ਮੁੰਬਈ: ਕਾਂਦੀਵਲੀ ਪੂਰਬੀ ਦੇ ਜਨੂ ਪੱਡਾ ਅਹਾਤੇ ਵਿੱਚ ਰਹਿਣ ਵਾਲੇ ਇੱਕ ਗਰੀਬ ਪਰਿਵਾਰ (Poor family) ਦੀ 16 ਸਾਲਾ ਲੜਕੀ ਨੇ ਮੋਬਾਈਲ 'ਤੇ ਗੇਮ ਖੇਡਣ ਨੂੰ ਲੈਕੇ ਛੋਟੇ ਭਰਾ ਨਾਲ ਬਹਿਸ ਹੋ ਗਈ ਜਿਸ ਤੋਂ ਬਾਅਦ ਲੜਕੀ ਨੇ ਜਹਿਰੀਲਾ ਪਦਾਰਥ (Toxic substances) ਨਿਗਲ ਕੇ ਖੁਦਕੁਸ਼ੀ ਕਰ ਲਈ ਹੈ।
ਇਸ ਬਾਰੇ ਜਾਂਚ ਅਧਿਕਾਰੀ ਸੰਤੋਸ਼ ਖੜਦੇ ਨੇ ਦੱਸਿਆ ਹੈ ਕਿ ਲੜਕੀ ਦਾ ਪਿਤਾ ਰਿਕਸ਼ਾ ਚਾਲਕ ਹੈ। ਉਸਦੀਆਂ ਚਾਰ ਲੜਕੀਆਂ ਅਤੇ ਇਕ ਪੁੱਤਰ ਹੈ। ਚਾਰੋ ਬੱਚਿਆਂ ਕੋਲ ਇਕ ਮੋਬਾਈਲ ਹੈ। ਲੜਕੀ ਦਾ ਸ਼ੁਕਰਵਾਰ ਰਾਤ ਨੂੰ ਆਪਣੇ ਭਰਾ ਨਾਲ ਮੋਬਾਈਲ ਨੂੰ ਲੈ ਕੇ ਲੜਾਈ ਹੋ ਗਈ ਕਿਉਂਕਿ ਉਸਦੇ ਭਰਾ ਨੇ ਉਸ ਨੂੰ ਮੋਬਾਈਲ 'ਤੇ ਗੇਮ ਖੇਡਣ ਨਹੀਂ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਇਸ ਤੋਂ ਬਾਅਦ ਲੜਕੀ ਨੇ ਜਹਿਰੀਲਾ ਪਦਾਰਥ ਖਾ ਕੇ ਖੁਦਕੁਸ਼ੀ ਕਰ ਲਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਨੇ ਲੜਕੀ ਨੂੰ ਹਸਪਤਾਲ ਭਰਤੀ ਕਰਵਾਇਆ ਪਰ ਇਲਾਜ ਦੌਰਾਨ ਲੜਕੀ ਦੀ ਮੌਤ ਹੋ ਗਈ। ਪੁਲਿਸ ਦਾ ਕਹਿਣਾ ਹੈ ਕਿ ਪੋਸਟਮਾਰਟਮ ਤੋਂ ਬਾਅਦ ਮ੍ਰਿਤਕ ਦੀ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜੋ:ਜੰਮੂ ਕਸ਼ਮੀਰ 'ਚ ਅੱਤਵਾਦੀ ਹਮਲਾ, ਇੱਕ ਪੁਲਿਸ ਕਰਮਚਾਰੀ ਜ਼ਖਮੀ