ਬਠਿੰਡਾ ਨੈਸ਼ਨਲ ਹਾਈਵੇ 'ਤੇ ਲੁਟੇਰਿਆਂ ਨੇ ਲੁੱਟੀ ਵਪਾਰੀ ਦੀ ਗੱਡੀ ਅਤੇ ਨਕਦੀ - ਬਰੀਜਾ ਗੱਡੀ ਖੋਹਣ ਦਾ ਮਾਮਲਾ
🎬 Watch Now: Feature Video
Published : Feb 3, 2024, 5:25 PM IST
ਤਰਨਤਾਰਨ : ਬੀਤੇ ਦਿਨੀਂ ਤਰਨਤਾਰਨ ਬਠਿੰਡਾ ਨੈਸ਼ਨਲ ਹਾਈਵੇ 'ਤੇ ਬਟਾਲਾ ਦੇ ਵਾਪਰੀ ਤੋਂ ਪਿਸਤੌਲ ਦੀ ਨੋਕ 'ਤੇ ਲੁਟੇਰਿਆਂ ਵੱਲੋਂ ਬਰੀਜਾ ਗੱਡੀ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਵਪਾਰੀ ਨੇ ਦੱਸਿਆ ਕਿ ਕੁਝ ਲੁਟੇਰਿਆਂ ਵੱਲੋਂ ਉਹਨਾਂ ਤੋਂ ਗੱਡੀ ਦੇ ਨਾਲ ਨਾਲ ਨਕਦੀ ਅਤੇ ਸੋਨੇ ਦੀਆਂ ਮੁੰਦਰੀਆਂ ਵੀ ਖੋਹੀਆਂ ਗਈਆਂ ਹਨ। ਦੱਸਣਯੋਗ ਹੈ ਕਿ ਇਹ ਮਾਮਲਾ ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਧੱਤਲ ਨੈਸ਼ਨਲ ਹਾਈਵੇ 54 'ਤੇ ਵਾਪਰਿਆ। ਜਿੱਥੇ ਰਜਿੰਦਰ ਸਿੰਘ ਫਿਰੋਜ਼ਪੁਰ ਤੋਂ ਰਾਤ ਕਿਸੇ ਕੰਮ ਤੋਂ ਵਾਪਸ ਆ ਰਹੇ ਸੀ ਤਾਂ ਧੱਤਲ ਨੇੜੇ ਇਕ ਕਰੇਟਾ ਕਾਰ ਪਿਛੇ ਤੋਂ ਆ ਰਹੀ ਸੀ। ਜਿੰਨਾ ਵੱਲੋਂ ਰਜਿੰਦਰ ਸਿੰਘ ਨੂੰ ਰੋਕਿਆ ਗਿਆ ਅਤੇ ਆਪਣੀ ਗੱਡੀ ਅੱਗੇ ਲਗਾ ਕੇ ਪਿਸਤੌਲ ਕੱਢ ਲਏ। ਪੀੜਤ ਨੇ ਦੱਸਿਆ ਕਿ ਲੁੱਟ ਕਰਨ ਵਾਲੇ ਕੁੱਲ ਤਿੰਨ ਬਦਮਾਸ਼ ਸਨ ਜਿਨਾਂ ਨੇ ਬਰੀਜਾ ਗੱਡੀ ਜੋ ਕਿ 2019 ਮਾਡਲ ਸੀ ਅਤੇ ਨਾਲ 2 ਸੋਨੇ ਦੀਆ ਮੁੰਦਰੀਆ,30 ਹਜਾਰ ਰੁਪਏ, 2 ਮੋਬਾਈਲ ਲੁੱਟ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਉਹਨਾਂ ਹੋਟਲ ਤੋਂ ਪੁਲਿਸ ਅਤੇ ਪਰਿਵਾਰ ਨੂੰ ਪੂਰੇ ਮਾਮਲੇ ਸਬੰਧੀ ਜਾਣਕਾਰੀ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰਿਆ ਦੀ ਮੱਦਦ ਲੈ ਕੇ ਜਾਂਚ ਸੁਰੂ ਕਰ ਦਿੱਤੀ ਗਈ! ਜਲਦੀ ਹੀ ਦੋਸ਼ੀਆ ਨੂੰ ਗਿਫ੍ਤਾਰ ਕੀਤਾ ਜਾਵੇਗਾ।