ਭਾਜਪਾ ਦੇ ਕੀਤੇ ਕੰਮ ਹੀ ਨੇ ਸਾਡੀ ਤਾਕਤ, ਪੰਜਾਬ ਦੇ ਲੋਕ ਦੇਣਗੇ ਲੋਕ ਸਭਾ ਚੋਣਾਂ 'ਚ ਸਾਥ: ਤੀਕਸ਼ਣ ਸੂਦ - Lok Sabha elections - LOK SABHA ELECTIONS
🎬 Watch Now: Feature Video


Published : Mar 27, 2024, 9:10 AM IST
ਹੁਸ਼ਿਆਰਪੁਰ: ਲੋਕ ਸਭਾ ਚੋਣਾਂ ਸਿਰ 'ਤੇ ਹਨ ਅਤੇ ਹਰ ਸਿਆਸੀ ਪਾਰਟੀ ਆਪਣੀ ਤਿਆਰੀ 'ਚ ਰੁਝੀ ਹੋਈ ਹੈ। ਉਥੇ ਹੀ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਗਠਜੋੜ ਦੀਆਂ ਅਟਕਲਾਂ ਵੀ ਖ਼ਤਮ ਹੋ ਚੁੱਕੀਆਂ ਹਨ। ਜਿਸ ਤੋਂ ਬਾਅਦ ਭਾਜਪਾ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਵੀ ਬਿਆਨ ਬੀਤੇ ਦਿਨੀਂ ਦੇ ਦਿੱਤਾ ਕਿ ਸੂਬੇ ਦੀਆਂ 13 ਸੀਟਾਂ 'ਤੇ ਹੀ ਭਾਜਪਾ ਇਕੱਲਿਆਂ ਚੋਣ ਲੜੇਗੀ। ਇਸ ਨੂੰ ਲੈਕੇ ਭਾਜਪਾ ਦੇ ਸੀਨੀਅਰ ਆਗੂ ਤੀਕਸ਼ਣ ਸੂਦ ਨੇ ਕਿਹਾ ਕਿ ਅਕਾਲੀ ਦਲ ਨੇ ਕਿਸਾਨੀ ਅੰਦੋਲਨ ਦੌਰਾਨ ਭਾਜਪਾ ਦਾ ਸਾਥ ਛੱਡਿਆ ਸੀ, ਜਿਸ ਤੋਂ ਬਾਅਦ ਭਾਜਪਾ ਨੇ ਮਜ਼ਬੂਤੀ ਨਾਲ ਅੱਗੇ ਦੀ ਤਿਆਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਲੋਕਾਂ ਅਤੇ ਖਾਸਕਰ ਕਿਸਾਨਾਂ ਲਈ ਭਾਜਪਾ ਦੇ ਕੀਤੇ ਕੰਮ ਸਾਡੀ ਤਾਕਤ ਹਨ ਅਤੇ ਲੋਕ ਸਭਾ ਚੋਣਾਂ 'ਚ ਪੰਜਾਬ ਦੇ ਵੋਟਰ ਭਾਜਪਾ ਨੂੰ ਜਿਤਉਣਗੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਹਾਲੇ ਬੇਅਦਬੀ ਦੇ ਮਾਮਲਿਆਂ ਤੋਂ ਬਾਹਰ ਨੀ ਆ ਸਕਿਆ ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੂੰ ਲੋਕ ਦੇਖ ਚੁੱਕੇ ਹਨ ਅਤੇ ਹੁਣ ਲੋਕਾਂ ਦਾ ਮਨ ਬਣ ਚੁੱਕਿਆ ਕਿ ਉਹ ਭਾਜਪਾ ਦਾ ਸਾਥ ਦੇਣਗੇ।