ETV Bharat / bharat

ਹਾਏ ਤਬਾਹੀ ! ਹਿਮਾਚਲ 'ਚ ਪਿਛਲੇ 24 ਘੰਟਿਆਂ 'ਚ 9 ਮੌਤਾ, 6 ਲਾਪਤਾ, ਰੈੱਡ ਅਲਰਟ - ਕੇਂਦਰ ਸਰਕਾਰ

ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪਏ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਮੰਗਲਵਾਰ ਦੀ ਰਾਤ ਤੋਂ ਤਕਰੀਬਨ 9 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਇਸ ਤੋਂ ਇਲਾਵਾ 6 ਲੋਕ ਲਾਪਤਾ ਦੱਸੇ ਜਾ ਰਹੇ ਹਨ। ਮੁੱਖ ਸਕੱਤਰ ਅਨਿਲ ਕੁਮਾਰ ਖਾਚੀ(Chief Secretary Anil Kumar Khachi) ਨੇ ਕਿਹਾ ਕਿ ਸੂਬੇ ਭਰ ਦੀਆਂ 387 ਸੜਕਾਂ ’ਤੇ ਆਵਾਜਾਈ ਠੱਪ ਹੋ ਗਈ ਹੈ, ਜਦਕਿ 345 ਬਿਜਲੀ ਦੇ ਟਰਾਂਸਫਾਰਮਰ ਵੀ ਨੁਕਸਾਨੇ ਗਏ ਹਨ। ਜਿਸ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਹੈ।

ਹਿਮਾਚਲ 'ਚ ਪਿਛਲੇ 24 ਘੰਟਿਆਂ 'ਚ 9 ਦੀ ਮੌਤ ਅਤੇ 6 ਲਾਪਤਾ, ਰੈਡ ਅਲਰਟ ਜਾਰੀ

author img

By

Published : Jul 29, 2021, 10:15 AM IST

ਸ਼ਿਮਲਾ: ਹਿਮਾਚਲ ਪ੍ਰਦੇਸ਼ ਵਿੱਚ ਲਗਾਤਾਰ ਪਏ ਮੀਂਹ ਨੇ ਤਬਾਹੀ ਮਚਾ ਦਿੱਤੀ ਹੈ। ਬੱਦਲ ਫਟਣ ਅਤੇ ਪਹਾੜਾਂ ਤੋਂ ਪੱਥਰ ਡਿੱਗਣ ਦਾ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ। ਮੀਂਹ ਦੇ ਲਾਲ ਅਲਰਟ(Red Alert) ਦੇ ਵਿਚਕਾਰ ਹਿਮਾਚਲ ਪ੍ਰਦੇਸ਼ ਵਿੱਚ ਮੰਗਲਵਾਰ ਦੀ ਰਾਤ ਤੋਂ ਤਕਰੀਬਨ 9 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ ਹਨ। ਇਸ ਤੋਂ ਇਲਾਵਾ 6 ਲੋਕ ਲਾਪਤਾ ਦੱਸੇ ਜਾ ਰਹੇ ਹਨ।

ਸੂਬੇ 'ਚ ਭਾਰੀ ਮੀਂਹ(Heavy Rain) ਕਾਰਨ 4 ਪਸ਼ੂਆਂ ਦੀ ਵੀ ਮੌਤ ਹੋ ਗਈ ਹੈ ਅਤੇ 6 ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਮੁੱਖ ਸਕੱਤਰ ਅਨਿਲ ਕੁਮਾਰ ਖਾਚੀ ਨੇ ਕਿਹਾ ਕਿ ਸੂਬੇ ਭਰ ਦੀਆਂ 387 ਸੜਕਾਂ ’ਤੇ ਆਵਾਜਾਈ ਠੱਪ ਹੋ ਗਈ ਹੈ, ਜਦਕਿ 345 ਬਿਜਲੀ ਦੇ ਟਰਾਂਸਫਾਰਮਰ ਵੀ ਨੁਕਸਾਨੇ ਗਏ ਹਨ। ਜਿਸ ਕਾਰਨ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਹੈ। ਮੀਂਹ ਕਾਰਨ ਕਰੀਬ 175 ਪੀਣ ਵਾਲੇ ਪਾਣੀ ਦੇ ਪ੍ਰੋਜੈਕਟ ਵੀ ਨੁਕਸਾਨੇ ਗਏ ਹਨ।

ਹਿਮਾਚਲ 'ਚ ਪਿਛਲੇ 24 ਘੰਟਿਆਂ 'ਚ 9 ਦੀ ਮੌਤ ਅਤੇ 6 ਲਾਪਤਾ, ਰੈਡ ਅਲਰਟ ਜਾਰੀ

ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਅਨਿਲ ਕੁਮਾਰ ਖਾਚੀ ਨੇ ਕਿਹਾ ਕਿ ਮੌਸਮ ਵਿਗਿਆਨ ਵਿਭਾਗ(Meteorological Center) ਦੀ ਜਾਣਕਾਰੀ ਅਨੁਸਾਰ ਅਗਲੇ 48 ਘੰਟਿਆਂ ਲਈ ਮੌਸਮ ਖਰਾਬ ਰਹਿਣ ਵਾਲਾ ਹੈ। ਜੇਕਰ ਜਰੂਰੀ ਹੋਵੇ ਤਾਂ ਹੀ ਯਾਤਰਾ ਕੀਤੀ ਜਾਵੇ। ਇਸ ਤੋਂ ਇਲਾਵਾ ਜਿੱਥੇ ਵੀ ਅਸੀਂ ਯਾਤਰਾ ਕਰ ਰਹੇ ਹਾਂ, ਸਾਨੂੰ ਸਥਾਨਕ ਪ੍ਰਸ਼ਾਸਨ ਅਤੇ ਪੁਲਿਸ ਦੇ ਨਿਰਦੇਸ਼ਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇਕਰ ਅਸੀਂ ਸਥਾਨਕ ਪ੍ਰਸ਼ਾਸਨ ਦੇ ਸੁਝਾਅ ਨੂੰ ਨਜ਼ਰ ਅੰਦਾਜ਼ ਕਰਦੇ ਹਾਂ, ਤਾਂ ਅਸੀਂ ਮੁਸੀਬਤ 'ਚ ਪੈ ਸਕਦੇ ਹਾਂ।

ਉਨ੍ਹਾਂ ਕਿਹਾ ਕਿ ਸੂਬੇ ਨੂੰ ਹਮੇਸ਼ਾਂ ਹੀ ਕੇਂਦਰ ਸਰਕਾਰ(Central Government) ਦਾ ਪੂਰਾ ਸਹਿਯੋਗ ਮਿਲਿਆ ਹੈ। ਇਸ ਤੋਂ ਇਲਾਵਾ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨੂੰ ਵੀ ਸੂਬਾ ਸਰਕਾਰ ਵੱਲੋਂ ਖੁੱਲ੍ਹੇ ਅਧਿਕਾਰ ਦਿੱਤੇ ਗਏ ਹਨ। ਸੂਬਾ ਸਰਕਾਰ ਨੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਕਿਹਾ ਕਿ ਜੇ ਉਨ੍ਹਾਂ ਨੂੰ ਜ਼ਰੂਰਤ ਮਹਿਸੂਸ ਹੋਈ ਤਾਂ ਉਹ ਸਿੱਧੇ ਤੌਰ 'ਤੇ ਕੇਂਦਰ ਨੂੰ ਐਨ.ਡੀ.ਆਰ.ਐਫ, ਹੈਲੀਕਾਪਟਰਾਂ ਅਤੇ ਮਸ਼ੀਨਾਂ (NDRF, Helicopters And Machines) ਦੀ ਮਦਦ ਲਈ ਕਹਿ ਸਕਦੇ ਹਨ।

ਇਸ ਤੋਂ ਇਲਾਵਾ ਜੇ ਸੂਬਾ ਸਰਕਾਰ ਤੋਂ ਸਹਾਇਤਾ ਦੀ ਮੰਗ ਕੀਤੀ ਜਾਂਦੀ ਹੈ, ਤਾਂ ਉਹ ਉਥੋਂ ਵੀ ਸਹਾਇਤਾ ਉਪਲਬਧ ਹੋਵੇਗੀ। ਆਈ.ਟੀ.ਬੀ.ਪੀ, ਬੀ.ਆਰ.ਓ, ਪੁਲਿਸ ਅਤੇ ਪ੍ਰਸ਼ਾਸਨ ਨੇ ਘਟਨਾ ਵਾਲੀ ਥਾਂ 'ਤੇ ਬਚਾਅ ਕਾਰਜ(Rescue Operation) ਚਲਾ ਰੱਖਿਆ ਹੈ। ਇਸ ਦੇ ਨਾਲ ਹੀ ਫੌਜ ਨੂੰ ਮਲਬੇ 'ਚ ਪਈਆਂ ਲਾਸ਼ਾਂ ਲੱਭਣ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਤੇਜ ਰਾਮ (75), ਦੇਸਰਾਜ (42) ਵਾਸੀ ਧਮਸੋਈ ਅਤੇ ਆਤਮ ਰਾਮ (60) ਨਿਵਾਸੀ ਪਨਾਰਸਾ, ਮੰਡੀ ਨੂੰ ਬਚਾ ਲਿਆ ਗਿਆ ਹੈ। ਕੁੱਲੂ ਜ਼ਿਲ੍ਹੇ 'ਚ ਪਾਰਵਤੀ ਨਦੀ 'ਚ ਇੱਕ 25 ਸਾਲਾ ਮਹਿਲਾ ਆਪਣੇ ਚਾਰ ਸਾਲ ਦੇ ਬੱਚੇ ਨਾਲ ਨਦੀ 'ਚ ਰੁੜ ਗਈ। ਇਸ ਤੋਂ ਇਲਾਵਾ ਕੁੱਲੂ ਵਿੱਚ ਦਿੱਲੀ ਦੀ ਇੱਕ ਮਹਿਲਾ ਸੈਲਾਨੀ ਅਤੇ ਇੱਕ ਸਥਾਨਕ ਵਿਅਕਤੀ ਵੀ ਲਾਪਤਾ ਹਨ। ਕਿੰਨੌਰ ਵਿੱਚ ਬੱਦਲ ਫਟਣ ਕਾਰਨ ਭਾਰੀ ਨੁਕਸਾਨ ਹੋਇਆ ਹੈ।

ਸ਼ਿਮਲਾ ਕਾਲਕਾ ਨੈਸ਼ਨਲ ਹਾਈਵੇਅ (Shimla Kalka National Highway) ਵੱਖ-ਵੱਖ ਥਾਵਾਂ 'ਤੇ ਜ਼ਮੀਨ ਖਿਸਕਣ ਕਾਰਨ ਬੰਦ ਹੋ ਗਿਆ ਹੈ। ਇਸ ਮਾਰਗ 'ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਰੁਕ ਗਈ ਹੈ। ਉਸੇ ਸਮੇਂ ਹਮੀਰਪੁਰ ਦੀ ਪਟੇਰਾ ਪੰਚਾਇਤ ਨੇੜੇ ਬੱਸ ਸੜਕ ਕਿਨਾਰੇ ਪਲਟ ਗਈ। ਹਾਲਾਂਕਿ ਸਾਰੇ ਯਾਤਰੀ ਸੁਰੱਖਿਅਤ ਦੱਸੇ ਜਾ ਰਹੇ ਹਨ। ਮੰਗਲਵਾਰ ਰਾਤ ਤੋਂ ਬੁੱਧਵਾਰ ਸਵੇਰੇ ਅੱਠ ਵਜੇ ਤੱਕ ਸੂਬੇ ਵਿੱਚ ਸਭ ਤੋਂ ਵੱਧ ਮੀਂਹ ਧਰਮਸ਼ਾਲਾ(Dharamshala) ਵਿੱਚ 101 ਮਿਮੀ ਦਰਜ ਕੀਤਾ ਗਿਆ ਹੈ। ਰਾਜਧਾਨੀ ਸ਼ਿਮਲਾ ਵਿੱਚ ਵੀ ਕਈ ਥਾਵਾਂ ‘ਤੇ ਜ਼ਮੀਨ ਖਿਸਕਣ (Landslide) ਕਾਰਨ ਵਾਹਨ ਦੱਬ ਗਏ ਹਨ। ਸੂਬੇ ਭਰ ਦੀਆਂ ਸੈਂਕੜੇ ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਠੱਪ ਹੋ ਗਈ ਹੈ।

ਇਹ ਵੀ ਪੜ੍ਹੋ:ਹਿਮਾਚਲ 'ਚ ਫਿਲਹਾਲ ਮੀਂਹ ਤੋਂ ਨਹੀਂ ਮਿਲੇਗੀ ਕੋਈ ਰਾਹਤ, 3 ਅਗਸਤ ਤੱਕ ਖਰਾਬ ਰਹੇਗਾ ਮੌਸਮ

ETV Bharat Logo

Copyright © 2024 Ushodaya Enterprises Pvt. Ltd., All Rights Reserved.