ETV Bharat / bharat

ਕਿਸਾਨਾਂ ਦੀ ਕੇਂਦਰ ਨਾਲ 7ਵੇਂ ਗੇੜ ਦੀ ਬੈਠਕ ਅੱਜ

author img

By

Published : Dec 30, 2020, 2:53 PM IST

ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਉੱਤੇ ਸਮੁੱਚੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਬਾਰਡਰਾਂ ਉੱਤੇ ਅੰਦੋਲਨ ਕਰ ਰਹੀਆਂ ਹਨ। ਇਹ ਅੰਦੋਲਨ ਅੱਜ 35ਵੇਂ ਦਿਨ ਵੀ ਜਾਰੀ ਹੈ। ਇਸ ਅੰਦੋਨਲ ਦੌਰਾਨ ਸਰਕਾਰ ਨੇ ਕਿਸਾਨਾਂ ਨਾਲ ਕਈ ਬੈਠਕਾਂ ਕੀਤੀਆਂ ਹਨ ਪਰ ਇਹ ਬੈਠਕਾਂ ਹਰ ਵਾਰ ਦੀ ਤਰ੍ਹਾਂ ਬੇਸਿੱਟਾ ਹੀ ਰਹੀਆਂ ਹਨ।

ਫ਼ੋਟੋ
ਫ਼ੋਟੋ

ਨਵੀਂ ਦਿੱਲੀ: ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਮੰਗ ਉੱਤੇ ਸਮੁੱਚੇ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਦਿੱਲੀ ਬਾਰਡਰਾਂ ਉੱਤੇ ਅੰਦੋਲਨ ਕਰ ਰਹੀਆਂ ਹਨ। ਇਹ ਅੰਦੋਲਨ ਅੱਜ 35ਵੇਂ ਦਿਨ ਵੀ ਜਾਰੀ ਹੈ। ਇਸ ਅੰਦੋਨਲ ਦੌਰਾਨ ਸਰਕਾਰ ਨੇ ਕਿਸਾਨਾਂ ਨਾਲ ਕਈ ਬੈਠਕਾਂ ਕੀਤੀਆਂ ਹਨ ਪਰ ਇਹ ਬੈਠਕਾਂ ਹਰ ਵਾਰ ਦੀ ਤਰ੍ਹਾਂ ਬੇਸਿੱਟਾ ਹੀ ਰਹੀਆਂ ਹਨ। ਅੱਜ ਕਿਸਾਨਾਂ ਅਤੇ ਸਰਕਾਰ ਦੀ 7ਵੇਂ ਗੇੜ ਦੀ ਬੈਠਕ ਹੈ। ਜੋ ਕਿ ਦੁਪਹਿਰ 2.00 ਵਜੇ ਵਿਗਿਆਨ ਭਵਨ ਵਿੱਚ ਹੋਵੇਗੀ। ਕਿਸਾਨ ਅੰਦੋਲਨ ਵਿੱਚ ਹੁਣ ਤੱਕ ਕਦੋਂ-ਕਦੋਂ ਗੱਲਬਾਤ ਹੋਈ।

1 ਦਸੰਬਰ: ਸਰਕਾਰ ਦੇ ਨਾਲ ਦੋ ਬੈਠਕਾਂ ਹੋਈਆਂ

ਕੇਂਦਰ ਨੇ ਕਿਸਾਨਾਂ ਨੂੰ ਬਿਨਾਂ ਸ਼ਰਤ ਖੁਲ੍ਹੇ ਮਨ ਨਾਲ ਗੱਲਬਾਤ ਕਰਨਾ ਸੱਦਾ ਦਿੱਤਾ ਸੀ। ਇਸ ਉੱਤੇ ਪਹਿਲੀ ਵਾਰ ਪੰਜਾਬ ਦੇ 32 ਕਿਸਾਨ ਆਗੂਆਂ ਨੇ ਦੁਪਹਿਰ 3.00 ਵਜੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਮੁਲਾਕਾਤ ਕੀਤੀ। ਇਹ ਮੀਟਿੰਗ ਕਰੀਬ ਤਿੰਨ ਘੰਟੇ ਚਲੀ। ਕੇਂਦਰ ਸਰਕਾਰ ਵੱਲੋਂ ਕੇਂਦਰੀ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ, ਪਿਯੂਸ਼ ਗੋਇਲ ਅਤੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵੀ ਸ਼ਾਮਲ ਰਹੇ। ਪਹਿਲੇ ਦੌਰ ਦੀ ਬੈਠਕ ਦੀ ਇਸ ਗੱਲਬਾਤ ਵਿੱਚ ਕੇਂਦਰੀ ਸਰਕਾਰ ਨੇ ਇੱਕ ਕਮੇਟੀ ਗਠਿਤ ਕਰ ਮਾਮਲੇ ਦਾ ਹਲ ਕੱਢਣ ਦਾ ਸੱਦਾ ਰੱਖਿਆ ਜਿਸ ਨੂੰ ਕਿਸਾਨਾਂ ਨੇ ਸਿਰੇ ਤੋਂ ਨਾਕਾਰ ਦਿੱਤਾ।

3 ਦਸੰਬਰ: ਬੈਠਕ ਦੌਰਾਨ ਕਿਸਾਨਾਂ ਨੇ ਨਹੀਂ ਖਾਂਦਾ ਸਰਕਾਰ ਦਾ ਖਾਣਾ

ਤੀਜੇ ਦੌਰ ਦੀ ਬੈਠਕ ਵਿੱਚ 40 ਕਿਸਾਨ ਆਗੂ ਸ਼ਾਮਲ ਹੋਏ ਸੀ। ਵਿਗਿਆਨ ਭਵਨ ਵਿੱਚ ਹੋਈ ਇਸ ਬੈਠਕ ਵਿੱਚ ਕਿਸਾਨਾਂ ਨੇ ਸਰਕਾਰ ਦਾ ਦਿੱਤਾ ਹੋਇਆ ਖਾਣਾ ਨਹੀਂ ਖਾਧਾ। ਕਿਸਾਨਾਂ ਨੇ ਆਪਣੇ ਲਈ ਸਿੰਘੂ ਬਾਰਡਰ ਤੋਂ ਹੀ ਭੋਜਨ, ਚਾਹ ਦਾ ਪ੍ਰਬੰਧ ਕੀਤਾ ਸੀ। ਇਹ ਬੈਠਕ ਵੀ ਬੇਸਿੱਟਾ ਰਹੀ।

5 ਦਸੰਬਰ: 5ਵੇਂ ਗੇੜ ਦੀ ਬੈਠਕ

ਪੰਜਵੇਂ ਦੌਰ ਦੀ ਇਸ ਬੈਠਕ ਵਿੱਚ ਕਿਸਾਨਾਂ ਨੇ ਕੁਝ ਕਹਿਣ ਤੋਂ ਇਨਕਾਰ ਕਰ ਦਿੱਤਾ। ਕਿਸਾਨਾਂ ਨੇ ਕਿਹਾ ਕਿ ਸਰਕਾਰ ਦਸੇ ਕਿ ਉਨ੍ਹਾਂ ਨੇ ਕਿਸਾਨਾਂ ਦੀ ਮੰਗਾਂ ਉੱਤੇ ਹੁਣ ਕੀ ਫੈਸਲਾ ਲਿਆ।

ਹੁਣ ਤੱਕ ਨਹੀਂ ਨਿਕਲ ਸਕਿਆ ਕੋਈ ਹਲ

ਛਵੇਂ ਗੇੜ ਦੀ ਬੈਠਕ ਦੇ ਲਈ 9 ਦਸੰਬਰ ਨੂੰ ਦਾ ਸਮਾਂ ਦਿੱਤਾ ਗਿਆ ਸੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨਾਲ ਕੁਝ ਕਿਸਾਨ ਨੇਤਾਵਾਂ ਨੇ ਮੁਲਾਕਾਤ ਕੀਤੀ। ਇਸ ਤੋਂ ਬਾਅਦ ਛੇਵੇਂ ਦੌਰ ਦੀ ਬੈਠਕ ਰੱਦ ਕਰ ਦਿੱਤੀ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.