ਨਵੀਂ ਦਿੱਲੀ: ਤ੍ਰਿਣਮੂਲ ਕਾਂਗਰਸ (TMC) ਨੇ ਬੁੱਧਵਾਰ ਨੂੰ ਕਿਹਾ ਕਿ ਮੇਘਾਲਿਆ ਵਿੱਚ ਕਾਂਗਰਸ ਦੇ 17 ਵਿੱਚੋਂ 12 ਵਿਧਾਇਕ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਨ੍ਹਾਂ 12 ਵਿਧਾਇਕਾਂ 'ਚ ਸਾਬਕਾ ਮੁੱਖ ਮੰਤਰੀ ਮੁਕੁਲ ਸੰਗਮਾ (Mukul Sangma) ਵੀ ਸ਼ਾਮਲ ਹਨ। ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਸੰਗਮਾ ਕਥਿਤ ਤੌਰ 'ਤੇ ਕਾਂਗਰਸ ਦੀ ਉੱਚ ਲੀਡਰਸ਼ਿਪ ਤੋਂ ਨਾਖੁਸ਼ ਸਨ।
ਇਸ ਦੌਰਾਨ ਕਾਂਗਰਸ ਵਿਧਾਇਕ ਐਚਐਮ ਸ਼ਾਂਗਪਲਿਆਂਗ ਨੇ ਰਾਜ ਵਿੱਚ ਪਾਰਟੀ ਦੇ 12 ਵਿਧਾਇਕਾਂ ਦੇ ਤ੍ਰਿਣਮੂਲ ਕਾਂਗਰਸ (TMC) ਵਿੱਚ ਸ਼ਾਮਲ ਹੋਣ ਦੀ ਗੱਲ ਕੀਤੀ। ਟੀਐਮਸੀ ਦੇ ਇੱਕ ਸੀਨੀਅਰ ਨੇਤਾ ਨੇ ਦਾਅਵਾ ਕੀਤਾ ਕਿ ਨਵੇਂ ਵਿਧਾਇਕਾਂ ਦੇ ਨਾਲ ਤ੍ਰਿਣਮੂਲ ਕਾਂਗਰਸ ਰਾਜ ਵਿੱਚ ਮੁੱਖ ਵਿਰੋਧੀ ਪਾਰਟੀ ਬਣ ਗਈ ਹੈ।
ਸੂਤਰਾਂ ਨੇ ਦੱਸਿਆ ਕਿ ਮੇਘਾਲਿਆ ਵਿੱਚ 2023 ਵਿੱਚ ਹੋਣ ਵਾਲੀਆਂ ਚੋਣਾਂ ਦੇ ਮੱਦੇਨਜ਼ਰ, ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੀ ਟੀਮ ਦੇ ਮੈਂਬਰ ਰਾਜ ਵਿੱਚ ਟੀਐਮਸੀ ਦੇ ਵਿਕਲਪਾਂ ਦੀ ਪੜਚੋਲ ਕਰਨ ਲਈ ਸ਼ਿਲਾਂਗ ਵਿੱਚ ਹਨ। ਮੇਘਾਲਿਆ ਪ੍ਰਦੇਸ਼ ਤ੍ਰਿਣਮੂਲ ਕਾਂਗਰਸ ਦੀ ਰਸਮੀ ਸ਼ੁਰੂਆਤ 2012 ਵਿੱਚ ਰਾਜ ਦੀਆਂ 60 ਵਿੱਚੋਂ 35 ਸੀਟਾਂ ਉੱਤੇ ਚੋਣ ਲੜਨ ਦੇ ਇਰਾਦੇ ਨਾਲ ਕੀਤੀ ਗਈ ਸੀ।
ਇਹ ਵੀ ਪੜ੍ਹੋ: ਕੈਪਟਨ ਦੀ ਘਰਵਾਲੀ ਨੂੰ ਕਾਂਗਰਸ ਹਾਈ ਕਮਾਨ ਵੱਲੋਂ ਨੋਟਿਸ ਜਾਰੀ