ਰਾਜਸਥਾਨ: ਅਲਵਰ ਦੇ ਹਰਸੋਲੀ ਤੋਂ ਬਨਸੂਰ ਜਾਂਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੂੰ ਕਾਲੇ ਝਾਂਡੇ ਦਿਖਾਏ ਤੇ ਕਾਫਲੇ 'ਤੇ ਹਮਲਾ ਕਰਨ ਦੇ ਦੋਸ਼ ਵਿੱਚ ਤਤਾਰਪੁਰ ਥਾਣਾ ਪੁਲਿਸ ਨੇ 16 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਫੜੇ ਗਏ ਸਾਰੇ ਵਿਅਕਤੀਆਂ 'ਤੇ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ। ਫੜੇ ਗਏ ਇਨ੍ਹਾਂ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
ਮੁਖ ਮੁਲਜ਼ਮ ਕੁਲਦੀਪ ਯਾਦਵ ਮਤਸਯ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਸੰਘ ਦਾ ਪ੍ਰਧਾਨ ਹੈ। ਕੁਲਦੀਪ ਯਾਦਵ ਦੇ ਸ਼ੁੱਕਵਾਰ ਨੂੰ ਅਲਵਰ ਦੇ ਤਤਾਰਪੁਰ ਚੌਂਕ ਵਿੱਚ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਰੋਕ ਕੇ ਕਾਲੇ ਝੰਡੇ ਤੇ ਉਨ੍ਹਾਂ ਦਾ ਵਿਰੋਧ ਕੀਤਾ।
ਐਨਐਸਯੂਆਈ ਤੋਂ ਏਬੀਵੀਪੀ 'ਚ ਆਏ ਕੁਲਦੀਪ ਯਾਦਵ
ਕੁਲਦੀਪ ਯਾਦਵ ਪਹਿਲਾਂ ਐਨਐਸਯੂਆਈ ਦੇ ਕਾਰਕੁੰਨ ਰਹਿ ਚੁੱਕੇ ਹਨ, ਪਰ ਉਥੋਂ ਕੱਢੇ ਜਾਣ ਤੋਂ ਬਾਅਦ, ਉਸਨੇ 2019 ਵਿੱਚ ਏਬੀਵੀਪੀ ਦੀ ਮੈਂਬਰਸ਼ਿਪ ਲੈ ਲਈ ਸੀ। ਇਸ ਤੋਂ ਬਾਅਦ ਏਬੀਵੀਪੀ ਤੋਂ ਹੀ ਉਹ ਮਤਸਯ ਯੂਨੀਵਰਸਿਟੀ ਵਿਖੇ ਸਟੂਡੈਂਟਸ ਯੂਨੀਅਨ ਦੇ ਪ੍ਰਧਾਨ ਵੀ ਬਣ ਗਿਆ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਮਿਲੀ ਜਾਣਕਾਰੀ ਦੇ ਮੁਤਾਬਰ ਦੋਸ਼ੀ ਦੇ ਕਈ ਭਾਜਪਾ ਆਗੂਆਂ ਨੂੰ ਵਧਾਈ ਦੇਣ ਵਾਲੇ ਪੋਸਟਰ ਲੱਗੇ ਹੋਏ ਹਨ।
ਕੀ ਹੈ ਮਾਮਲਾ
ਖੇਤੀ ਕਾਨੂੰਨ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਅਲਵਰ ਵਿੱਚ ਹਰਸੋਲੀ ਅਤੇ ਬਨਸੂਰ ਵਿੱਚ ਕਿਸਾਨ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਹਰਸੋਲੀ ਤੋਂ ਬਨਸੂਰ ਜਾਂਦੇ ਹੋਏ ਕਿਸਾਨ ਆਗੂ ਰਾਕੇਸ਼ ਟਿਕੈਤ ਦੇ ਕਾਫਲੇ 'ਤੇ ਕੁਝ ਲੋਕਾਂ ਨੇ ਤਤਾਰਪੁਰਾ ਚੌਂਕ 'ਚ ਕਾਲੇ ਝੰਡੇ ਦਿਖਾਉਂਦੇ ਹੋਏ ਹਮਲਾ ਕਰ ਦਿੱਤਾ। ਉਸੇ ਸਮੇਂ, ਰਾਕੇਸ਼ ਟਿਕੈਤ 'ਤੇ ਕਾਲੀ ਸ਼ਾਹੀ ਵੀ ਫੈਕ ਦਿੱਤੀ ਸੀ।
ਰਾਜਸਥਾਨ ਵਿੱਚ, ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਉੱਤੇ ਸ਼ੁੱਕਾਵਾਰ ਨੂੰ ਹੋਏ ਕਥਿਤ ਹਮਲੇ ਕਾਰਨ ਕਿਸਾਨਾਂ ਨੇ ਬੀਤੀ ਰਾਤ ਚਿੱਲਾ ਬਾਰਡਰ ਜਾਮ ਕਰ ਦਿੱਤਾ ਸੀ। ਪੁਲਿਸ ਨੇ ਇਸ ਬਾਰੇ ਜਾਣਕਾਰੀ ਦਿੱਤੀ। ਭਾਰਤੀ ਕਿਸਾਨ ਯੂਨੀਅਨ ਦੇ ਆਗੂਆਂ ਨੇ ਕਰੀਬ 3 ਘੰਟੇ ਵਿਰੋਧ ਪ੍ਰਦਰਸ਼ਨ ਕੀਤਾ।