ਅੰਮ੍ਰਿਤਸਰ 'ਚ ਅੱਧਾ ਕਿਲੋ ਹੈਰੋਇਨ ਅਤੇ ਇੱਕ ਮੋਟਰਸਾਈਕਲ ਸਮੇਤ ਦੋ ਕਾਬੂ - Two persons arrested with heroin - TWO PERSONS ARRESTED WITH HEROIN
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/18-07-2024/640-480-21984023-thumbnail-16x9-pp.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Jul 18, 2024, 7:18 PM IST
ਅੰਮ੍ਰਿਤਸਰ: ਸੀਨੀਅਰ ਪੁਲਿਸ ਕਪਤਾਨ ਅੰਮ੍ਰਿਤਸਰ ਦਿਹਾਤੀ ਦਫਤਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਡੀ ਐਸ ਪੀ ਅਟਾਰੀ ਅਤੇ ਥਾਣਾ ਲੋਪੋਕੇ ਦੇ ਐਸ ਐਚ ਓ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਗਸ਼ਤ ਦੇ ਦੌਰਾਨ ਮੋਟਰਸਾਈਕਲ ਤਿਆਰ ਰਹੇ ਦੋ ਸ਼ੱਕੀ ਕਥਿਤ ਮੁਲਜਮਾਂ ਨੂੰ ਰੋਕ ਕੇ ਉਹਨਾਂ ਦਾ ਨਾਮ ਪਤਾ ਪੁੱਛਣ ਤੋਂ ਬਾਅਦ ਜਦ ਤਲਾਸ਼ੀ ਲਈ ਗਈ ਤਾਂ ਉਕਤ ਮੁਲਜਮਾਂ ਦੇ ਕੋਲੋਂ 500 ਗ੍ਰਾਮ ਹੈਰੋਇਨ ਬਰਾਮਦ ਹੋਈ ਹੈ। ਪੁਲਿਸ ਨੇ ਕਥਿਤ ਮੁਲਜ਼ਮਾਂ ਦੀ ਪਹਿਚਾਣ ਸਰਬਜੀਤ ਸਿੰਘ ਪੁੱਤਰ ਸਕੱਤਰ ਸਿੰਘ ਵਾਸੀ ਪਿੰਡ ਕੱਕੜ ਅਤੇ ਕਥਿਤ ਮੁਲਜ਼ਮ ਰਾਣਾ ਰਣਜੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਪਿੰਡ ਸ਼ਾਹਪੁਰ, ਥਾਣਾ ਭਿੰਡੀ ਸੈਦਾਂ ਵਜੋਂ ਦੱਸੀ ਹੈ। ਮੁਲਜ਼ਮਾਂ ਖਿਲਾਫ ਮੁਕਦਮਾ ਨੰਬਰ 154, ਐਨਡੀਪੀਐਸ ਐਕਟ ਤਹਿਤ ਥਾਣਾ ਲੋਪੋਕੇ ਵਿਖੇ ਦਰਜ ਕੀਤਾ ਗਿਆ ਹੈ।