ETV Bharat / bharat

PM ਮੋਦੀ ਦੀ ਰੈਲੀ ਤੋਂ ਪਹਿਲਾਂ ਇਹ ਹੁਕਮ ਕੀਤੇ ਸੀ ਜਾਰੀ, ਹੋਇਆ ਵੱਡਾ ਖੁਲਾਸਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ 2 ਦਿਨ ਪਹਿਲਾਂ ਨੈਸ਼ਨਲ ਹਾਈਵੇਅ 5 ਮੋਗਾ ਫਿਰੋਜ਼ਪੁਰ ਨੂੰ ਆਵਾਜਾਈ ਦੇ ਹਰ ਰੁਕਾਵਟ ਤੋਂ ਪੂਰੀ ਤਰ੍ਹਾਂ ਮੁਕਤ ਰੱਖਣ ਦੇ ਹੁਕਮ ਪੰਜਾਬ ਸਰਕਾਰ ਅਤੇ ਡੀਜੀਪੀ ਨੂੰ ਜਾਰੀ ਕੀਤੇ ਗਏ ਸਨ।

PM ਮੋਦੀ ਦੀ ਰੈਲੀ ਤੋਂ ਪਹਿਲਾਂ ਇਹ ਹੁਕਮ ਕੀਤੇ ਸੀ ਜਾਰੀ

author img

By

Published : Jan 7, 2022, 10:50 AM IST

Updated : Jan 7, 2022, 12:32 PM IST

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 5 ਜਨਵਰੀ ਨੂੰ ਪੰਜਾਬ ਦੌਰਾ ਸੀ ਤੇ ਉਹਨਾਂ ਨੇ ਫਿਰੋਜ਼ਪੁਰ ਵਿੱਚ ਰੈਲੀ ਕਰਨੀ ਸੀ, ਪਰ ਸੁਰੱਖਿਆ ਕਾਰਨਾਂ ਕਰਕੇ ਪ੍ਰਧਾਨ ਮੰਤਰੀ ਮੋਦੀ ਦੀ ਫਿਰੋਜ਼ਪੁਰ ਰੈਲੀ ਰੱਦ ਹੋ ਗਈ। ਰੈਲੀ ਰੱਦ ਹੋਣ ਤੋਂ ਮਗਰੋਂ ਕੇਂਦਰੀ ਗ੍ਰਹਿ ਮੰਤਰਾਲੇ ਨੇ ਇਸ ਸਬੰਧੀ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ। ਉਥੇ ਹੀ ਹੁਣ ਮਾਮਲੇ ਵਿੱਚ ਖੁਲਾਸਾ ਹੋਇਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਤੋਂ 2 ਦਿਨ ਪਹਿਲਾਂ ਨੈਸ਼ਨਲ ਹਾਈਵੇਅ 5 ਮੋਗਾ ਫਿਰੋਜ਼ਪੁਰ ਨੂੰ ਆਵਾਜਾਈ ਦੇ ਹਰ ਰੁਕਾਵਟ ਤੋਂ ਪੂਰੀ ਤਰ੍ਹਾਂ ਮੁਕਤ ਰੱਖਣ ਦੇ ਹੁਕਮ ਪੰਜਾਬ ਸਰਕਾਰ ਅਤੇ ਡੀਜੀਪੀ ਨੂੰ ਜਾਰੀ ਕੀਤੇ ਗਏ ਸਨ।

ਇਹ ਵੀ ਪੜੋ: PM MODI SECURITY BREACH: ਭਾਜਪਾ ਨੇਤਾ ਵਿਰੋਧ 'ਚ ਦੇਸ਼ ਵਿਆਪੀ ਮੁਹਿੰਮ ਕਰਨਗੇ ਸ਼ੁਰੂ

ਨੈਸ਼ਨਲ ਹਾਈਵੇਅ ਖਾਲੀ ਕਰਵਾਉਣ ਦੇ ਦਿੱਤੇ ਸੀ ਹੁਕਮ

ਇੱਥੋਂ ਤੱਕ ਕਿ ਨੈਸ਼ਨਲ ਹਾਈਵੇਅ 5 ਅਧੀਨ ਪੈਂਦੀਆਂ 55 ਕਿਲੋਮੀਟਰ ਤੱਕ ਦੀਆਂ ਸੜਕਾਂ 'ਤੇ ਲਾਈਟਾਂ ਅਤੇ ਆਡੀਓ ਕੰਟਰੋਲ ਵਾਲੇ ਸਥਾਨਕ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕਰਨ ਦੇ ਹੁਕਮ ਵੀ ਦਿੱਤੇ ਗਏ ਤਾਂ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਦੌਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਇਹ ਹੁਕਮ ਆਈਜੀ ਐਸਪੀਜੀ ਸੁਰੇਸ਼ ਅਤੇ ਏਬੀਐਸ ਆਈਬੀ ਵਿਵੇਕ ਪ੍ਰਤਾਪ ਦੀ ਤਰਫੋਂ ਲਿਖਤੀ ਰੂਪ ਵਿੱਚ ਦਿੱਤੇ ਗਏ ਹਨ।

ਅਜਿਹੇ 'ਚ ਪੰਜਾਬ ਸਰਕਾਰ ਦੇ ਇਸ ਦਾਅਵੇ 'ਤੇ ਸਵਾਲ ਖੜ੍ਹੇ ਹੋ ਰਹੇ ਹਨ ਕਿ ਕੇਂਦਰ ਸਰਕਾਰ ਜਾਂ ਉਨ੍ਹਾਂ ਦੀਆਂ ਸੁਰੱਖਿਆ ਏਜੰਸੀਆਂ ਵੱਲੋਂ ਸੜਕੀ ਰਸਤੇ ਨੂੰ ਲੈ ਕੇ ਕੋਈ ਹੁਕਮ ਜਾਰੀ ਨਹੀਂ ਕੀਤੇ ਗਏ। ਕਿਸਾਨ ਜਥੇਬੰਦੀਆਂ ਵੱਲੋਂ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਲੈ ਕੇ ਸਖ਼ਤ ਪ੍ਰਬੰਧ ਕਰਨ ਦੇ ਆਦੇਸ਼ ਵੀ ਦਿੱਤੇ ਗਏ।

SPG ਨੇ ਪੰਜਾਬ ਦੇ DGP ਨੂੰ ਲਿਖਿਆ ਸੀ ਪੱਤਰ
SPG ਨੇ ਪੰਜਾਬ ਦੇ DGP ਨੂੰ ਲਿਖਿਆ ਸੀ ਪੱਤਰ

SPG ਨੇ ਪੰਜਾਬ ਦੇ DGP ਨੂੰ ਲਿਖਿਆ ਸੀ ਪੱਤਰ

3 ਜਨਵਰੀ ਨੂੰ SPG ਨੇ PM ਨਰਿੰਦਰ ਮੋਦੀ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਦੇ DGP ਨੂੰ ਪੱਤਰ ਲਿਖਿਆ ਸੀ। ਪੰਜਾਬ ਨੂੰ ਪਹਿਲਾਂ ਹੀ ਸੂਚਿਤ ਕੀਤਾ ਗਿਆ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਕਾਫੀ ਖ਼ਤਰਾ ਹੈ ਅਤੇ ਇਸ ਵਿੱਚ ਕਿਹੜੀਆਂ-ਕਿਹੜੀਆਂ ਸੰਸਥਾਵਾਂ ਸ਼ਾਮਲ ਹਨ, ਉਨ੍ਹਾਂ ਦੀ ਸੂਚੀ ਵੀ ਪੰਜਾਬ ਸਰਕਾਰ ਨੂੰ ਭੇਜੀ ਗਈ ਸੀ।

ਫਿਰੋਜ਼ਪੁਰ ਵਿੱਚ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਹੰਗਾਮਾ ਕੀਤਾ ਜਾ ਸਕਦਾ ਹੈ। ਇਸ ਦੇ ਲਈ ਕੇਂਦਰ ਸਰਕਾਰ ਦੀ ਤਰਫੋਂ ਪੰਜਾਬ ਨੂੰ ਵੀ ਸੂਚਨਾ ਭੇਜੀ ਗਈ ਸੀ ਅਤੇ ਠੋਸ ਪ੍ਰਬੰਧ ਕਰਨ ਲਈ ਵੀ ਕਿਹਾ ਗਿਆ ਸੀ।

SPG ਨੇ ਪੰਜਾਬ ਦੇ DGP ਨੂੰ ਲਿਖਿਆ ਸੀ ਪੱਤਰ
SPG ਨੇ ਪੰਜਾਬ ਦੇ DGP ਨੂੰ ਲਿਖਿਆ ਸੀ ਪੱਤਰ

ਦੱਸ ਦੇਈਏ ਕਿ ਫਿਰੋਜ਼ਪੁਰ ਦੇ ਹੁਸੈਨੀਵਾਲਾ ਨੇੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਵੱਡੀ ਢਿੱਲ ਮੱਠ ਸਾਹਮਣੇ ਆਈ ਹੈ। ਪ੍ਰਦਰਸ਼ਨਕਾਰੀਆਂ ਵੱਲੋਂ ਰਸਤਾ ਰੋਕੇ ਜਾਣ ਕਾਰਨ ਪ੍ਰਧਾਨ ਮੰਤਰੀ ਦਾ ਕਾਫਲਾ ਕਰੀਬ 20 ਮਿੰਟ ਤੱਕ ਫਲਾਈਓਵਰ ’ਤੇ ਫਸਿਆ ਰਿਹਾ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਦੀ ਸੁਰੱਖਿਆ 'ਚ ਤਾਇਨਾਤ ਐੱਸ.ਪੀ.ਜੀ. ਨੇ ਆਪਣੀ ਗੱਡੀ ਨੂੰ ਸੰਭਾਲ ਲਿਆ ਅਤੇ ਚਾਰੇ ਪਾਸੇ ਸੁਰੱਖਿਆ ਘੇਰਾ ਬਣਾ ਲਿਆ। ਸੁਰੱਖਿਆ ਵਿੱਚ ਢਿੱਲ ਦੇਣ ਤੋਂ ਬਾਅਦ, ਪੀਐਮ ਮੋਦੀ ਨੇ ਫਿਰੋਜ਼ਪੁਰ ਵਿੱਚ ਰੈਲੀ ਰੱਦ ਕਰ ਦਿੱਤੀ ਅਤੇ ਬਠਿੰਡਾ ਏਅਰਪੋਰਟ ਪਰਤ ਆਏ।

ਇਹ ਵੀ ਪੜੋ: ਪੀਐੱਮ ਦੀ ਸੁਰੱਖਿਆ ਨੂੰ ਲੈ ਕੇ ਸੋਨੀਆ ਨੇ ਸੀਐੱਮ ਚੰਨੀ ਨਾਲ ਕੀਤੀ ਗੱਲ

Last Updated : Jan 7, 2022, 12:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.