ETV Bharat / bharat

15th BRICS Summit 2023 : ਜਾਣੋ ਕੀ ਹੈ BRICS ਅਤੇ ਇਸ ਵਾਰ ਕੀ ਰਹੇਗਾ ਮੀਟਿੰਗ ਦਾ ਏਜੰਡਾ

author img

By

Published : Aug 22, 2023, 10:07 AM IST

15th BRICS Summit 2023 : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦਿਨਾਂ ਬ੍ਰਿਕਸ (BRICS) ਸੰਮੇਲਨ ਵਿੱਚ ਸ਼ਾਮਲ ਹੋਣ ਲਈ ਦੱਖਣੀ ਅਫਰੀਕਾ ਲਈ ਰਵਾਨਾ ਹੋ ਗਏ ਹਨ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਉੱਥੇ ਪਹੁੰਚ ਚੁੱਕੇ ਹਨ।

15th BRICS Summit 2023
15th BRICS Summit 2023

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ 15ਵੇਂ ਬ੍ਰਿਕਸ ਸੰਮੇਲਨ (15th BRICS Summit 2023) 'ਚ ਸ਼ਾਮਲ ਹੋਣ ਲਈ ਦੱਖਣੀ ਅਫਰੀਕਾ ਲਈ ਰਵਾਨਾ ਹੋ ਚੁੱਕੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਸ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਵੀ ਸਾਂਝੀ ਕੀਤੀ। ਪੀਐਮ ਮੋਦੀ ਨੇ ਲਿਖਿਆ ਕਿ ਉਹ 15ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਦੱਖਣੀ ਅਫਰੀਕਾ ਜਾ ਰਹੇ ਹਨ। ਲਗਭਗ 40 ਸਾਲਾਂ ਬਾਅਦ ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਗ੍ਰੀਸ ਦੀ ਇਹ ਪਹਿਲੀ ਯਾਤਰਾ ਹੈ। ਪੀਐਮ ਮੋਦੀ ਨੇ ਅੱਗੇ ਲਿਖਿਆ ਕਿ ਮੈਂ ਉੱਥੇ ਭਾਰਤੀ ਭਾਈਚਾਰੇ ਦੇ ਲੋਕਾਂ ਨੂੰ ਵੀ ਮਿਲਾਂਗਾ। ਜਾਣਕਾਰੀ ਅਨੁਸਾਰ ਤਿੰਨ ਦਿਨ ਚੱਲਣ ਵਾਲੀ ਇਹ ਮੀਟਿੰਗ 22 ਅਗਸਤ ਬੁੱਧਵਾਰ ਤੋਂ ਸ਼ੁਰੂ ਹੋ ਕੇ 24 ਅਗਸਤ ਤੱਕ ਚੱਲੇਗੀ।

ਕੋਰੋਨਾਕਾਲ ਤੋਂ ਬਾਅਦ ਪਹਿਲੀ ਵਾਰ ਆਫਲਾਈਨ ਮੀਟਿੰਗ: ਦੱਸ ਦਈਏ ਕਿ ਬ੍ਰਿਕਸ ਸੰਮੇਲਨ 'ਚ ਕਰੰਸੀ 'ਚ ਕਾਰੋਬਾਰ ਕਰਨ 'ਤੇ ਗੱਲਬਾਤ ਹੋ ਸਕਦੀ ਹੈ। ਕੋਰੋਨਾ ਦੌਰ ਤੋਂ ਬਾਅਦ ਪਹਿਲੀ ਵਾਰ ਬ੍ਰਿਕਸ ਸੰਮੇਲਨ ਦੀ ਬੈਠਕ ਆਫਲਾਈਨ ਹੋ ਰਹੀ ਹੈ। ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਮੀਟਿੰਗ ਵਿੱਚ ਸ਼ਾਮਲ ਨਹੀਂ ਹੋਣਗੇ। ਪੀਐਮ ਮੋਦੀ ਅਤੇ ਸ਼ੀ ਜਿਨਪਿੰਗ ਇਸ ਬੈਠਕ ਵਿੱਚ ਸ਼ਾਮਲ ਹੋ ਰਹੇ ਹਨ, ਪਰ ਇਨ੍ਹਾਂ ਦੋਵਾਂ ਨੇਤਾਵਾਂ ਵਿਚਾਲੇ ਗੱਲਬਾਤ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।

ਹਰ ਸਾਲ ਹੁੰਦੀ ਬੈਠਕ: ਜਾਣਕਾਰੀ ਮੁਤਾਬਕ ਇਸ ਸੰਗਠਨ ਦਾ ਮੁੱਖ ਦਫ਼ਤਰ ਚੀਨ ਦੇ ਸ਼ੰਘਾਈ ਸ਼ਹਿਰ 'ਚ ਹੈ। ਇਸ ਸੰਗਠਨ ਦੀ ਹਰ ਸਾਲ ਮੀਟਿੰਗ ਹੁੰਦੀ ਹੈ। ਇਸ ਸਮੂਹ ਦੀ ਮੀਟਿੰਗ ਵਿੱਚ ਇਨ੍ਹਾਂ ਮੈਂਬਰ ਦੇਸ਼ਾਂ ਦੇ ਰਾਜ ਮੁਖੀ ਹਿੱਸਾ ਲੈਂਦੇ ਹਨ। ਹਰ ਸਾਲ ਇਸ ਦੀ ਮੇਜ਼ਬਾਨੀ ਗਰੁੱਪ ਦੇ ਕਿਸੇ ਵੀ ਮੈਂਬਰ ਦੇਸ਼ ਨੂੰ ਦਿੱਤੀ ਜਾਂਦੀ ਹੈ। ਇਸ ਵਾਰ ਦੱਖਣੀ ਅਫਰੀਕਾ ਸਮੂਹ ਸੰਮੇਲਨ ਦਾ ਆਯੋਜਨ ਕਰ ਰਿਹਾ ਹੈ।

ਇਸ ਵਾਰ ਦਾ ਏਜੰਡਾ : ਹਰ ਸਾਲ ਇਸ ਮੀਟਿੰਗ ਦਾ ਕੋਈ ਨਾ ਕੋਈ ਏਜੰਡਾ ਤੈਅ ਹੁੰਦਾ ਹੈ। ਇਸ ਵਾਰ ਵੀ ਏਜੰਡਾ ਤੈਅ ਕੀਤਾ ਗਿਆ ਹੈ। ਇਸ ਸਮੂਹ ਦਾ ਪਹਿਲਾ ਏਜੰਡਾ ਇਸ ਦਾ ਵਿਸਥਾਰ ਕਰਨਾ ਹੈ ਅਤੇ ਦੂਜਾ ਬ੍ਰਿਕਸ ਦੇਸ਼ ਆਪਣੀ ਮੁਦਰਾ ਵਿੱਚ ਕਾਰੋਬਾਰ ਕਰਨਗੇ। ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਨੇ ਕਿਹਾ ਕਿ ਉਹ ਬ੍ਰਿਕਸ ਦੇਸ਼ਾਂ ਦੇ ਮੈਂਬਰ ਦੇਸ਼ਾਂ ਦੀ ਗਿਣਤੀ ਵਧਾਉਣ 'ਚ ਵਿਸ਼ਵਾਸ ਰੱਖਦੇ ਹਨ ਅਤੇ ਇਸ ਦਾ ਜ਼ੋਰਦਾਰ ਸਮਰਥਨ ਵੀ ਕਰਦੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਹੁਣ ਤੱਕ ਕਰੀਬ 23 ਦੇਸ਼ਾਂ ਨੇ ਇਸ ਗਰੁੱਪ ਦਾ ਮੈਂਬਰ ਬਣਨ ਲਈ ਅਪਲਾਈ ਕੀਤਾ ਹੈ। ਦੂਜੇ ਪਾਸੇ, ਦੂਜੇ ਏਜੰਡੇ ਦੀ ਗੱਲ ਕਰੀਏ ਤਾਂ ਸਾਰੇ ਮੈਂਬਰ ਦੇਸ਼ ਆਪਣੀ ਮੁਦਰਾ ਵਿੱਚ ਕਾਰੋਬਾਰ ਕਰਨਾ ਚਾਹੁੰਦੇ ਹਨ।

ਬ੍ਰਿਕਸ ਦਾ ਅਰਥ ਕੀ ਹੈ: ਦੱਸ ਦੇਈਏ ਕਿ ਬ੍ਰਿਕਸ ਦੁਨੀਆ ਦੀਆਂ ਪੰਜ ਸਭ ਤੋਂ ਤੇਜ਼ ਅਰਥਵਿਵਸਥਾਵਾਂ ਦਾ ਸਮੂਹ ਹੈ। ਇਸ ਦਾ ਹਰ ਅੱਖਰ ਦੇਸ਼ ਨੂੰ ਦਰਸਾਉਂਦਾ ਹੈ, ਜਿਵੇਂ, B ਤੋਂ ਬ੍ਰਾਜ਼ੀਲ, R ਤੋਂ ਰੂਸ, I ਤੋਂ ਭਾਰਤ, C ਤੋਂ ਚੀਨ, ਅਤੇ S ਤੋਂ ਦੱਖਣੀ ਅਫਰੀਕਾ, ਇਸ ਨੂੰ ਮਿਲਾ ਕੇ ਬਣਿਆ ਹੈ BRICS। ਜਾਣਕਾਰੀ ਮੁਤਾਬਕ ਇਸ ਗਰੁੱਪ ਦੀ ਪਹਿਲੀ ਮੀਟਿੰਗ 2006 'ਚ ਹੋਈ ਸੀ। ਇਸੇ ਸਾਲ ਸੰਯੁਕਤ ਰਾਸ਼ਟਰ ਮਹਾਸਭਾ ਦੌਰਾਨ ਇਨ੍ਹਾਂ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀ ਮੀਟਿੰਗ ਹੋਈ, ਜਿਸ ਨੂੰ ‘ਬ੍ਰਿਕ’ ਦਾ ਨਾਂ ਦਿੱਤਾ ਗਿਆ। ਇਸ ਗਰੁੱਪ ਦਾ ਪਹਿਲਾ ਸਾਲ 2009 ਵਿਚ ਰੂਸ ਵਿਚ ਆਯੋਜਿਤ ਕੀਤਾ ਗਿਆ ਸੀ। ਇਸ ਤੋਂ ਬਾਅਦ ਦੂਜੀ ਮੀਟਿੰਗ 2010 ਵਿੱਚ ਬ੍ਰਾਜ਼ੀਲ ਵਿੱਚ ਹੋਈ। ਉਸੇ ਸਾਲ ਦੱਖਣੀ ਅਫਰੀਕਾ ਵੀ ਇਸ ਸੰਗਠਨ ਦਾ ਮੈਂਬਰ ਬਣਿਆ, ਜਿਸ ਤੋਂ ਬਾਅਦ ਇਹ ਬ੍ਰਿਕਸ ਸਮੂਹ ਬਣ ਗਿਆ।

ETV Bharat Logo

Copyright © 2024 Ushodaya Enterprises Pvt. Ltd., All Rights Reserved.