ਸੁਲਤਾਨਪੁਰ ਲੋਧੀ ਦੇ ਪਿੰਡ ਨਾਨੋ ਮੱਲੀਆਂ 'ਚ ਚੋਰੀ ਦੀ ਵੱਡੀ ਵਾਰਦਾਤ - A major incident of theft - A MAJOR INCIDENT OF THEFT
🎬 Watch Now: Feature Video
Published : May 19, 2024, 1:38 PM IST
ਕਪੂਰਥਲਾ: ਸੁਲਤਾਨਪੁਰ ਲੋਧੀ ਦੇ ਪਿੰਡ ਨਾਨੋ ਮੱਲੀਆਂ ਦੇ ਵਿੱਚ ਚੋਰਾਂ ਵੱਲੋਂ ਚੋਰੀ ਦੀ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਦਰਅਸਲ ਚੋਰ ਦੇਰ ਰਾਤ ਕਰੀਬ 12 ਵਜੇ ਘਰ ਦੇ ਬਾਹਰ ਵਾਲੀ ਗ੍ਰਿੱਲ ਪੱਟ ਕੇ ਘਰ ਦੇ ਅੰਦਰ ਦਾਖਲ ਹੋਏ ਤੇ ਬਹੁਤ ਸਾਰਾ ਕੀਮਤੀ ਸਮਾਨ ਚੋਰੀ ਕਰ ਫਰਾਰ ਹੋ ਗਏ। ਚੋਰ ਕਰੀਬ 15 ਤੋਂ 16 ਤੋਲੇ ਗਹਿਣੇ, ਢਾਈ ਲੱਖ ਰੁਪਏ ਨਗਦ ਅਤੇ ਕੁਝ ਮਹਿੰਗੀਆਂ ਘੜੀਆਂ ਲੈ ਫਰਾਰ ਹੋ ਗਏ।ਚੋਰੀ ਦੀ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ, ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਚੋਰ ਬੇਖ਼ੌਫ਼ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜ਼ਾਮ ਦੇ ਰਹੇ ਹਨ। ਫਿਲਹਾਲ ਮੌਕੇ ਤੇ ਪੁਲਿਸ ਦੇ ਅਧਿਕਾਰੀ ਵੀ ਪਹੁੰਚੇ ਅਤੇ ਉਨ੍ਹਾਂ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੋਰਾਂ ਨੂੰ ਜਲਦ ਤੋਂ ਜਲਦ ਫੜ੍ਹ ਲਿਆ ਜਾਵੇਗਾ।