ਸੁਲਤਾਨਪੁਰ ਲੋਧੀ ਚ ਵੱਡੀ ਘਟਨਾ, ਅਚਾਨਕ ਦੋ ਗੱਡੀਆਂ ਨੂੰ ਲੱਗੀ ਭਿਆਨਕ ਅੱਗ - Big incident in Sultanpur Lodhi - BIG INCIDENT IN SULTANPUR LODHI
🎬 Watch Now: Feature Video
Published : May 6, 2024, 6:35 PM IST
ਸੁਲਤਾਨਪੁਰ ਲੋਧੀ ਸ਼ਹਿਰ ਦੀ ਪਾਸ਼ ਕਲੋਨੀ ਅਰਬਨ ਸਟੇਟ ਵਿੱਚ ਖੜੀਆਂ ਦੋ ਗੱਡੀਆਂ ਨੂੰ ਅਚਾਨਕ ਅੱਗ ਲੱਗ ਗਈ। ਬਾਅਦ ਵਿੱਚ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਇਹ ਹਾਦਸਾ ਲੋਕਾਂ ਦੇ ਘਰਾਂ ਤੋਂ ਮਹਿਜ 20 ਫੁੱਟ ਦੀ ਦੂਰੀ 'ਤੇ ਵਾਪਰਿਆ। ਦੱਸ ਦਈਏ ਕਿ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਅੱਗ ਲੱਗਣ ਤੋਂ ਬਾਅਦ ਮਿੰਟਾਂ ਵਿੱਚ ਭਾਂਬੜ ਮੱਚ ਗਏ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਕੁਝ ਹੀ ਸਮੇਂ ਅੰਦਰ ਦੋਵੇਂ ਗੱਡੀਆਂ ਸੜ ਕੇ ਸਵਾਹ ਹੋ ਗਈਆਂ। ਹਾਲਾਂਕਿ ਫਾਇਰ ਬ੍ਰਿਗੇਡ ਦੀ ਮਦਦ ਦੇ ਨਾਲ ਇਹਨਾਂ ਗੱਡੀਆਂ ਨੂੰ ਲੱਗੀ ਅੱਗ ਉੱਤੇ ਕਾਬੂ ਪਾਇਆ ਗਿਆ। ਸੂਤਰਾਂ ਅਨੁਸਾਰ ਇਹ ਗੱਡੀਆਂ ਐਕਸੀਡੈਂਟਲ ਦੱਸੀਆਂ ਜਾ ਰਹੀਆਂ ਹਨ। ਇਹਨਾਂ ਵਿੱਚੋਂ ਇੱਕ ਗੱਡੀ ਸਵਿਫਟ ਦੱਸੀ ਜਾ ਰਹੀ ਹੈ ਅਤੇ ਦੂਸਰੀ ਗੱਡੀ ਸੈਂਟਰੋ ਦੱਸੀ ਜਾ ਰਹੀ ਹੈ, ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਦਿੱਤੀ ਹੈ।