ਮੁੰਬਈ: ਰਾਸ਼ਟਰੀ ਆਫ਼ਤ ਜਵਾਬ ਫੋਰਸ(National Disaster Response Force) ਨੇ ਕਿਹਾ ਕਿ ਮੁੰਬਈ ਦੇ ਚੈਂਬੂਰ(Chembur) ਖੇਤਰ ਦੇ ਭਰਤ ਨਗਰ 'ਚ ਜ਼ਮੀਨ ਖਿਸਕਣ ਕਾਰਨ ਕੁਝ ਝੌਪੜੀਆਂ 'ਤੇ ਕੰਧ ਡਿੱਗਣ ਕਾਰਨ ਹੁਣ ਤੱਕ 12 ਲੋਕਾਂ ਦੀ ਮੌਤ ਹੋ ਗਈ ਹੈ। ਜਦੋਂਕਿ ਵਿਕਰੋਲੀ(Vikroli) 'ਚ ਇਕ ਇਮਾਰਤ ਦੇ ਢਹਿ ਜਾਣ ਕਾਰਨ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਦੋਵਾਂ ਥਾਵਾਂ 'ਤੇ ਕਰੀਬ 10-12 ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਸੰਭਾਵਨਾ ਹੈ।
ਚੈਂਬੂਰ 'ਚ ਐਨ.ਡੀ.ਆਰ.ਐਫ ਦੇ ਇੰਸਪੈਕਟਰ ਰਾਹੁਲ ਰਘੁਵੰਸ਼ ਨੇ ਦੱਸਿਆ ਕਿ ਸਾਨੂੰ ਸੂਚਨਾ ਸਵੇਰੇ 5 ਵਜੇ ਮਿਲੀ ਸੀ, ਉਸ ਤੋਂ ਬਾਅਦ ਮੌਕੇ 'ਤੇ ਪਹੁੰਚ ਕੇ ਅਸੀਂ 2 ਲਾਸ਼ਾਂ ਨੂੰ ਬਾਹਰ ਕੱਢਿਆ। ਇਥੋਂ ਦੇ ਲੋਕਾਂ ਨੇ ਪਹਿਲਾਂ 10 ਲਾਸ਼ਾਂ ਕੱਢੀਆਂ ਸਨ। ਲੋਕਾਂ ਦੇ ਅਨੁਸਾਰ 7-8 ਹੋਰ ਲੋਕ ਅਜੇ ਵੀ ਮਲਬੇ ਵਿੱਚ ਫਸੇ ਹੋਏ ਹਨ। ਇਹ ਆਪਰੇਸ਼ਨ ਲਗਭਗ 3-4 ਘੰਟੇ ਹੋਰ ਚੱਲੇਗਾ।
ਇਹ ਵੀ ਪੜ੍ਹੋ:ਮਨੀਰੂਪਮ ਗੋਲਡ ਵਿਖੇ 17 ਕਿੱਲੋ ਸੋਨੇ ਦੀ ਲੁੱਟ
ਇਸ ਦੇ ਨਾਲ ਹੀ ਬੀਐਮਸੀ ਅਧਿਕਾਰੀਆਂ ਨੇ ਦੱਸਿਆ ਕਿ ਐਤਵਾਰ ਤੜਕੇ ਮੁੰਬਈ ਦੇ ਵਿਕਰੋਲੀ(Vikroli) ਖੇਤਰ ਵਿੱਚ ਇੱਕ ਗਰਾਊਂਡ ਪਲੱਸ ਵਨ ਰਿਹਾਇਸ਼ੀ ਇਮਾਰਤ ਢਹਿ ਗਈ, ਜਿਸ ਵਿੱਚ ਕੁੱਲ 4 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਅੱਧੀ ਦਰਜਨ ਵਿਅਕਤੀ ਮਲਬੇ ਹੇਠ ਦੱਬੇ ਹੋਏ ਦੱਸੇ ਜਾ ਰਹੇ ਹਨ।
ਐਨਡੀਆਰਐਫ(NDRF) ਦੇ ਡਿਪਟੀ ਕਮਾਂਡੈਂਟ ਅਸ਼ੀਸ਼ ਕੁਮਾਰ ਨੇ ਦੱਸਿਆ ਕਿ ਵਿਕਰੋਲੀ ਵਿੱਚ ਹੁਣ ਤੱਕ ਕੁੱਲ 4 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ ਅਤੇ ਲਗਭਗ 5-6 ਲੋਕਾਂ ਦੇ ਦੱਬੇ ਹੋਣ ਦੀ ਸੰਭਾਵਨਾ ਹੈ। ਬਚਾਅ ਕਾਰਜ ਜਾਰੀ ਹੈ।