ਬਿਲਾਸਪੁਰ: ਬਿਲਾਸਪੁਰ ਵਿੱਚ ਠੱਗੀ ਦਾ ਇੱਕ ਬੇਹੱਦ ਹੈਰਾਨੀਜਨਕ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਮੁਲਜ਼ਮ ਨੇ ਮਹਿਲਾ ਨੂੰ ਪਹਿਲਾ ਇਨਾਮ ਜਿੱਤਣ ਦਾ ਬਹਾਨਾ ਦਿੱਤਾ। ਫਿਰ ਉਸ ਤੋਂ 9 ਲੱਖ ਰੁਪਏ ਉਸ ਦੇ ਖਾਤੇ ਵਿਚ ਜਮ੍ਹਾ ਕਰਵਾ ਦਿੱਤੇ। ਇਸ ਤੋਂ ਬਾਅਦ ਪੈਸੇ ਵਾਪਸ ਕਰਨ ਦੇ ਨਾਂ 'ਤੇ ਮਹਿਲਾ ਤੋਂ ਉਸਦੀ ਨਿਊਡ ਵੀਡੀਓ ਮੰਗੀ। ਪਰ ਜਦ ਔਰਤ ਨੇ ਹੋਰ ਪੈਸੇ ਨਾ ਦਿੱਤੇ ਤਾਂ ਮੁਲਜ਼ਮ ਨੇ ਔਰਤ ਦੀ ਨਗਨ ਵੀਡੀਓ ਉਸ ਦੇ ਪਤੀ ਦੇ ਮੋਬਾਈਲ ’ਤੇ ਭੇਜ ਦਿੱਤੀ। ਛੱਤੀਸਗੜ੍ਹ (ਬਿਲਾਸਪੁਰ ਕ੍ਰਾਈਮ ਨਿਊਜ਼) ਇਸ ਮਾਮਲੇ ਨੇ ਇੱਕ ਵਾਰ ਫਿਰ ਸਾਈਬਰ ਅਤੇ ਆਨਲਾਈਨ ਠੱਗੀ ਦੇ ਮਾਮਲਿਆਂ ਨੂੰ ਉਜਾਗਰ ਕੀਤਾ ਹੈ।
ਮਾਮਲਾ ਸਰਕੰਡਾ ਥਾਣਾ ਖੇਤਰ ਦਾ ਹੈ: ਇਸ ਖੇਤਰ 'ਚ ਰਹਿਣ ਵਾਲੀ ਇਕ ਔਰਤ ਨੂੰ 25 ਲੱਖ ਰੁਪਏ ਦਾ ਲਾਲਚ ਦੇ ਕੇ 9 ਲੱਖ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਥੇ ਹੀ ਨਹੀਂ ਇਸ ਤੋਂ ਬਾਅਦ ਔਰਤ ਤੋਂ ਹੋਰ ਪੈਸਿਆਂ ਦੀ ਮੰਗ ਕੀਤੀ ਗਈ ਪਰ ਜਦੋਂ ਔਰਤ ਨੇ ਪੈਸੇ ਨਾ ਦਿੱਤੇ ਤਾਂ ਪਤੀ ਦੇ ਮੋਬਾਈਲ ਤੇ ਉਸ ਦੀਆਂ ਇੰਟੀਮੇਟ ਵੀਡੀਓਜ਼ ਭੇਜ ਕੇ ਪਤੀ ਤੋਂ 5 ਲੱਖ ਰੁਪਏ ਦੀ ਵੀ ਮੰਗ ਕੀਤੀ। ਇਸ ਮਾਮਲੇ ਵਿੱਚ ਫਿਰ ਪਤੀ ਨੇ ਸਰਕੰਡਾ ਥਾਣੇ ਵਿੱਚ ਰਿਪੋਰਟ ਦਰਜ ਕਰਵਾਈ ਹੈ।
ਇਸ ਤਰ੍ਹਾਂ ਠੱਗਾਂ 'ਚ ਫਸੀ ਔਰਤ : ਦਰਅਸਲ ਪੀੜਤ ਔਰਤ ਦੇ ਮੋਬਾਇਲ 'ਤੇ ਇਨਾਮ ਜਿੱਤਣ ਦਾ ਮੈਸੇਜ ਆਇਆ, ਔਰਤ ਨੇ ਸੁਨੇਹੇ ਵਿੱਚ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕੀਤੀ। ਇਸ ਦੌਰਾਨ ਠੱਗਾਂ ਨੇ ਔਰਤ ਨੂੰ ਦੱਸਿਆ ਕਿ ਉਸ ਨੇ 25 ਲੱਖ ਰੁਪਏ ਦਾ ਇਨਾਮ ਜਿੱਤਿਆ ਹੈ। ਇਸ ਨੂੰ ਹਾਸਿਲ ਕਰਨ ਲਈ ਕੁਝ ਰਸਮੀ ਕਾਰਵਾਈਆਂ ਪੂਰੀਆਂ ਕਰਨੀਆਂ ਪੈਣਗੀਆਂ। ਠੱਗਾਂ ਨੇ ਔਰਤ ਤੋਂ ਥੋੜ੍ਹੇ-ਥੋੜ੍ਹੇ ਕਰਕੇ 9 ਲੱਖ ਰੁਪਏ ਕਢਵਾ ਲਏ। ਫਿਰ ਜਦੋਂ ਔਰਤ ਨੇ ਪੈਸੇ ਵਾਪਸ ਕਰਨ ਲਈ ਕਿਹਾ ਤਾਂ ਦੋਸ਼ੀ ਨੇ ਬਦਲੇ 'ਚ ਉਸ ਦੀ ਨਗਨ ਵੀਡੀਓ ਮੰਗੀ। ਔਰਤ ਨੇ ਮਜਬੂਰੀ 'ਚ ਵੀਡੀਓ ਭੇਜੀ ਤਾਂ ਠੱਗਾਂ ਨੇ 5 ਲੱਖ ਰੁਪਏ ਹੋਰ ਮੰਗੇ। ਔਰਤ ਤੋਂ ਪੈਸੇ ਨਾ ਮਿਲਣ 'ਤੇ ਦੋਸ਼ੀ ਨੇ ਉਸ ਦੇ ਪਤੀ ਦੇ ਨੰਬਰ 'ਤੇ ਵੀਡੀਓ ਭੇਜ ਦਿੱਤੀ।
ਲਾਟਰੀ ਦੇ ਨਾਮ ਤੇ ਹੋਈ ਠੱਗੀ ਦਾ ਸ਼ਿਕਾਰ : ਪੈਸੇ ਦੇ ਲਾਲਚ 'ਚ ਇਸ ਔਰਤ ਦੇ ਨਾਲ ਵੱਡੀ ਠੱਗੀ ਹੋਈ ਹੈ ਜਿਸਦੀ ਜਾਂਚ ਪੁਲਿਸ ਵਲੋਂ ਕੀਤੀ ਜਾ ਰਹੀ ਹੈ। ਅੱਜਕਲ ਫੋਨਾਂ ਉੱਤੇ ਅਜਿਹੇ ਮੈਸਜ ਅਕਸਰ ਆਉਂਦੇ ਹਨ ਜਿਸ ਕਾਰਨ ਲੋਕ ਵੱਡੀ ਠੱਗੀ ਦਾ ਸ਼ਿਕਾਰ ਹੋ ਰਹੇ ਹਨ।
ਇਹ ਵੀ ਪੜ੍ਹੋ : ਲੂਡੋ ਖੇਡਣ ਨੂੰ ਲੈ ਕੇ ਹੋਏ ਝਗੜੇ 'ਚ ਨੌਜਵਾਨ ਦੀ ਮੌਤ