ਪੁਲਿਸ ਮੌਤ ਨੂੰ ਕੁਦਰਤੀ ਦੱਸ ਕੇ ਮਾਮਲੇ ਨੂੰ ਕਰ ਰਹੀ ਸੀ ਰਫਾ-ਦਫਾ, ਪਰਿਵਾਰਿਕ ਮੈਂਬਰਾਂ ਨੇ ਕਤਲ ਦੇ ਇਨਸਾਫ ਦੀ ਕੀਤੀ ਮੰਗ - Death of 22 year old youth - DEATH OF 22 YEAR OLD YOUTH
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/02-06-2024/640-480-21619452-thumbnail-16x9-fd.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Jun 2, 2024, 10:48 PM IST
ਬਠਿੰਡਾ: ਬਠਿੰਡਾ ਦੇ ਪਰਸ ਰਾਮਨਗਰ ਦਾ ਪਰਿਵਾਰ ਨੋਇਡਾ ਵਿਖੇ ਰਹਿ ਰਿਹਾ ਹੈ। ਉਹ ਵੋਟ ਪਾਉਣ ਦੇ ਲਈ ਬਠਿੰਡੇ ਆਏ ਤਾਂ 22 ਸਾਲਾਂ ਦਾ ਇੱਕ ਨੌਜਵਾਨ ਜੋ ਆਪਣੇ ਘਰੋਂ ਬਾਹਰ ਗਿਆ, ਪਰ ਘਰ ਵਾਪਸ ਨਹੀਂ ਆਇਆ। ਪਰਿਵਾਰਕ ਮੈਂਬਰਾਂ ਦੇ ਭਾਲਣ ਤੋਂ ਬਾਅਦ ਪੁਲਿਸ ਤੋਂ ਸੂਚਨਾ ਮਿਲੀ ਕਿ ਉਸ ਦੀ ਮੌਤ ਹੋ ਚੁੱਕੀ ਹੈ। ਜਦੋਂ 1 ਮਈ ਨੂੰ ਪਰਿਵਾਰਿਕ ਮੈਂਬਰਾਂ ਨੂੰ ਉਸ ਦੀ ਲਾਸ਼ ਦਿਖਾਈ ਗਈ ਤਾਂ ਉਸਦੇ ਬਹੁਤ ਸਾਰੀਆਂ ਸੱਟਾਂ ਵੱਜੀਆਂ ਹੋਈਆਂ ਸਨ। ਉਸਦੇ ਗੁੱਟ ਦੇ ਉੱਪਰਲਾ ਬਰੈਸਲੇਟ ਨਹੀਂ ਸੀ ਤੇ ਨਾ ਹੀ ਗਲ ਦੇ ਵਿੱਚ ਚੇਨੀ ਅਤੇ ਉਸਦਾ ਮੋਬਾਇਲ ਫੋਨ ਨਹੀਂ ਮਿਲਿਆ। ਪਰਿਵਾਰਿਕ ਮੈਂਬਰਾਂ ਨੇ ਕਿਹਾ ਕਿ ਉਨ੍ਹਾਂ ਦੇ ਬੇਟੇ ਦਾ ਕਤਲ ਕੀਤਾ ਗਿਆ ਹੈ। ਪੁਲਿਸ ਇਸ ਮਾਮਲੇ ਨੂੰ ਲੈ ਕੇ ਉਨ੍ਹਾਂ ਨੂੰ ਗੁਮਰਾਹ ਕਰ ਰਹੀ ਹੈ ਅਤੇ ਕੁਦਰਤੀ ਮੌਤ ਦੱਸ ਕੇ ਉਸਦਾ ਸੰਸਕਾਰ ਕਰਾਉਣਾ ਚਾਹੁੰਦੀ ਹੈ। ਪਰਿਵਾਰਿਕ ਮੈਂਬਰਾਂ ਨੇ ਨੌਜਵਾਨ ਬੇਟੇ ਦੀ ਲਾਸ਼ ਲੈਣ ਤੋਂ ਇਨਕਾਰ ਕੀਤਾ ਤੇ ਕਿਹਾ ਜਿੰਨਾ ਟਾਈਮ ਇਨਸਾਫ ਨਹੀਂ ਮਿਲਦਾ, ਉਨਾ ਟਾਈਮ ਸੰਸਕਾਰ ਨਹੀਂ ਕਰਾਂਗੇ।