ਮੰਗਲੁਰੂ (ਕਰਨਾਟਕ) : ਕਰਨਾਟਕ ਦੇ ਦੱਖਣੀ ਕੰਨੜ ਜ਼ਿਲੇ ਦੇ ਇਕ ਪਿੰਡ 'ਚ ਇਕ ਹੈਰਾਨ ਕਰਨ ਵਾਲੀ ਘਟਨਾ 'ਚ ਨੌਂ ਵਿਅਕਤੀਆਂ ਦੇ ਇਕ ਸਮੂਹ ਨੇ ਇਕ ਆਦਿਵਾਸੀ ਔਰਤ ਦੇ ਕੱਪੜੇ ਲਾਹ ਕੇ ਉਸ ਨਾਲ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਇਹ ਘਟਨਾ 19 ਅਪ੍ਰੈਲ ਨੂੰ ਜ਼ਿਲ੍ਹੇ ਦੇ ਬੇਲਥੰਗੜੀ ਤਾਲੁਕ ਦੇ ਗੁਰੀਪੱਲਾ ਪਿੰਡ ਵਿੱਚ ਕਈ ਪਿੰਡ ਵਾਸੀਆਂ ਦੇ ਸਾਹਮਣੇ ਵਾਪਰੀ ਸੀ। ਸਾਰੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੌਂ ਵਿਅਕਤੀਆਂ ਖਿਲਾਫ 35 ਸਾਲਾ ਔਰਤ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਨੇ ਦੋਸ਼ ਲਗਾਇਆ ਸੀ ਕਿ ਗਿਰੋਹ ਨੇ ਉਸ ਦੇ ਕੱਪੜੇ ਪਾੜ ਦਿੱਤੇ, ਉਸ ਨੂੰ ਅਰਧ ਨਗਨ ਕੀਤਾ ਅਤੇ ਘਟਨਾ ਦੀ ਵੀਡੀਓ ਬਣਾਈ। ਔਰਤ ਨੇ ਸ਼ਿਕਾਇਤ 'ਚ ਕਿਹਾ ਕਿ ਉਸ ਦੀ ਵੱਡੀ ਭੈਣ ਅਤੇ ਮਾਂ ਨਾਲ ਵੀ ਕੁੱਟਮਾਰ ਕੀਤੀ ਗਈ। ਮੁਲਜ਼ਮਾਂ ਦੀ ਪਛਾਣ ਸੰਦੀਪ (30), ਸੰਤੋਸ਼ (29), ਗੁਲਾਬੀ (55), ਸੁਗੁਨਾ (30), ਕੁਸੁਮਾ (38), ਲੋਕੇ (55), ਅਨਿਲ (35), ਲਲਿਤਾ (40) ਅਤੇ ਚੇਨਾ ਕੇਸ਼ਵ (40) ਵਜੋਂ ਹੋਈ ਹੈ। ਪੁਲਿਸ ਨੇ ਦੱਸਿਆ ਕਿ ਸਾਰੇ ਪੀੜਤ ਦੇ ਪਿੰਡ ਨਾਲ ਸਬੰਧਤ ਹਨ।
ਇਹ ਵੀ ਪੜ੍ਹੋ : ਯੂਕਰੇਨ ’ਚ ਰੂਸ ਨੇ ਤੇਜ਼ ਕੀਤੇ ਹਮਲੇ: ਯੂਕੇ ਦੇ ਪੀਐਮ ਨੇ ਜ਼ੇਲੇਂਸਕੀ ਨੂੰ ਕਿਹਾ, 'ਮੈਂ ਕਰਾਂਗਾ ਤੁਹਾਡੀ ਮਦਦ'
ਸੂਤਰਾਂ ਨੇ ਦੱਸਿਆ ਕਿ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮਾਲ ਵਿਭਾਗ ਦੇ ਅਧਿਕਾਰੀਆਂ ਦੀ ਇੱਕ ਟੀਮ ਸਰਕਾਰੀ ਜ਼ਮੀਨ ਦੀ ਮਿਣਤੀ ਕਰਨ ਲਈ ਪਿੰਡ ਪਹੁੰਚੀ। ਜਿੱਥੇ ਸ਼ਿਕਾਇਤਕਰਤਾ ਅਤੇ ਉਸਦੀ ਵੱਡੀ ਭੈਣ ਮਹਿਲਾ ਵੱਲੋਂ ਅਧਿਕਾਰੀਆਂ ਨੂੰ ਦਿੱਤੀ ਗਈ ਦਰਖਾਸਤ ਅਨੁਸਾਰ ਰਹਿ ਰਹੀ ਸੀ। ਸੂਤਰਾਂ ਨੇ ਦੱਸਿਆ ਕਿ ਮੁਲਜ਼ਮਾਂ ਨੇ ਅਧਿਕਾਰੀਆਂ ਵੱਲੋਂ ਕੀਤੇ ਜਾ ਰਹੇ ਕੰਮ ਦਾ ਵਿਰੋਧ ਕੀਤਾ ਅਤੇ ਹੰਗਾਮਾ ਕੀਤਾ, ਜਿਸ ਕਾਰਨ ਸਰਵੇਅਰ ਮੌਕੇ ਤੋਂ ਚਲੇ ਗਏ। ਜਿਸ ਤੋਂ ਬਾਅਦ 9 ਮੈਂਬਰੀ ਗਰੋਹ ਨੇ ਔਰਤ ਦੀ ਕੁੱਟਮਾਰ ਕੀਤੀ। ਬੇਲਥੰਗੜੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
PTI