ਮੁੰਬਈ: ਮਹਾਰਾਸ਼ਟਰ 'ਚ ਅਜਿਹਾ ਵਿਆਹ ਹੋਇਆ ਹੈ, ਜਿਸ ਬਾਰੇ ਤੁਸੀਂ ਵੀ ਕਹੋਗੇ, 'ਰੱਬ ਨੇ ਬਨਾ ਦੀ ਜੋੜੀ'। ਬੁੱਧਵਾਰ ਨੂੰ ਜਲਗਾਓਂ 'ਚ 36 ਇੰਚ ਦੇ ਲਾੜੇ ਸੰਦੀਪ ਸਪਕਾਲੇ ਨੇ 31 ਇੰਚ ਦੀ ਲਾੜੀ ਉੱਜਵਲਾ ਨਾਲ ਵਿਆਹ ਕੀਤਾ। ਇਸ ਵਿਆਹ ਸਮਾਗਮ ਦੌਰਾਨ ਲਾੜਾ-ਲਾੜੀ ਨਾਲ ਸੈਲਫੀ ਲੈਣ ਦਾ ਮੁਕਾਬਲਾ ਹੋਇਆ। ਸੰਦੀਪ ਦੀ ਮਾਂ ਨੇ ਦੱਸਿਆ ਕਿ ਉਹ ਕਈ ਸਾਲਾਂ ਤੋਂ ਆਪਣੇ ਬੇਟੇ ਲਈ ਨੂੰਹ ਦੀ ਤਲਾਸ਼ ਕਰ ਰਹੀ ਸੀ। ਸੰਦੀਪ ਦਾ ਕੱਦ ਭਾਵੇਂ ਛੋਟਾ ਹੋਵੇ ਪਰ ਉਸ ਦੇ ਪਰਿਵਾਰਕ ਮੈਂਬਰਾਂ ਲਈ ਇਹ ਲੰਬਾਈ ਆਮ ਗੱਲ ਹੈ। ਇਸ ਦੇ ਨਾਲ ਹੀ, ਉੱਜਵਲਾ ਦੇ ਘਰ 'ਚ ਸਾਰੇ ਮੈਂਬਰਾਂ ਦਾ ਕੱਦ ਸਾਧਾਰਨ ਹੈ।
ਸੰਦੀਪ ਜਲਗਾਓਂ ਵਿੱਚ ਇੱਕ ਗੋਲਡ ਬੈਂਕ ਵਿੱਚ ਕੰਮ ਕਰਦਾ ਹੈ। ਉਸ ਦਾ ਪਰਿਵਾਰ ਕਈ ਸਾਲਾਂ ਤੋਂ ਉਸ ਲਈ ਲੜਕੀ ਦੀ ਭਾਲ ਕਰ ਰਿਹਾ ਸੀ ਪਰ ਇਸ ਵਿਚ ਉਸ ਦਾ ਕੱਦ ਵੱਡੀ ਸਮੱਸਿਆ ਬਣ ਰਿਹਾ ਸੀ। ਅਜਿਹਾ ਹੀ ਕੁਝ ਧੂਲੇ ਦੀ ਰਹਿਣ ਵਾਲੀ ਉੱਜਵਲਾ ਨਾਲ ਹੋਇਆ ਅਤੇ ਉੱਜਵਲਾ ਦੇ ਪਿਤਾ ਸੀਤਾਰਾਮ ਕਾਂਬਲ ਇਸ ਨੂੰ ਲੈ ਕੇ ਕਾਫੀ ਚਿੰਤਤ ਸਨ। ਪਰ, ਆਖ਼ਰਕਾਰ ਉਸ ਦੇ ਪਰਿਵਾਰ ਦੀ ਭਾਲ ਸੰਦੀਪ 'ਤੇ ਖ਼ਤਮ ਹੋ ਗਈ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ।
ਸੰਦੀਪ ਨੇ ਕਿਹਾ ਕਿ ਮੈਨੂੰ ਖੁਸ਼ੀ ਹੈ ਕਿ ਮੈਨੂੰ ਆਪਣੇ ਕੱਦ ਦੀ ਕੁੜੀ ਮਿਲੀ ਹੈ। ਮੈਂ ਉਜਵਲਾ ਨੂੰ ਹਮੇਸ਼ਾ ਖੁਸ਼ ਰੱਖਾਂਗਾ। ਦੂਜੇ ਪਾਸੇ ਸੰਦੀਪ ਦੀ ਮਾਂ ਨੇ ਕਿਹਾ ਕਿ ਮੈਂ ਉਜਵਲਾ ਨੂੰ ਆਪਣੀ ਨੂੰਹ ਨਹੀਂ, ਸਗੋਂ ਆਪਣੀ ਧੀ ਵਾਂਗ ਰੱਖਾਂਗੀ। ਇਸ ਅਨੋਖੇ ਵਿਆਹ ਦੀ ਚਰਚਾ ਪੂਰੇ ਜਲਗਾਓਂ 'ਚ ਸੀ। ਇਸ ਅਨੋਖੇ ਵਿਆਹ ਨੂੰ ਦੇਖਣ ਲਈ ਲਾੜਾ-ਲਾੜੀ ਦੇ ਦੋਵਾਂ ਪਾਸਿਆਂ ਤੋਂ ਬਹੁਤ ਸਾਰੇ ਲੋਕ ਆਏ ਅਤੇ ਨਵ-ਵਿਆਹੇ ਜੋੜੇ ਨੂੰ ਆਸ਼ੀਰਵਾਦ ਦਿੱਤਾ। ਸੋ, ਇੱਥੇ ਸਿਆਣਿਆਂ ਦਾ ਕਿਹਾ ਇਹ ਕਥਨ ਦੀ ਬਰਾਬਰ ਢੁੱਕਦਾ ਹੈ ਕਿ ਰਬ ਧੁਰੋਂ ਹੀ ਜੋੜੀਆਂ ਬਣਾ ਕੇ ਭੇਜਦਾ ਹੈ।
ਇਹ ਵੀ ਪੜ੍ਹੋ : ਵਟ ਸਾਵਿਤ੍ਰੀ 2022 : 29 ਜਾਂ 30 ਮਈ, ਜਾਣੋ ਕਦੋਂ ਰੱਖਿਆ ਜਾਵੇਗਾ ਵਟ ਸਾਵਿਤ੍ਰੀ ਵਰਤ