ਆਪਣੇ ਹੀ ਪੈਸੇ ਮੰਗਣੇ ਪਏ ਨੌਜਵਾਨ ਨੂੰ ਭਾਰੀ, ਔਰਤ ਨੇ ਨੌਕਰ ਨਾਲ ਮਿਲ ਕੇ ਕੀਤਾ ਕਾਂਡ - woman killed a young man - WOMAN KILLED A YOUNG MAN
🎬 Watch Now: Feature Video
Published : May 1, 2024, 7:00 AM IST
ਸ੍ਰੀ ਫਤਿਹਗੜ੍ਹ ਸਾਹਿਬ: ਥਾਣਾ ਫਤਿਹਗੜ੍ਹ ਸਾਹਿਬ ਪੁਲਿਸ ਨੇ ਇਕ ਔਰਤ ਸਮੇਤ 2 ਵਿਅਕਤੀਆਂ ਨੂੰ ਕਤਲ ਦੇ ਮਾਮਲੇ ਵਿਚ ਕੇਵਲ 7 ਘੰਟਿਆ ਵਿਚ ਹੀ ਗ੍ਰਿਫ਼ਤਾਰ ਕਰ ਲਿਆ ਹੈ। ਇਸ ਸਬੰਧੀ ਐੱਸਐਚਓ ਅਮਰਦੀਪ ਸਿੰਘ ਨੇ ਦੱਸਿਆ ਕਿ ਕਾਬਲ ਸਿੰਘ ਵਾਸੀ ਪਿੰਡ ਮੰਡੋਫਲ ਨੇ ਸ਼ਿਕਾਇਤ ਕੀਤੀ ਸੀ ਕਿ ਹਰਵਿੰਦਰ ਕੌਰ ਨੇ ਬਿਕਰਮਜੀਤ ਸਿੰਘ ਤੋਂ ਪੈਸੇ ਉਧਾਰ ਲਏ ਹੋਏ ਸਨ ਅਤੇ ਵਾਪਸ ਮੰਗਣ 'ਤੇ ਟਾਲਮਟੋਲ ਕਰਦੀ ਸੀ। ਹਰਵਿੰਦਰ ਕੌਰ ਦਾ ਨੌਕਰ ਬਿਕਰਮਜੀਤ ਸਿੰਘ ਨੂੰ ਪੈਸੇ ਵਾਪਸ ਕਰਨ ਸਬੰਧੀ ਕਹਿਕੇ ਲੈ ਗਿਆ ਤੇ ਲੱਗਭਗ 7 ਵਜੇ ਵਾਪਸ ਛੱਡ ਗਿਆ। ਬਿਕਰਮਜੀਤ ਸਿੰਘ ਨੇ ਵਾਪਸ ਆ ਕੇ ਕਾਬਲ ਸਿੰਘ ਨੂੰ ਦੱਸਿਆ ਕਿ ਉਸ ਦੀ ਸਿਹਤ ਖਰਾਬ ਹੋ ਰਹੀ ਹੈ। ਉਸ ਨੇ ਦੱਸਿਆ ਕਿ ਹਰਵਿੰਦਰ ਕੌਰ ਨੇ ਉਸਨੂੰ ਪੈਸੇ ਵਾਪਸ ਕਰਨ ਲਈ ਸੱਦਿਆ ਸੀ, ਜਿਥੇ ਉਸਨੂੰ ਜਲੀਲ ਕੀਤਾ ਅਤੇ ਧੱਕੇ ਨਾਲ ਕੋਈ ਜ਼ਹਿਰੀਲੀ ਚੀਜ ਪਿਲਾ ਦਿੱਤੀ। ਉਸ ਤੋਂ ਬਾਅਦ ਬਿਕਰਮਜੀਤ ਸਿੰਘ ਨੂੰ ਸਿਵਲ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਕਾਬਲ ਸਿੰਘ ਦੇ ਬਿਆਨਾਂ 'ਤੇ ਹਰਵਿੰਦਰ ਕੌਰ ਅਤੇ ਉਸਦੇ ਨੌਕਰ ਸੁਰਜੀਤ ਸਿੰਘ ਮਾੜੂ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਹਾਂ ਨੂੰ 7 ਘੰਟਿਆ ਵਿਚ ਗ੍ਰਿਫ਼ਤਾਰ ਕਰ ਲਿਆ ਹੈ।