thumbnail

SGPC ਨੇ ਭਾਜਪਾ ਆਗੂ ਆਰਪੀ ਸਿੰਘ ਨੂੰ ਭੇਜਿਆ ਕਾਨੂੰਨੀ ਨੋਟਿਸ, ਸਿੱਖ ਸੰਸਥਾ ਵਿਰੁੱਧ ਕੀਤੀ ਸੀ ਬਿਆਨਬਾਜ਼ੀ

By ETV Bharat Punjabi Team

Published : 20 hours ago

ਸ਼੍ਰੋਮਣੀ ਕਮੇਟੀ ਦੇ ਕਾਨੂੰਨੀ ਸਲਾਹਕਾਰ ਐਡਵੋਕੇਟ ਅਮਨ ਬੀਰ ਸਿੰਘ ਸਿਆਲੀ ਵੱਲੋਂ ਭਾਜਪਾ ਦੇ ਆਗੂ ਆਰਪੀ ਸਿੰਘ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ। ਇਸ ਮੌਕੇ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਬੀਜੇਪੀ ਦੇ ਜਰਨਲ ਸੈਕਟਰੀ ਆਰਪੀ ਸਿੰਘ ਵੱਲੋਂ ਇੱਕ ਬਿਆਨ ਦਿੱਤਾ ਗਿਆ। ਜਿਸ ਨਾਲ ਸਮੁੱਚੀ ਸਿੱਖ ਕੌਮ ਦੇ ਹਿਰਦੇ ਹੈ ਵਲੂੰਧਰੇ ਗਏ। ਉਨ੍ਹਾਂ ਦੀ ਸਟੇਟਮੈਂਟ ਸੀ ਕਿ ਆਉਣ ਵਾਲੇ ਸਮੇਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਮੌਰ ਸੰਸਥਾ ਸ਼੍ਰੋਮਣੀ ਕ੍ਰਿਸਚਨ ਬੋਰਡ ਵਿੱਚ ਕਨਵਰਟ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ''ਇਹ ਜੋ ਸ਼ਬਦ ਬੋਲੇ ਗਏ ਹਨ, ਇਹ ਪਾਰਟੀ ਦੇ ਇੱਕ ਜਿੰਮੇਵਾਰ ਅਹੁਦੇ 'ਤੇ ਹੁੰਦੇ ਹੋਏ ਇਹੋ ਜਿਹੀ ਸਟੇਟਮੈਂਟ ਦੇਣਾ ਇਸ ਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਕਸ ਨੂੰ ਖਰਾਬ ਕਰਨਾ ਹੈ, ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਜਿਹੜੀ ਠੇਸ ਪਹੁੰਚਾਉਣਾ ਹੈ।'' ਇਸ ਦਾ ਸਖਤ ਨੋਟਿਸ ਲੈਂਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਐਡਵੋਕੇਟ ਹਰਜਿੰਦਰ ਸਿੰਘ ਜੀ ਧਾਮੀ ਨੇ ਇੱਕ ਪੁਲਿਸ ਕੰਪਲੇਂਟ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੂੰ ਆਰਪੀ ਸਿੰਘ ਦੇ ਖਿਲਾਫ ਲੀਗਲ ਐਕਸ਼ਨ ਲੈਣ ਵਾਸਤੇ ਕਰਵਾਈ ਹੈ। 

ABOUT THE AUTHOR

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.