ਆਂਧਰਾ ਪ੍ਰਦੇਸ਼:ਸੂਬੇ ਦੇ ਕ੍ਰਿਸ਼ਨਾ ਜ਼ਿਲ੍ਹੇ ਦੇ ਵਿੱਚ ਇੱਕ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ।ਜਿੱਥੇ ਇੱਕ 75 ਸਾਲਾ ਦੀ ਯਆਮਾ ਨਾਮ ਦੀ ਬਜ਼ੁਰਗ ਮਹਿਲਾ ਘਰ ਪਰਤ ਆਈ ਜਦਕਿ ਮਹਿਲਾ ਦੇ ਪਰਿਵਾਰਿਕ ਮੈਂਬਰ ਸੋਚ ਰਹੇ ਸਨ ਕਿ ਉਸਦੀ ਕੋਰੋਨਾ ਦੇ ਕਾਰਨ ਮੌਤ ਹੋ ਗਈ ਹੈ।
ਮਹਿਲਾ ਨੂੰ ਜਿੰਦਾ ਵੇਖ ਪਰਿਵਾਰਿਕ ਮੈਂਬਰਾਂ(FAMILY MEMBERS) ਦੇ ਪੈਰਾਂ ਹੈਠੋਂ ਜ਼ਮੀਨ ਨਿੱਕਲ ਗਈ।ਜਾਣਾਕਾਰੀ ਅਨੁਸਾਰ ਕੋਰੋਨਾ ਪੀੜਤ ਮਹਿਲਾ ਨੂੰ ਪਿਛਲੇ ਮਹੀਨੇ ਦੀ 12 ਤਰੀਕ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਸੀ ਪਰ ਉਹ ਮਹਿਲਾ ਪਿਛਲੀ 15 ਤਰੀਕ ਤੋਂ ਹਸਪਤਾਲ ਦੇ ਵਿੱਚੋਂ ਲਾਪਤਾ ਹੋ ਗਈ ਸੀ ਤੇ ਅੱਜ ਉਹ ਸਵੇਰੇ ਇੱਕ ਆਟੋ ਤੇ ਸਵਾਰ ਹੋ ਕੇ ਹਸਪਾਤਾਲ ਤੋਂ ਘਰ ਪਰਤੀ ਹੈ।ਮਹਿਲਾ ਨੂੰ ਘਰ ਪਰਤਿਆਂ ਦੇਖ ਆਲੇ ਦੁਆਲੇ ਦੇ ਲੋਕ ਇੱਕ ਵਾਰ ਸਹਿਮ ਗਏ ਪਰ ਜਦੋਂ ਉਨ੍ਹਾਂ ਨੂੰ ਸਾਰੀ ਗਲਬੱਤ ਦੱਸੀ ਤਾਂ ਉਨ੍ਹਾਂ ਮਾਹੌਲ ਥੋੜ੍ਹਾ ਠੀਕ ਹੋਇਆ।ਮਹਿਲਾ ਨੂੰ ਦੇਖ ਪਿੰਡ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਗਏ ਸਨ ਤੇ ਵੱਡੀ ਗਿਣਤੀ ਚ ਲੋਕਾਂ ਦੇ ਵਲੋਂ ਮਹਿਲਾ ਦੀ ਵੀਡੀਓ ਵੀ ਬਣਾਈ ਗਈ ਤੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ।
ਇੱਥੇ ਦੱਸ ਦਈਏ ਕਿ ਮਹਿਲਾ ਦੇ ਪਰਿਵਾਰਿਕ ਮੈਂਬਰਾਂ ਉਸਦੀ ਲਾਸ਼ ਲੱਭਣ ਦੇ ਲਈ ਹਸਪਤਾਲ(HOSPITAL) ਦੇ ਮੁਰਦਾਘਰ ਚ ਵੀ ਗਏ ਸਨ ਤੇ ਉਨ੍ਹਾਂ ਹਸਪਤਾਲ ਚੋਂ ਆਪਣੇ ਪਰਿਵਾਰਿਕ ਮੈਂਬਰ ਦੀ ਦੇਹ ਸਮਝ ਕਿਸੇ ਹੋਰ ਦੇਹ ਨੂੰ ਲਿਆ ਕੇ ਉਸਦਾ ਸਸਕਾਰ ਕਰ ਦਿੱਤਾ ਸੀ।ਜਿਕਰਯੋਗ ਹੈ ਕਿ ਮਹਿਲਾ ਦੇ ਪੁੱਤ ਦਾ ਕੋਰੋਨਾ ਕਾਰਨ 10 ਪਹਿਲਾਂ ਮੌਤ ਹੋ ਚੁੱਕੀ ਹੈ ਤੇ ਪਰਿਵਾਰਿਕ ਮੈਂਬਰਾਂ ਨੇ ਕੱਲ੍ਹ ਉਸਦੀ ਅੰਤਿਮ ਰਸਮ ਅਦਾ ਕੀਤੀ ਹੈ।
ਇਹ ਵੀ ਪੜੋ:Sagar Rana Murder Case:ਸੁਸ਼ੀਲ ਖਿਲਾਫ਼ ਦਿੱਲੀ ਪੁਲਿਸ ਹੱਥ ਲੱਗੇ 4 ਅਹਿਮ ਸਬੂਤ