ETV Bharat / bharat

ਕੋਰਟ ਵਿਚ ਸ਼ਰਜੀਲ ਇਮਾਮ ਨੇ ਕਿਹਾ-ਮੈਂ ਕੋਈ ਅੱਤਵਾਦੀ ਨਹੀਂ, ਇਹ ਬਾਦਸ਼ਾਹ ਦੇ ਹੁਕਮ ਦਾ ਨਤੀਜਾ

ਜਵਾਬਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਰਜੀਲ ਇਮਾਮ ਨੇ ਸੋਮਵਾਰ ਨੂੰ ਦਿੱਲੀ ਦੀ ਇਕ ਅਦਾਲਤ ਵਿਚ ਕਿਹਾ ਕਿ ਉਹ ਕੋਈ ਅੱਤਵਾਦੀ ਨਹੀਂ ਹੈ। ਉਸ 'ਤੇ ਚੱਲ ਰਿਹਾ ਮਾਮਲਾ ਕਾਨੂੰਨ ਵਲੋਂ ਸਥਾਪਿਤ ਇਕ ਸਰਕਾਰ ਕਾਰਣ ਨਹੀਂ, ਸਗੋਂ ਕਿਸੇ ਬਾਦਸ਼ਾਹ ਦੇ ਹੁਕਮ ਦਾ ਨਤੀਜਾ ਹੈ।

ਕੋਰਟ ਵਿਚ ਸ਼ਰਜੀਲ ਇਮਾਮ ਨੇ ਕਿਹਾ-ਮੈਂ ਕੋਈ ਅੱਤਵਾਦੀ ਨਹੀਂ, ਇਹ ਬਾਦਸ਼ਾਹ ਦੇ ਹੁਕਮ ਦਾ ਨਤੀਜਾ
ਕੋਰਟ ਵਿਚ ਸ਼ਰਜੀਲ ਇਮਾਮ ਨੇ ਕਿਹਾ-ਮੈਂ ਕੋਈ ਅੱਤਵਾਦੀ ਨਹੀਂ, ਇਹ ਬਾਦਸ਼ਾਹ ਦੇ ਹੁਕਮ ਦਾ ਨਤੀਜਾ
author img

By

Published : Oct 5, 2021, 3:16 PM IST

ਨਵੀਂ ਦਿੱਲੀ: ਜੇ.ਐੱਨ.ਯੂ. (J.N.U.) ਦੇ ਵਿਦਿਆਰਥੀ ਸ਼ਰਜੀਲ ਇਮਾਮ (Sharjeel Imam) ਨੇ ਸੋਮਵਾਰ ਨੂੰ ਦਿੱਲੀ ਦੀ ਇਕ ਅਦਾਲਤ ਵਿਚ ਕਿਹਾ ਕਿ ਉਹ ਕੋਈ ਅੱਤਵਾਦੀ ਨਹੀਂ ਹੈ ਅਤੇ ਉਸ 'ਤੇ ਚੱਲ ਰਿਹਾ ਮਾਮਲਾ ਵਿਧੀ ਰਾਹੀਂ ਸਥਾਪਿਤ ਇਕ ਸਰਕਾਰ ਕਾਰਣ ਨਹੀਂ ਸਗੋਂ ਕਿਸੇ ਬਾਦਸ਼ਾਹ ਦੇ ਹੁਕਮ ਦਾ ਨਤੀਜਾ ਹੈ। ਸੀ.ਏ.ਏ. ਅਤੇ ਐੱਨ.ਆਰ.ਸੀ. ਦੇ ਵਿਰੋਧ ਵਿਚ ਹੋਏ ਪ੍ਰਦਰਸ਼ਨ ਦੌਰਾਨ ਭੜਕਾਊ ਬਿਆਨ ਦੇ ਦੋਸ਼ ਹੇਠ ਸ਼ਰਜੀਲ ਇਮਾਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ।

ਸ਼ਰਜੀਲ ਇਮਾਮ ਨੇ 2019 ਵਿਚ ਦੋ ਯੂਨੀਵਰਸਿਟੀਜ਼ ਵਿਚ ਭਾਸ਼ਣ ਦਿੱਤਾ ਸੀ, ਜਿਸ ਵਿਚ ਉਸ ਨੇ ਕਥਿਤ ਤੌਰ 'ਤੇ ਅਸਮ ਅਤੇ ਬਾਕੀ ਪੂਰਬੀ ਉੱਤਰ ਨੂੰ ਭਾਰਤ ਤੋਂ ਵੱਖ ਕਰਨ ਦੀ ਧਮਕੀ ਦਿੱਤੀ ਸੀ।

ਇਸ ਸਬੰਧ ਵਿਚ ਦਰਜ ਮਾਮਲੇ ਦੀ ਸੁਣਵਾਈ ਐਡੀਸ਼ਨਲ ਸੈਸ਼ਨ ਜੱਜ ਅਮਿਤਾਭ ਰਾਵਤ ਨੇ ਕੀਤੀ। ਜਿਨ੍ਹਾਂ ਭਾਸ਼ਣਾਂ ਲਈ ਇਮਾਮ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਉਹ ਕਥਿਤ ਤੌਰ 'ਤੇ 13 ਦਸੰਬਰ 2019 ਨੂੰ ਜਾਮੀਆ ਇਸਲਾਮੀਆ ਅਤੇ 16 ਦਸੰਬਰ 2019 ਨੂੰ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਵਿਚ ਦਿੱਤੇ ਗਏ ਸਨ। ਸ਼ਰਜੀਲ ਇਮਾਮ 'ਤੇ ਯੂ.ਪੀ.ਏ. ਦੇ ਤਹਿਤ ਮਾਮਲਾ ਦਰਜ ਹੈ ਅਤੇ ਉਹ ਜਨਵਰੀ 2020 ਤੋਂ ਜੂਡੀਸ਼ੀਅਲ ਰਿਮਾਂਡ 'ਚ ਹੈ। ਉਨ੍ਹਾਂ ਵਿਰੁੱਧ ਦੇਸ਼ ਧ੍ਰੋਹ ਦਾ ਮਾਮਲਾ ਵੀ ਦਰਜ ਹੈ।

ਸ਼ਰਜੀਲ ਦੇ ਵਕੀਲ ਤਨਵੀਰ ਅਹਿਮਦ ਮੀਰ ਨੇ ਜ਼ਮਾਨਤ ਦੀ ਅਪੀਲ ਕਰਦੇ ਹੋਏ ਅਦਾਲਤ ਵਿਚ ਕਿਹਾ ਸਰਕਾਰ ਦੀ ਆਚੋਲਨਾ ਕਰਨਾ ਦੇਸ਼ ਧ੍ਰੋਹ ਨਹੀਂ ਮੰਨਿਆ ਜਾ ਸਕਦਾ। ਮੀਰ ਨੇ ਕਿਹਾ, ਇਸਤਿਗਾਸਾ ਧਿਰ ਦੀ ਦਲੀਲ ਦਾ ਪੂਰਾ ਸਾਰ ਇਹ ਹੈ ਕਿ ਹੁਣ ਜੇਕਰ ਸਾਡੇ ਵਿਰੋਧ ਵਿਚ ਬੋਲਣਗੇ ਤਾਂ ਇਹ ਦੇਸ਼ ਧ੍ਰੋਹ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਇਮਾਮ ਨੂੰ ਸਜ਼ਾ ਇਸ ਲਈ ਨਹੀਂ ਦਿੱਤੀ ਜਾ ਸਕਦੀ ਕਿ ਉਸ ਨੇ ਸੀ.ਏ.ਏ. ਜਾਂ ਐੱਨ.ਆਰ.ਸੀ. ਦੀ ਆਲੋਚਨਾ ਕੀਤੀ ਹੈ।

ਵਕੀਲ ਨੇ ਕਿਹਾ

ਸ਼ਰਜੀਲ ਦਾ ਇਸਤਿਗਾਸਾ ਵਿਧੀ ਰਾਹੀਂ ਸਥਾਪਿਤ ਇਕ ਸਰਕਾਰ ਦੀ ਤੁਲਨਾ ਕਿਸੇ ਬਾਦਸ਼ਾਹ ਦਾ ਹੁਕਮ ਜ਼ਿਆਦਾ ਜਾਪਦਾ ਹੈ। ਇਹ ਉਹ ਤਰੀਕਾ ਨਹੀਂ ਹੈ। ਜਿਵੇਂ ਕਿਸੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਹੈ। ਸਰਕਾਰ ਬਦਲ ਵੀ ਸਕਦੀ ਹੈ। ਕੁਝ ਵੀ ਸਥਾਈ ਨਹੀਂ ਹੈ।

ਮੀਰ ਨੇ ਆਪਣੇ ਖੰਡਨ ਨੂੰ ਖਤਮ ਕਰਦੇ ਹੋਏ ਕਵੀ ਹਬੀਬ ਜਾਲਿਬ ਦੇ ਇਕ ਉਰਦੂ ਦੇ ਦੋਹੇ ਨੂੰ ਪੜ੍ਹਦੇ ਹੋਏ ਕਿਹਾ-

ਤੁਹਾਡੇ ਤੋਂ ਪਹਿਲਾਂ ਉਹ ਜੋ ਇਕ ਵਿਅਕਤੀ ਤਖ਼ਤ ਨਸ਼ੀਂ ਸੀ

ਉਸ ਨੂੰ ਵੀ ਆਪਣੇ ਖੁਦਾ ਹੋਣ 'ਤੇ ਇੰਨਾ ਹੀ ਯਕੀਨ ਸੀ

ਵਿਸ਼ੇਸ਼ ਸਰਕਾਰੀ ਵਕੀਲ ਅਮਿਤ ਪ੍ਰਸਾਦ ਨੇ ਕਿਹਾ-

ਵਿਰੋਧ ਜਤਾਉਣ ਦੇ ਮੌਲਿਕ ਅਧਿਕਾਰ ਦਾ ਅਰਥ ਇਹ ਨਹੀਂ ਹੈ ਕਿ ਜਨਤਕ ਤੌਰ 'ਤੇ ਲੋਕਾਂ ਨੂੰ ਨੁਕਸਾਨ ਪਹੁੰਚਾਇਆ ਜਾਵੇ। ਉਨ੍ਹਾਂ ਨੇ ਅਦਾਲਤ ਵਿਚ ਕਿਹਾ ਕਿ ਇਮਾਮ ਦੇ ਭਾਸ਼ਣ ਤੋਂ ਬਾਅਦ ਹਿੰਸਕ ਦੰਗੇ ਭੜਕੇ। ਪ੍ਰਸਾਦ ਨੇ ਜ਼ਮਾਨਤ ਦਾ ਵਿਰੋਧ ਕਰਦੇ ਹੋਏ ਕਿਹਾ, ਉਸ ਨੇ ਇਹ ਕਹਿ ਕੇ ਅਰਾਜਕਤਾ ਫੈਲਾਉਣ ਦੀ ਕੋਸ਼ਿਸ਼ ਕੀਤੀ ਕਿ ਮੁਸਲਿਮ ਭਾਈਚਾਰੇ ਲਈ ਉਮੀਦ ਨਹੀਂ ਬਚੀ ਹੈ ਅਤੇ ਹੁਣ ਕੋਈ ਰਸਤਾ ਨਹੀਂ ਹੈ।

24 ਨਵੰਬਰ 2020 ਨੂੰ ਕੋਰਟ ਨੇ ਉਮਰ ਖਾਲਿਦ, ਸ਼ਰਜੀਲ ਇਮਾਮ ਅਤੇ ਫੈਜ਼ਾਨ ਖਾਨ ਦੇ ਖਿਲਾਫ ਦਾਇਰ ਸਪਲੀਮੈਂਟਰੀ ਚਾਰਜਸ਼ੀਟ 'ਤੇ ਨੋਟਿਸ ਲਿਆ ਸੀ। ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਉਮਰ ਖਾਲਿਦ, ਸ਼ਰਜੀਲ ਇਮਾਮ ਅਤੇ ਫੈਜ਼ਾਨ ਖਾਨ ਦੇ ਖਿਲਾਫ 22 ਨਵੰਬਰ 2020 ਨੂੰ ਸਪਲੀਮੈਂਟਰੀ ਚਾਰਜਸ਼ੀਚ ਦਾਖਲ ਕੀਤੀ ਸੀ। ਪੂਰਕ ਚਾਰਜਸ਼ੀਟ ਵਿਚ ਸਪੈਸ਼ਲ ਸੈੱਲ ਨੇ ਯੂ.ਏ.ਪੀ.ਏ. ਦੀ ਧਾਰਾ 13,16,17, ਅਤੇ 19 ਤੋਂ ਇਲਾਵਾ ਭਾਰਤੀ ਸਜ਼ਾ ਯਾਫਤਾ ਦੀ ਧਾਰਾ 120ਬੀ, 109, 124ਏ, 147,148,149, 153ਏ, 186, 201, 212, 295, 302, 307, 341, 353, 395, 419, 420, 427, 435, 436, 452, 454, 468, 471 ਅਤੇ 43 ਤੋਂ ਇਲਾਵਾ ਆਰਮਜ਼ ਐਕਟ ਦੀ ਧਾਰਾ 25 ਅਤੇ 27 ਅਤੇ ਪ੍ਰੀਵੈਂਸ਼ਨ ਆਫ ਡੈਮੇਜ ਟੂ ਪਬਲਿਕ ਪ੍ਰਾਪਰਟੀ ਐਕਟ ਦੀ ਧਾਰਾ 3 ਅਤੇ 4 ਦੇ ਤਹਿਤ ਦੋਸ਼ ਲਗਾਏ ਗਏ ਹਨ।

ਚਾਰਜਸ਼ੀਟ ਵਿਚ ਕਿਹਾ ਗਿਆ ਹੈ ਕਿ ਸ਼ਰਜੀਲ ਇਮਾਮ ਨੇ ਕੇਂਦਰ ਸਰਕਾਰ ਦੇ ਖਿਲਾਫ ਨਫਰਤ ਫੈਲਾਉਣ ਅਤੇ ਹਿੰਸਾ ਭੜਕਾਉਣ ਲਈ ਭਾਸ਼ਣ ਦਿੱਤਾ। ਜਿਸ ਦੀ ਵਜ੍ਹਾ ਨਾਲ ਦਸੰਬਰ 2019 ਵਿਚ ਹਿੰਸਾ ਹੋਈ। ਦਿੱਲੀ ਪੁਲਿਸ ਨੇ ਕਿਹਾ ਹੈ ਕਿ ਨਾਗਰਿਕ ਸੋਧ ਕਾਨੂੰਨ ਦੇ ਵਿਰੋਧ ਦੇ ਨਾਂ ਹੇਠ ਸਾਜ਼ਿਸ਼ ਰਚੀ ਗਈ ਸੀ। ਇਸ ਕਾਨੂੰਨ ਦੇ ਖਿਲਾਫ ਮੁਸਲਿਮ ਵੱਧ ਗਿਣਤੀ ਇਲਾਕਿਆਂ ਵਿਚ ਪ੍ਰਚਾਰ ਕੀਤਾ ਗਿਆ। ਇਹ ਪ੍ਰਚਾਰ ਕੀਤਾ ਗਿਆ ਕਿ ਮੁਸਲਮਾਨਾਂ ਦੀ ਨਾਗਰਿਕਤਾ ਖੁੱਸ ਜਾਵੇਗੀ ਅਤੇ ਉਨ੍ਹਾਂ ਨੂੰ ਡਿਟੈਂਸ਼ਨ ਕੈਂਪ ਵਿਚ ਰੱਖਿਆ ਜਾਵੇਗਾ। ਦੱਸ ਦਈਏ ਕਿ ਸ਼ਰਜੀਲ ਨੂੰ ਬਿਹਾਰ ਤੋਂ ਗ੍ਰਿਫਤਾਰ ਕੀਤਾ ਗਿਆ ਸੀ।

ਇਹ ਵੀ ਪੜ੍ਹੋ-ਜੈਪੁਰ ਨਹੀਂ ਜਾਣਗੇ ਸੀਐੱਮ ਚੰਨੀ, ਖਰਾਬ ਸਿਹਤ ਦਾ ਦਿੱਤਾ ਹਵਾਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.