ਟਰੱਕ 'ਚੋਂ ਬਰਾਮਦ ਹੋਇਆ ਗਊ ਮਾਸ, ਗਊ ਰਖਸ਼ਾ ਦਲ ਨੇ ਰੋਡ ਜਾਮ ਕਰ ਪੁਲਿਸ ਮੁਲਾਜ਼ਮ 'ਤੇ ਕਰਵਾਈ ਕਾਰਵਾਈ - TRUCK FULL OF BEEF - TRUCK FULL OF BEEF
🎬 Watch Now: Feature Video
Published : Aug 23, 2024, 6:39 PM IST
ਫਤਿਹਗੜ੍ਹ ਸਾਹਿਬ ਦੇ ਸ਼ਹਿਰ ਮੰਡੀ ਗੋਬਿੰਦਗੜ੍ਹ 'ਚ ਗਊ ਰਖਸ਼ਾ ਦਲ ਨੇ ਦੋ ਵਿਅਕਤੀਆਂ ਨੂੰ ਟਰੱਕ ਵਿੱਚ ਭਰੇ ਗਊ ਮਾਸ ਦੇ ਨਾਲ ਕਾਬੂ ਕੀਤਾ। ਇਸ ਦੌਰਾਨ ਪੁਲਿਸ ਵੱਲੋਂ ਕੋਈ ਵੀ ਮਦਦ ਨਾ ਮਿਲਣ 'ਤੇ ਹਿੰਦੂ ਸੰਗਠਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਅਤੇ ਪੁਲਿਸ ਮੁਲਾਜ਼ਮਾ ਨੂੰ ਸਸਪੈਂਡ ਕਰਨ ਦੀ ਮੰਗ ਕੀਤੀ ਜਾ ਰਹੀ ਸੀ, ਜਿਸਦੇ ਚਲਦਿਆਂ ਨੈਸ਼ਨਲ ਹਾਈਵੇ 44 ਨੂੰ ਜਾਮ ਕੀਤਾ ਗਿਆ ਸੀ। ਇਸ ਤੋਂ ਬਾਅਦ ਹਾਈਵੇ 'ਤੇ ਲੰਮਾ ਜਾਮ ਲੱਗ ਗਿਆ ਸੀ ਅਤੇ ਜਾਮ 'ਚ ਕਈ ਸਕੂਲੀ ਬੱਸਾਂ ਵੀ ਫੱਸ ਗਈਆਂ ਸਨ। ਹੁਣ ਐਸਪੀ ਰਾਕੇਸ਼ ਯਾਦਵ ਨੇ ਪੁਲਿਸ ਮੁਲਾਜ਼ਮਾ 'ਤੇ ਕਾਰਵਾਈ ਕਰਨ ਦਾ ਭਰੋਸਾ ਦਿਵਾਇਆ ਹੈ, ਜਿਸ ਤੋਂ ਬਾਅਦ ਹਿੰਦੂ ਸਗੰਠਨਾਂ ਨੇ ਜਾਮ ਨੂੰ ਖੋਲ੍ਹ ਦਿੱਤਾ ਹੈ।