ਜਦੋਂ ਬੂਟਾਂ ਦਾ ਪਲਟਿਆ ਟਰੱਕ ਤਾਂ ਮਿੰਟੋ-ਮਿੰਟ ਬੂਟਾਂ ਦੇ ਡੱਬੇ ਲੈ ਕੇ ਭੱਜੇ ਲੋਕ, ਦੇਖੋ ਵੀਡੀਓ - SHOE TRUCK OVERTURNS
🎬 Watch Now: Feature Video
Published : Dec 16, 2024, 8:55 PM IST
|Updated : Dec 17, 2024, 4:37 PM IST
ਸੋਸ਼ਲ ਮੀਡੀਆ 'ਤੇ ਅਕਸਰ ਹੀ ਬਹੁਤ ਸਾਰੀਆਂ ਵੀਡੀਓਜ਼ ਵਾਇਰਲ ਹੁੰਦੀਆਂ ਹਨ। ਹੁਣ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ।ਜਿਸ ਨੂੰ ਲੈ ਕੇ ਵੱਖ-ਵੱਖ ਤਰ੍ਹਾਂ ਦੇ ਲੋਕ ਬਿਆਨ ਦੇ ਰਹੇ ਹਨ। ਵੀਡੀਓ 'ਚ ਵੇਖਿਆ ਜਾ ਸਕਦਾ ਹੈ ਕਿ ਪਟਿਆਲਾ ਰਾਜਪੁਰਾ ਰੋਡ 'ਤੇ ਬੂਟਾਂ ਦਾ ਟਰੱਕ ਪਲਟਿਆ ਤਾਂ ਬੂਟਾਂ ਦੇ ਸਾਰੇ ਡੱਬੇ ਲੈ ਕੇ ਲੋਕ ਭੱਜਣ ਲੱਗ ਗਏ। ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਲੋਕਾਂ 'ਚ ਇੱਕ ਦੂਜੇ ਤੋਂ ਪਹਿਲਾਂ ਬੂਟ ਚੁੱਕ ਕੇ ਭੱਜਣ ਦੀ ਕਾਹਲੀ ਵਿਖਾਈ ਦੇ ਰਹੀ ਹੈ। ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋਇਆ ਜਦੋਂ ਅਜਿਹੀਆਂ ਵੀਡੀਓਜ਼ ਸਾਹਮਣੇ ਆਈਆਂ ਹੋਣ, ਪਹਿਲਾਂ ਵੀ ਸੇਬਾਂ ਦਾ ਟਰੱਕ ਪਲਟਿਆ, ਸੰਤਰਿਆ ਦਾ ਟਰੱਕ ਪਲਟਿਆ ਸੀ। ਇਸ ਤੋਂ ਬਾਅਦ ਲੋਕਾਂ ਨੇ ਕਈ ਤਰ੍ਹਾਂ ਦੇ ਬਿਆਨ ਦਿੱਤੇ ਸਨ।