'ਆਪ' ਕੌਂਸਲਰ ਦੇ ਭਰਾ ਦੀ ਭੇਤਭਰੇ ਹਾਲਾਤਾਂ 'ਚ ਮਿਲੀ ਲਾਸ਼, ਜਾਂਚ 'ਚ ਜੁਟੀ ਪੁਲਿਸ - AAP COUNCILOR JASWANT RAI - AAP COUNCILOR JASWANT RAI
🎬 Watch Now: Feature Video


Published : Aug 15, 2024, 11:06 PM IST
ਹੁਸ਼ਿਆਰਪੁਰ : ਖਬਰ ਹੁਸ਼ਿਆਰਪੁਰ ਦੇ ਸਿੰਗੜੀਵਾਲਾ ਬਾਈਪਾਸ ਨਜ਼ਦੀਕ ਤੋਂ ਹੈ ਜਿੱਥੇ ਕਿ ਸਿੰਗੜੀਵਾਲਾ ਰੇਲਵੇ ਫਾਟਕ ਨਜ਼ਦੀਕ ਸਥਿਤ ਇੱਕ ਚਾਹ ਅਤੇ ਰੋਟੀ ਦੇ ਖੋਖੇ ਤੋਂ 'ਆਪ' ਕੌਂਸਲਰ ਜਸਵੰਤ ਰਾਏ ਦੇ ਭਰਾ ਦੀ ਭੇਤਭਰੇ ਹਾਲਾਤਾਂ 'ਚ ਲਾਸ਼ ਮਿਲੀ ਹੈ। ਘਟਨਾ ਦੀ ਸੂਚਨਾ ਤੋਂ ਬਾਅਦ ਥਾਣਾ ਮਾਡਲ ਟਾਊਨ ਦੇ ਪੁਲਿਸ ਅਧਿਕਾਰੀ ਵੀ ਮੌਕੇ 'ਤੇ ਪਹੁੰਚ ਗਏ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੌਰਚਰੀ ਹਾਊਸ 'ਚ ਰਖਵਾ ਦਿੱਤਾ ਗਿਆ ਹੈ। ਮ੍ਰਿਤਕ ਦੀ ਪਹਿਚਾਣ ਗੁਰਨਾਮ ਲਾਲ ਪੁੱਤਰ ਪ੍ਰਕਾਸ਼ ਚੰਦ ਵਾਸੀ ਮੁਹੱਲਾ ਆਦਰਸ਼ ਨਗਰ ਪਿੱਪਲਾਂਵਾਲਾ ਵਜੋਂ ਹੋਈ ਹੈ। ਜਿਸਦੀ ਉਮਰ 52 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਗੁਰਨਾਮ ਲਾਲ ਗਾਮਾ ਦੇ ਭਰਾ ਜਸਵੰਤ ਰਾਏ ਕਾਲਾ ਨੇ ਦੱਸਿਆ ਕਿ ਉਸਦਾ ਭਰਾ ਸਿੰਗੜੀਵਾਲਾ ਰੇਲਵੇ ਫਾਟਕ ਨਜ਼ਦੀਕ ਹੀ ਚਾਹ ਅਤੇ ਰੋਟੀ ਦਾ ਖੋਖਾ ਚਲਾਉਂਦਾ ਸੀ ਤੇ ਆਪਣੇ ਸਾਮਾਨ ਦੀ ਰਾਖੀ ਲਈ ਖੋਖੇ ਤੇ ਹੀ ਰਾਤ ਨੂੰ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਸਦੇ ਭਰਾ ਦੀ ਮੌਤ ਹੋ ਚੁੱਕੀ ਹੈ।