ਬੈਂਗਲੁਰੂ : ਬੈਂਗਲੁਰੂ ਦੇ ਘੱਟੋ-ਘੱਟ 15 ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਹੈ। ਇਹ ਧਮਕੀ ਇਨ੍ਹਾਂ ਸਕੂਲਾਂ ਨੂੰ ਈਮੇਲ ਰਾਹੀਂ ਭੇਜੀ ਗਈ ਹੈ। ਨੇਪਾਲ ਅਤੇ ਬਸਵੇਸ਼ਵਰਨਗਰ ਦੇ ਵਿਦਿਆਸ਼ਿਲਪਾ ਸਮੇਤ ਸੱਤ ਸਕੂਲਾਂ ਅਤੇ ਯੇਲਾਹੰਕਾ ਖੇਤਰ ਵਿੱਚ ਸਥਿਤ ਹੋਰ ਪ੍ਰਾਈਵੇਟ ਸਕੂਲਾਂ ਨੂੰ ਬੰਬ ਦੀ ਧਮਕੀ ਵਾਲੀ ਈਮੇਲ ਮਿਲੀ ਹੈ। ਪੁਲਿਸ ਨੇ ਸਥਿਤੀ ਦਾ ਤੁਰੰਤ ਜਵਾਬ ਦਿੱਤਾ, ਸਾਵਧਾਨੀ ਦੇ ਤੌਰ 'ਤੇ ਧਮਕੀਆਂ ਮਿਲਣ ਵਾਲੇ ਸਕੂਲਾਂ ਤੋਂ ਵਿਦਿਆਰਥੀਆਂ ਨੂੰ ਬਾਹਰ ਕੱਢਿਆ ਅਤੇ ਜਾਂਚ ਸ਼ੁਰੂ ਕੀਤੀ। ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਦੀ ਰਿਹਾਇਸ਼ ਦੇ ਸਾਹਮਣੇ ਸਥਿਤ ਇੱਕ ਪਲੇ ਸਕੂਲ ਨੂੰ ਵੀ ਬੰਬ ਦੀ ਧਮਕੀ ਵਾਲੀ ਈਮੇਲ ਮਿਲੀ ਹੈ। Bengaluru schools receives bomb threat message in Bengaluru
-
#WATCH | Karnataka Deputy CM DK Shivakumar visits a school in Bengaluru after several schools received threatening e-mails. pic.twitter.com/7y3ReGOtAt
— ANI (@ANI) December 1, 2023 " class="align-text-top noRightClick twitterSection" data="
">#WATCH | Karnataka Deputy CM DK Shivakumar visits a school in Bengaluru after several schools received threatening e-mails. pic.twitter.com/7y3ReGOtAt
— ANI (@ANI) December 1, 2023#WATCH | Karnataka Deputy CM DK Shivakumar visits a school in Bengaluru after several schools received threatening e-mails. pic.twitter.com/7y3ReGOtAt
— ANI (@ANI) December 1, 2023
ਸਕੂਲ ਵਿੱਚ ਪੁਲਿਸ ਵੱਲੋਂ ਤਲਾਸ਼ ਜਾਰੀ: ਇਸ ਧਮਕੀ ਭਰੀ ਖਬਰ ਤੋਂ ਬਾਅਦ ਮੋਕੇ 'ਤੇ ਪਹੂੰਚੀ ਪੁਲਿਸ ਸਾਰੇ ਸਕੂਲਾਂ ਦੀ ਤਲਾਸ਼ੀ ਲੈ ਰਹੀ ਹੈ, ਅਜੇ ਤੱਕ ਕੁਝ ਨਹੀਂ ਮਿਲਿਆ। ਅਜਿਹਾ ਲੱਗ ਰਿਹਾ ਹੈ ਕਿ ਇਹ ਫਰਜ਼ੀ ਕਾਲ ਹੈ,ਪਰ ਪੁਲਿਸ ਵੱਲੋਂ ਤਲਾਸ਼ ਜਾਰੀ ਹੈ। ਦੱਸਣਯੋਗ ਹੈ ਕਿ ਪਿਛਲੇ ਸਾਲ ਵੀ,ਬੈਂਗਲੁਰੂ ਦੇ ਕਈ ਸਕੂਲਾਂ ਨੂੰ ਇਸ ਤਰ੍ਹਾਂ ਦੀਆਂ ਈਮੇਲ ਧਮਕੀਆਂ ਮਿਲੀਆਂ ਸਨ, ਪਰ ਉਹ ਸਾਰੀਆਂ ਅਫਵਾਹਾਂ ਸਾਬਤ ਹੋਈਆਂ। ਇਹ ਧਮਕੀ ਉਦੋਂ ਸਾਹਮਣੇ ਆਈ ਜਦੋਂ ਸਕੂਲ ਸਟਾਫ਼ ਨੇ ਸਵੇਰੇ ਆਪਣੀ ਮੇਲ ਚੈੱਕ ਕਰਨ ਲਈ ਆਪਣੇ ਈਮੇਲ ਖਾਤੇ ਖੋਲ੍ਹੇ।
ਖਬਰ ਤੋਂ ਬਾਅਦ ਚਿੰਤਾ 'ਚ ਮਾਪੇ: ਬੈਂਗਲੁਰੂ ਦੇ ਪੁਲਿਸ ਕਮਿਸ਼ਨਰ ਬੀ ਦਯਾਨੰਦ ਨੇ ਕਿਹਾ ਕਿ ਬੰਬ ਨਿਰੋਧਕ ਦਸਤਾ ਸਕੂਲ ਦੇ ਅਹਾਤੇ ਦੀ ਜਾਂਚ ਕਰ ਰਿਹਾ ਹੈ। ਜਿਨ੍ਹਾਂ ਸਕੂਲਾਂ ਨੂੰ ਬੰਬ ਦੀ ਧਮਕੀ ਮਿਲੀ ਸੀ, ਉਨ੍ਹਾਂ ਵਿੱਚੋਂ ਇੱਕ ਨੇ ਮਾਪਿਆਂ ਨੂੰ ਸੁਨੇਹਾ ਦਿੱਤਾ ਕਿ ਸੁਰੱਖਿਆ ਕਾਰਨਾਂ ਕਰਕੇ ਬੱਚਿਆਂ ਨੂੰ ਘਰ ਵਾਪਸ ਭੇਜਿਆ ਜਾ ਰਿਹਾ ਹੈ। ਚਿੰਤਤ ਮਾਪੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਸਕੂਲ ਦੇ ਬਾਹਰ ਇੰਤਜ਼ਾਰ ਕਰਦੇ ਦੇਖੇ ਗਏ।
- LPG Cylinder price hike: ਚੋਣਾਂ ਖਤਮ ਹੁੰਦੇ ਹੀ ਮਹਿੰਗਾਈ ਦੀ ਪਹਿਲੀ ਕਿਸ਼ਤ ਜਾਰੀ, ਵਪਾਰਕ ਗੈਸ ਸਿਲੰਡਰਾਂ ਦੀਆਂ ਵਧੀਆਂ ਕੀਮਤਾਂ
- ਪੰਨੂ ਦੇ ਕਥਿਤ ਕਤਲ ਸਾਜ਼ਿਸ਼ ਮਾਮਲੇ 'ਚ ਅਮਰੀਕਾ ਦੇ ਵਿਦੇਸ਼ ਮੰਤਰੀ ਦਾ ਵੱਡਾ ਬਿਆਨ, ਪੜ੍ਹੋ ਖਬਰ
- COP28 ਵਿੱਚ ਸ਼ਾਮਲ ਹੋਣ ਲਈ PM ਮੋਦੀ ਪਹੁੰਚੇ ਦੁਬਈ, ਪ੍ਰਵਾਸੀ ਭਾਰਤੀਆਂ ਨੇ ਕੀਤਾ ਨਿੱਘਾ ਸਵਾਗਤ
ਇਸ ਸਬੰਧੀ ਮਿਲੀ ਜਾਣਕਾਰੀ ਮੁਤਾਬਕ ਧਮਕੀ ਭਰੀ ਈ-ਮੇਲ ਮਿਲਣ ਤੋਂ ਬਾਅਦ ਕਈ ਮਾਪਿਆਂ ਅਤੇ ਅਧਿਆਪਕਾਂ 'ਚ ਦਹਿਸ਼ਤ ਦਾ ਮਾਹੌਲ ਦੇਖਿਆ ਗਿਆ। ਕੁਝ ਸਕੂਲਾਂ ਨੇ ਵਿਦਿਆਰਥੀਆਂ ਨੂੰ ਨੇੜਲੇ ਖੇਡ ਦੇ ਮੈਦਾਨਾਂ ਜਾਂ ਹੋਰ ਸੁਰੱਖਿਅਤ ਥਾਵਾਂ 'ਤੇ ਸ਼ਿਫਟ ਕਰ ਦਿੱਤਾ ਜਦੋਂਕਿ ਕਈਆਂ ਨੇ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਚੁੱਕਣ ਲਈ ਕਿਹਾ।