ਤਰਨਤਾਰਨ 'ਚ ਚੱਲੀਆਂ ਤਾਬੜ-ਤੋੜ ਗੋਲੀਆਂ, ਕੀ ਸੀ ਪੂਰਾ ਮਾਮਲਾ? - ਤਰਨਤਾਰਨ ਚ ਚੱਲੀਆਂ ਗੋਲੀਆਂ
🎬 Watch Now: Feature Video
Published : Mar 7, 2024, 1:33 PM IST
ਤਰਨਤਾਰਨ: ਪਿੰਡ ਗੱਗੋ ਬੂਹਾ 'ਚ ਸ਼ਰਾਰਤੀ ਲੋਕਾਂ ਵੱਲੋਂ ਅੰਧਾਧੁੰਧ ਫਾਇਰਿੰਗ ਅਤੇ ਅਸ਼ਲੀਲ ਗਲੀ ਗਲੋਚ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਇਸ ਸਬੰਧੀ ਪੀੜਤ ਬਾਜ ਸਿੰਘ ਦੱਸਿਆ ਕਿ ਸਾਡੇ ਲੜਕੇ ਨੂੰ ਨਸ਼ਾ ਵੇਚਣ ਜਾਂ ਗਲਤ ਸਮਾਜ ਵਿਰੋਧੀ ਕੰਮਾਂ ਲਈ ਪ੍ਰੇਰਿਤ ਕਰਦਾ ਸੀ ।ਜਿਸ ਤੋਂ ਅਸੀਂ ਉਹਨਾਂ ਨੂੰ ਰੋਕਿਆ, ਤਾਂ ਉਹਨਾਂ ਨੇ ਸਾਡੇ ਘਰ ਦੇ ਸਾਹਮਣੇ ਆ ਕੇ ਮਾਰਨ ਦੀ ਨੀਅਤ ਨਾਲ ਗੋਲੀਆਂ ਚਲਾਈਆਂ। ਉਧਰ ਇਸ ਮਾਮਲੇ 'ਚ ਬਲਵਿੰਦਰ ਕੌਰ ਨੇ ਦੱਸਿਆ ਕਿ ਸਾਡੇ ਲੜਕੇ ਦਾ ਨਾਮ ਜਾਣਬੁੱਝ ਕੇ ਇਸ ਕੇਸ 'ਚ ਫਸਾਇਆ ਜਾ ਰਿਹਾ ਹੈ ਕਿਉਂਕਿ ਸਾਡੀ ਸਰਪੰਚ ਨਾਲ ਪੁਰਾਣੀ ਰੰਜਿਸ਼ ਹੈ। ਜਿਸ ਦੇ ਚੱਲਦਿਆਂ ਸਾਨੂੰ ਤੰਗ ਕੀਤਾ ਜਾ ਰਿਹਾ ਹੈ।ਇਸ ਸਬੰਧੀ ਜਾਂਚ ਅਧਿਕਾਰੀ ਕਸ਼ਮੀਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਦੋ ਗਰੁਪਾਂ 'ਚ ਆਪਸੀ ਰੰਜਿਸ਼ ਦੇ ਚੱਲਦਿਆ ਹੋਈ ਫਾਇਰਿੰਗ ਦੀ ਵੀਡੀਓ ਵਾਇਰਲ ਹੋਈ ਸੀ। ਜਿਸ ਦੇ ਚੱਲਦਿਆ ਇਹਨਾਂ ਵਿਅਕਤੀਆਂ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਲਈ ਛਾਪਾਮਾਰੀ ਚੱਲ ਰਹੀ ਹੈ।