਮੂਹਾਂ ਵਿਚਾਲੇ ਝੜਪ ਹੋਣ ਦੀ ਇਕ ਘਟਨਾ ਸਾਹਮਣੇ ਆਈ ਹੈ। ਇਸ ਘਟਨਾ ‘ਚ ਇੱਕ ਪਹਿਲਵਾਨ ਦੀ ਇਲਾਜ਼ ਦੌਰਾਨ ਮੌਤ ਹੋਈ ਗਈ ਜਦਕਿ 2 ਪਹਿਲਵਾਨਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਮ੍ਰਿਤਕ ਦੀ ਪਛਾਣ ਸਾਗਰ ਵਜੋਂ ਹੋਈ ਹੈ। ਪੁਲਿਸ ਵੱਲੋਂ ਕੀਤੀ ਮੁਢਲੀ ਜਾਂਚ ਵਿਚ ਜਾਇਦਾਦ ਦੇ ਵਿਵਾਦ ਨੂੰ ਲੈਕੇ ਝਗੜਾ ਹੋਇਆ ਦੱਸਿਆ ਜਾ ਰਿਹਾ ਹੈ,ਕਤਲ ਦੀ ਮੁੱਢਲੀ ਜਾਂਚ ਵਿੱਚ ਪਹਿਲਵਾਨ ਸੁਸ਼ੀਲ ਕੁਮਾਰ ਦਾ ਨਾਮ ਸਾਹਮਣੇ ਆਇਆ ਹੈ।
ਫਿਲਹਾਲ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਹੈ ਅਤੇ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੋਈ ਹੈ। ਪੁਲਿਸ ਨੂੰ ਮਿਲੀ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਸਾਗਰ ਦਾ ਪਿਤਾ ਦਿੱਲੀ ਪੁਲਿਸ ਵਿੱਚ ਇੱਕ ਕਾਂਸਟੇਬਲ ਹੈ। ਮੰਗਲਵਾਰ ਰਾਤ ਨੂੰ ਉਸ ਦੇ ਅਤੇ ਸਾਗਰ ਦੇ ਨਾਲ ਰਹਿੰਦੇ ਪਹਿਲਵਾਨਾਂ ਵਿਚਕਾਰ ਲੜਾਈ ਤੋਂ ਬਾਅਦ ਉਨਾਂ ਸਾਗਰ ਉੱਤੇ ਹਮਲਾ ਕਰ ਦਿੱਤਾ। ਜਾਂਚ ਵਿਚ ਪਹਿਲਵਾਨ ਸੁਸ਼ੀਲ ਦਾ ਨਾਮ ਸਾਹਮਣੇ ਆਇਆ, ਇਹ ਦਿੱਲੀ ਪੁਲਿਸ ਦੀ ਐਫਆਈਆਰ ਦੀ ਕਾਪੀ ਵਿਚ ਜ਼ਿਕਰ ਹੈ ਕਿ ਪਹਿਲਵਾਨ ਸੁਸ਼ੀਲ ਨੇ ਆਪਣੇ ਕੁਝ ਸਾਥੀਆਂ ਸਮੇਤ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।
ਉਧਰ ਮਾਮਲੇ 'ਤੇ ਸੁਸ਼ੀਲ ਕੁਮਾਰ ਨੇ ਸਪਸ਼ਟੀਕਰਨ ਦਿੰਦਿਆਂ ਕਿਹਾ ਕਿ ਉਹ ਸਾਡੇ ਸਾਥੀ ਪਹਿਲਵਾਨ ਨਹੀਂ ਸਨ, ਇਹ ਘਟਨਾ ਦੇਰ ਰਾਤ ਵਾਪਰੀ ਹੈ।ਸ਼ੁਸੀਲ ਨੇ ਦੱਸਿਆ ਕਿ ਉਨਾਂ ਪੁਲਿਸ ਅਧਿਕਾਰੀਆਂ ਨੂੰ ਦੱਸਿਆ ਕਿ ਕੁਝ ਅਣਪਛਾਤੇ ਵਿਅਕਤੀਆਂ ਨੇ ਸਾਡੇ ਵਿਹੜੇ ਵਿੱਚ ਛਾਲ ਮਾਰ ਦਿੱਤੀ ਅਤੇ ਝਗੜਾ ਕੀਤਾ। ਸਾਡੇ ਸਟੇਡੀਅਮ ਦਾ ਇਸ ਘਟਨਾ ਨਾਲ ਕੋਈ ਲੈਣਾ ਦੇਣਾ ਨਹੀਂ ਹੈ।
ਇਹ ਵੀ ਪੜ੍ਹੋ:ਪ੍ਰਸ਼ਾਂਤ ਕਿਸ਼ੋਰ ਦੇ ਨਾਮ ਉਤੇ ਕਾਂਗਰਸੀ ਆਗੂ ਨਾਲ ਠੱਗੀ ਦੀ ਕੋਸ਼ਿਸ਼