ETV Bharat / bharat

ਦਿੱਲੀ ਪੁਲਿਸ ਨੇ ਰੇਪ ਮਾਮਲੇ ’ਚ 21 ਸਾਲਾ ਨੌਜਵਾਨ ਸਣੇ 5 ਨਾਬਾਲਗ ਮੁਲਜ਼ਮਾਂ ਨੂੰ ਕੀਤਾ ਕਾਬੂ - sexually assaulting minor

ਦਿੱਲੀ ’ਚ ਪੁਲਿਸ ਨੇ 12 ਸਾਲ ਦੀ ਬੱਚੀ ਨਾਲ ਬਲਾਤਕਾਰ ਕਰਨ ਵਾਲੇ ਛੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਇੱਕ ਦੀ ਉਮਰ 21 ਸਾਲ ਹੈ ਜਦਕਿ ਪੰਜ ਨਾਬਾਲਗ ਹਨ।

ਦਿੱਲੀ ਪੁਲਿਸ ਨੇ ਰੇਪ ਮਾਮਲੇ
ਦਿੱਲੀ ਪੁਲਿਸ ਨੇ ਰੇਪ ਮਾਮਲੇ
author img

By

Published : May 26, 2022, 11:30 AM IST

ਨਵੀਂ ਦਿੱਲੀ: ਬਾਹਰੀ ਜ਼ਿਲੇ ਦੇ ਇੱਕ ਖੇਤਰ 'ਚ 12 ਸਾਲ ਦੀ ਬੱਚੀ ਨਾਲ ਬਲਾਤਕਾਰ ਦੇ ਮਾਮਲੇ 'ਚ ਪੁਲਿਸ ਨੇ 6 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚੋਂ ਪੰਜ ਨਾਬਾਲਗ ਹਨ। ਮੁਲਜ਼ਮਾਂ ਵਿੱਚੋਂ ਇੱਕ ਦੀ ਉਮਰ 21 ਸਾਲ ਹੈ। ਪਿਛਲੇ ਸ਼ੁੱਕਰਵਾਰ (20 ਮਈ 2022) ਨੂੰ ਮੁਲਜ਼ਮਾਂ ਨੇ ਰੇਲਵੇ ਫਾਟਕ ਨੇੜੇ ਜੰਗਲ ਵਿੱਚ ਲੜਕੀ ਨਾਲ ਸਮੂਹਿਕ ਬਲਾਤਕਾਰ ਕੀਤਾ ਸੀ ਅਤੇ ਨਾਲ ਹੀ ਮੋਬਾਈਲ ਤੋਂ ਵੀਡੀਓ ਵੀ ਬਣਾਈ ਸੀ।

ਮਿਲੀ ਜਾਣਕਾਰੀ ਅਨੁਸਾਰ ਲੜਕੀ ਨੇ ਸ਼ੁੱਕਰਵਾਰ ਦੇਰ ਰਾਤ ਪੁਲਿਸ ਨੂੰ ਦੱਸਿਆ ਕਿ ਉਹ ਆਪਣੇ ਘਰ ਤੋਂ ਇਲਾਕੇ ਦੇ ਰੇਲਵੇ ਫਾਟਕ 'ਤੇ ਸਥਿਤ ਇੱਕ ਦੁਕਾਨ 'ਤੇ ਛੋਟੇ ਸਿਲੰਡਰ 'ਚ ਗੈਸ ਭਰਨ ਲਈ ਗਈ ਸੀ, ਜਿੱਥੇ ਉਸਦੇ ਗੁਆਂਢ ’ਚ ਰਹਿਣ ਵਾਲੇ ਇੱਕ ਲੜਕੇ ਨੇ ਉਸ ਨੂੰ ਬਹਾਨੇ ਨਾਲ ਰੇਲਵੇ ਟਰੈਕ ਦੇ ਕਿਨਾਰੇ ਲੈ ਗਿਆ। ਜਿੱਥੇ ਕੁਝ ਹੋਰ ਲੜਕੇ ਪਹਿਲਾਂ ਹੀ ਮੌਜੂਦ ਸੀ। ਦੋਸ਼ੀ ਨੇ ਲੜਕੀ ਦੀ ਵੀਡੀਓ ਬਣਾ ਲਈ ਅਤੇ ਡਰਾ-ਧਮਕਾ ਕੇ ਬਲਾਤਕਾਰ ਕੀਤਾ। ਘਟਨਾ ਤੋਂ ਬਾਅਦ ਪੀੜਤ ਲੜਕੀ ਕਿਸੇ ਤਰ੍ਹਾਂ ਘਰ ਪਹੁੰਚੀ ਅਤੇ ਆਪਣੇ ਨਾਲ ਵਾਪਰੀ ਘਟਨਾ ਦੀ ਜਾਣਕਾਰੀ ਪਰਿਵਾਰਿਕ ਮੈਂਬਰਾਂ ਨੂੰ ਦਿੱਤੀ, ਜਿਸ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ।

ਪੀੜਤ ਲੜਕੀ ਦੀ ਸ਼ਿਕਾਇਤ 'ਤੇ ਪੁਲਿਸ ਨੇ ਆਈਪੀਸੀ ਦੀ ਧਾਰਾ 354, 354ਬੀ, 341, 376 ਡੀਏ ਅਤੇ 6/17/21 ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਪੁਲਿਸ ਦੀ ਜਾਣਕਾਰੀ ਅਨੁਸਾਰ ਇਨ੍ਹਾਂ ਵਿੱਚੋਂ ਤਿੰਨ ਮੁਲਜ਼ਮ ਦਿੱਲੀ ਛੱਡਣ ਦੀ ਤਿਆਰੀ ਕਰ ਰਹੇ ਸੀ ਪਰ ਇਨ੍ਹਾਂ ਤਿੰਨਾਂ ਨੂੰ ਮੋਬਾਈਲ ਲੋਕੇਸ਼ਨ ਤੋਂ ਫੜ ਲਿਆ ਗਿਆ।

ਪੁਲਿਸ ਮੁਤਾਬਿਕ ਲੜਕੀ ਸੱਤਵੀਂ ਜਮਾਤ ਵਿੱਚ ਪੜ੍ਹਦੀ ਹੈ। ਇਸ ਘਟਨਾ ਵਿੱਚ ਸ਼ਾਮਲ ਇੱਕ ਮੁਲਜ਼ਮ ਦੀ ਉਮਰ 21 ਸਾਲ ਹੈ, ਜਦਕਿ ਬਾਕੀ ਪੰਜ ਮੁਲਜ਼ਮ ਨਾਬਾਲਗ ਹਨ। ਪੁਲਿਸ ਨੇ ਇਹ ਵੀ ਦੱਸਿਆ ਕਿ 21 ਸਾਲਾ ਦੋਸ਼ੀ ਪੀੜਤਾ ਦੇ ਗੁਆਂਢ 'ਚ ਰਹਿੰਦਾ ਹੈ ਅਤੇ ਬਾਕੀ 5 ਨਾਬਾਲਗ ਹਨ, ਜੋ ਕਿ ਉਸੇ ਇਲਾਕੇ 'ਚ ਰਹਿੰਦੇ ਹਨ।

ਪੁਲਿਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਲੜਕੀ ਨਾਲ ਬਲਾਤਕਾਰ ਦੀ ਘਟਨਾ ਵਿੱਚ 21 ਸਾਲਾ ਲੜਕੇ ਦੇ ਨਾਲ ਦੋ ਨਾਬਾਲਗ ਸ਼ਾਮਲ ਸਨ, ਜਦਕਿ ਬਾਕੀ ਤਿੰਨ ਨਾਬਾਲਗ ਦੋਸ਼ੀਆਂ ਨੇ ਇਸ ਸਾਜ਼ਿਸ਼ ਵਿੱਚ ਮਦਦ ਕੀਤੀ ਸੀ। ਪੁਲਿਸ ਨੇ ਮੁਲਜ਼ਮ ਕੋਲੋਂ ਉਹ ਮੋਬਾਈਲ ਵੀ ਬਰਾਮਦ ਕਰ ਲਿਆ ਹੈ ਜਿਸ ਤੋਂ ਪੀੜਤਾ ਦੀ ਵੀਡੀਓ ਬਣਾਈ ਗਈ ਸੀ।

ਇਹ ਵੀ ਪੜੋ: ਕੁਪਵਾੜਾ 'ਚ ਮੁੱਠਭੇੜ, ਸੁਰੱਖਿਆ ਬਲਾਂ ਨੇ 3 ਅੱਤਵਾਦੀਆਂ ਨੂੰ ਕੀਤਾ ਢੇਰ

ETV Bharat Logo

Copyright © 2024 Ushodaya Enterprises Pvt. Ltd., All Rights Reserved.