ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਪਹੁੰਚੇ ਹੁਸ਼ਿਆਰਪੁਰ, ਵਿਕਸਤ ਭਾਰਤ ਪ੍ਰੋਗਰਾਮ ਤਹਿਤ ਲੋਕਾਂ ਨੂੰ ਕੀਤਾ ਜਾਗਰੁਕ - Gajinder Singh Shekhawat
🎬 Watch Now: Feature Video
Published : Jan 19, 2024, 11:21 PM IST
ਵਿਕਸਤ ਭਾਰਤ ਪ੍ਰੋਗਰਾਮ ਤਹਿਤ ਅੱਜ ਕੇਂਦਰੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਹੁਸ਼ਿਆਰਪੁਰ ਪੁੱਜੇ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ 10 ਸਾਲ ਪਹਿਲਾਂ ਲਿਆ ਗਿਆ ਮਤਾ ਆਮ ਲੋਕਾਂ ਤੱਕ ਪਹੁੰਚਇਆ ਗਿਆ ਅਤੇ 24 ਕਰੋੜ ਲੋੜਵੰਦ ਪਰਿਵਾਰਾਂ ਨੂੰ ਇਸ ਦਾ ਲਾਹਾ ਮਿਲਿਆ। ਕਈ ਥਾਈਂ ਵਿਰੋਧੀ ਸਿਆਸਤ ਕਰਕੇ ਇਨ੍ਹਾਂ ਸਕੀਮਾਂ ਦਾ ਲਾਭ ਲੋਕਾਂ ਕੋਲ ਨਹੀਂ ਪਹੁੰਚਿਆ ਅਤੇ ਇਸ ਦਾ ਹੱਲ ਕਰਨ ਲਈ ਉਹ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦਾ ਸੁਫਨਾ ਹਰ ਘਰ ਤੱਕ ਰਾਸ਼ਣ ਪਹੁੰਚਾਉਣ ਦਾ ਹੈ। ਕੇਂਦਰੀ ਮੰਤਰੀ ਨੇ ਹਵਾਲਿਆਂ ਦਿੰਦਿਆਂ ਲੋਕ ਭਲਾਈ ਸਕੀਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਹਰ ਸਕੀਮ ਲੋੜਵੰਦਾਂ ਤੱਕ ਪਹੁੰਚੇਗੀ।