ਹਰਿਦੁਆਰ: ਚੰਡੀਗੜ੍ਹ ਸਥਿਤ ਚੰਡੀਗੜ੍ਹ ਯੂਨੀਵਰਸਿਟੀ ਨੌਜਵਾਨਾਂ ਨੂੰ ਸਿੱਖਿਆ ਦੇ ਕੇ ਉਨ੍ਹਾਂ ਨੂੰ ਰੋਜ਼ਗਾਰ ਦੇਣ ਚ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੀ ਹੈ। ਹਰਿਦੁਆਰ ਚ ਪ੍ਰੈਸ ਕਾਨਫਰੰਸ ਕਰਨ ਪਹੁੰਚੇ ਚੰਡੀਗੜ੍ਹ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਚਾਂਸਲਰ ਡਾ. ਆਰਐੱਸ ਬਾਵਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਚ ਦੇਸ਼ ਭਰ ਤੋਂ ਹੀ ਨਹੀਂ ਬਲਕਿ ਵਿਦੇਸ਼ਾਂ ਤੋਂ ਵੀ ਵਿਦਿਆਰਥੀ ਪਹੁੰਚ ਕੇ ਡਿਗਰੀ ਹਾਸਿਲ ਕਰ ਰਹੇ ਹਨ।
ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਨੇ ਕਿਹਾ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਮੇਧਾਵੀ ਵਿਦਿਆਰਥੀ ਦੇ ਲਈ 100 ਫੀਸਦੀ ਸਕਾਲਰਸ਼ਿਪ ਦੀ ਸੁਵੀਧਾ ਵੀ ਹੈ ਇਸਦੇ ਲਈ ਵਿਦਿਆਰਥੀਆਂ ਨੂੰ ਟੈਸਟ ਪਾਸ ਕਰਨਾ ਹੁੰਦਾ ਹੈ। ਟੈਸਟ ਚ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਯੂਨੀਵਰਸਿਟੀ ਵੱਲੋਂ ਸਕਾਲਰਸ਼ਿਪ ਵੀ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਪਲੇਸਮੇਂਟ ਦੇ ਖੇਤਰ ਚ ਪਿਛਲੇ ਸਾਲ ਵੱਖ ਵੱਖ ਖੇਤਰਾਂ ਦੀ 691 ਮਲਟੀਨੇਸ਼ਨਲ ਕੰਪਨੀਆਂ ਨੇ ਕੈਂਪਸ ਚ ਪ੍ਰੀਖਿਆ ਲਈ ਜਿਸ ’ਚ ਉਤਰਾਖੰਡ ਦੇ 83 ਵਿਦਿਆਰਥੀਆਂ ਨੂੰ ਨੌਕਰੀ ਮਿਲੀ ਜਿਸ ਚ 53 ਲੜਕੀਆਂ ਸ਼ਾਮਲ ਹੈ। ਇਹ ਸੀਯੂਸੀਈਟੀ 2021 ਸਕਾਲਰਸ਼ਿਪ ਯੋਜਨਾ ਦੇਸ਼ਭਰ ਦੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਦੇ ਲਈ ਸ਼ੁਰੂ ਕੀਤੀ ਗਈ ਹੈ। ਇਸ ਸਕਾਲਰਸ਼ਿਪ ਦਾ ਲਾਭ ਵਿਦਿਆਰਥੀ ਉਸ ਸਮੇਂ ਤੱਕ ਚੁੱਕ ਸਕਦੇ ਹਨ ਜਦੋ ਤੱਕ ਉਹ ਇੱਥੇ ਪੜ ਰਹੇ ਹਨ ਇੰਜੀਨੀਅਰਿੰਗ, ਐੱਮਏ, ਵਕਾਲਤ ਆਦਿ ਵਰਗੇ ਕੋਰਸਾਂ ਲਈ ਇਹ ਪ੍ਰੀਖਿਆ ਦੇਣਾ ਜ਼ਰੂਰੀ ਹੈ।
ਇਹ ਵੀ ਪੜੋ: ਆਪ ਵਿਧਾਇਕ ਸੋਮਨਾਥ ਭਾਰਤੀ ਨੂੰ 2 ਸਾਲ ਦੀ ਸਜ਼ਾ, ਜੇਲ੍ਹ ਭੇਜਿਆ
ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਨੇ ਦੱਸਿਆ ਕਿ ਵੈਸੇ ਤਾਂ ਦੇਸ਼ ਦੇ ਸਾਰੇ ਸੂਬਿਆਂ ਤੋਂ ਵਿਦਿਆਰਥੀ ਇੱਥੇ ਪੜਦੇ ਹਨ ਪਰ ਉਤਰਾਖੰਡ ਦੇ ਵਿਦਿਆਰਥੀ ਸਾਰੇ ਖੇਤਰ ਚ ਨਾਂਅ ਰੋਸ਼ਨ ਕਰ ਰਹੇ ਹਨ।