ਪੰਜਾਬ 'ਚ ਤੜਕਸਾਰ ਹੋਈ ਬਰਸਾਤ ਨਾਲ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ - Rain in Muktsar
🎬 Watch Now: Feature Video
ਪਿਛਲੇ 2 ਦਿਨਾਂ ਤੋਂ ਪੰਜਾਬ ਵਿੱਚ ਪੈ ਰਹੀ ਗਰਮੀ ਪੂਰੇ ਸਿਖਰਾਂ 'ਤੇ ਸੀ। ਗਰਮੀ ਜਿਆਦਾ ਹੋਣ ਕਾਰਨ ਲੋਕਾਂ ਨੂੰ ਘਰੋਂ ਬਾਹਰ ਨਿਕਲਣਾ ਵੀ ਮੁਸ਼ਕਿਲ ਹੋਇਆ ਪਿਆ ਸੀ। ਅੱਜ ਤੜਕਸਾਰ ਤੋਂ ਹੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਪਈ ਬਰਸਾਤ ਨਾਲ ਲੋਕਾਂ ਨੇ ਰਾਹਤ ਮਹਿਸੂਸ ਕੀਤੀ ਹੈ। ਉੱਥੇ ਹੀ ਅੱਜ ਸ੍ਰੀ ਮੁਕਤਸਰ ਸਾਹਿਬ ਦੇ ਵਿੱਚ ਤੜਕਸਾਰ ਹੋਈ ਬਰਸਾਤ ਹੋਣੀ ਸ਼ੁਰੂ ਹੋ ਗਈ। ਜਿਸ ਨਾਲ ਕਿ ਲੋਕਾਂ ਨੂੰ ਸਕੂਨ ਦਾ ਸਾਹ ਆਇਆ ਹੈ। ਬਰਸਾਤ ਹੋਣ ਕਾਰਨ ਮੌਮਮ 'ਚ ਕਾਫੀ ਬਦਲਾਅ ਆਇਆ ਹੈ, ਉੱਥੇ ਹੀ ਲੋਕਾਂ ਦੇ ਕਾਰੋਬਾਰ 'ਤੇ ਵੀ ਕਾਫੀ ਫਰਕ ਪਏਗਾ। ਉਨ੍ਹਾਂ ਨੂੰ ਗਰਮੀ ਕੰਮ ਕਰਦਿਆਂ ਗਰਮੀ ਮਹਿਸੂਸ ਨਹੀਂ ਹੋਵੇਗੀ ਅਤੇ ਬਰਸਾਤ ਫਸਲਾਂ ਲਈ ਵੀ ਲਾਹੇਵੰਦ ਹੈ।