ਪੋਲਿੰਗ ਬੂਥ 'ਤੇ ਮਹਿਲਾ BLO ਨੇ ਲਗਾਏ AAP ਸਮਰਥਕ 'ਤੇ ਭੱਦੀ ਸ਼ਬਦਾਵਲੀ ਵਰਤਣ ਦੇ ਦੋਸ਼ - Lok Sabha Elections - LOK SABHA ELECTIONS
🎬 Watch Now: Feature Video
Published : Jun 1, 2024, 5:17 PM IST
ਫਰੀਦਕੋਟ: ਅੱਜ ਫਰੀਦਕੋਟ ਦੇ ਸੋਸਾਇਟੀ ਨਗਰ 'ਚ ਬਣੇ ਪੋਲਿੰਗ ਬੂਥ ਨੰਬਰ 105 'ਤੇ ਜਦ ਫਰੀਦਕੋਟ ਦੇ ਵਿਧਾਇਕ ਗੁਰਦਿੱਤ ਸਿੰਘ ਵੋਟ ਕਰਨ ਪੁੱਜੇ ਤਾਂ ਉਸ ਮੌਕੇ ਕੁੱਝ ਵੋਟਰਾਂ ਵੱਲੋਂ ਉਨ੍ਹਾਂ ਨਾਲ ਫੋਟੋ ਕਰਵਾਉਣ ਲਈ ਜਦ ਲਾਈਨ ਚੋਂ ਬਾਹਰ ਗਏ ਤਾਂ ਲਾਈਨ 'ਚ ਲੱਗੇ ਵੋਟਰਾਂ ਵੱਲੋਂ ਉਨ੍ਹਾਂ ਨੂੰ ਦੋਬਾਰਾ ਲਾਈਨ 'ਚ ਲੱਗਣ ਤੋਂ ਮਨ੍ਹਾ ਕਰ ਦਿੱਤਾ। ਜਿਸ ਤੋਂ ਬਾਅਦ 'ਆਪ' ਸਮਰਥਕ ਅਤੇ ਉਥੇ ਤੈਨਾਤ ਚੋਣ ਅਮਲੇ ਨਾਲ ਬਹਿਸਦੇ ਨਜ਼ਰ ਆਏ। ਜਿਸ ਦੌਰਾਨ ਉਥੇ ਤੈਨਾਤ ਮਹਿਲਾ BLO ਨੇ ਦੋਸ਼ ਲਗਾਏ ਕੇ ਇੱਕ 'ਆਪ' ਸਮਰਥਕ ਵੱਲੋਂ ਉਨ੍ਹਾਂ ਨੂੰ ਬੁਰਾ ਭਲਾ ਕਿਹਾ ਅਤੇ ਭੱਦੀ ਸ਼ਬਦਾਵਲੀ ਵੀ ਵਰਤੀ, ਜਿਸ ਕਾਰਨ ਉਨ੍ਹਾਂ ਨੂੰ ਘਬਰਾਹਟ ਹੋਣ ਲੱਗ ਗਈ, ਜਿਸ ਕਾਰਨ ਉਨ੍ਹਾਂ ਨੂੰ ਤਬੀਅਤ ਖਰਾਬ ਹੋਣ ਦੇ ਚੱਲਦੇ ਮੈਡੀਕਲ ਹਸਪਤਾਲ ਲਿਜਾਣਾ ਪਿਆ। ਉਨ੍ਹਾਂ ਕਿਹਾ ਕਿ ਆਪ ਸਮਰਥਕ ਵੱਲੋਂ ਉਨ੍ਹਾਂ ਦੀ ਬੇਟੀ ਲਈ ਵੀ ਮਾੜੇ ਸ਼ਬਦ ਵਰਤੇ ਗਏ। ਦੂਜੇ ਪਾਸੇ 'ਆਪ' ਵਿਧਾਇਕ ਗੁਰਦਿੱਤ ਸਿੰਘ ਨੇ ਕਿਹਾ ਕਿ ਜਦ ਉਹ ਵੋਟ ਪਾ ਕੇ ਬਾਹਰ ਨਿਕਲੇ ਤੱਦ ਤੱਕ ਸਭ ਕੁੱਝ ਸਹੀ ਸੀ ਤੇ ਕੋਈ ਘਟਨਾ ਨੀ ਵਾਪਰੀ ਪਰ ਪਤਾ ਲੱਗਾ ਕੇ ਬਾਅਦ 'ਚ ਕੁਝ ਲੋਕਾਂ 'ਚ ਬਹਿਸ ਹੋਈ, ਜਿਸ 'ਚ BLO ਵੱਲੋਂ ਵੀਂ ਗਲਤ ਭਾਸ਼ਾ ਵਰਤੀ ਗਈ ਪਰ ਫਿਰ ਵੀ ਉਹ ਸਾਰੇ ਮਾਮਲੇ ਦੀ ਜਾਂਚ ਕਰਵਾਉਣਗੇ ਅਤੇ ਜੋ ਵੀ ਗਲਤ ਹੋਇਆ ਉਸ ਖਿਲਾਫ ਕਾਰਵਾਈ ਕੀਤੀ ਜਾਵੇਗੀ।