ਮੋਰਿੰਡਾ 'ਚ ਡੇਢ ਲੱਖ ਦੇ ਕਰੀਬ ਹੋਈ ਲੁੱਟ ਦੇ ਮਾਮਲੇ 'ਚ ਪੁਲਿਸ ਨੇ 24 ਘੰਟੇ 'ਚ ਕਾਬੂ ਕੀਤੇ ਮੁਲਜ਼ਮ - case of robbery in Morinda - CASE OF ROBBERY IN MORINDA
🎬 Watch Now: Feature Video
Published : Mar 30, 2024, 10:28 PM IST
ਰੂਪਨਗਰ: ਬੀਤੇ ਦਿਨੀਂ 28 ਮਾਰਚ ਨੂੰ ਮੋਰਿੰਡਾ 'ਚ ਏਅਰਟੈਲ ਦੇ ਕਰਿੰਦੇ ਤੋਂ 1 ਲੱਖ 44 ਹਜ਼ਾਰ ਰੁਪਏ ਦੇ ਕਰੀਬ ਲੁੱਟ ਖੋਹ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ 'ਚ ਰੂਪਨਗਰ ਪੁਲਿਸ ਨੂੰ ਉਸ ਸਮੇਂ ਸਫਲਤਾ ਮਿਲੀ, ਜਦੋਂ ਉਨ੍ਹਾਂ ਵਲੋਂ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਚਾਰ ਮੁਲਜ਼ਮਾਂ ਨੂੰ ਮਹਿਜ਼ 24 ਘੰਟਿਆਂ 'ਚ ਕਾਬੂ ਕਰ ਲਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਏਅਰਟੈਲ ਦਾ ਮੁਲਾਜ਼ਮ ਸੰਦੀਪ ਸਿੰਘ ਇਕੱਠੀ ਕੀਤੀ ਰਕਮ ਜਮ੍ਹਾ ਕਰਵਾਉਣ ਜਾ ਰਿਹਾ ਸੀ ਤਾਂ ਨਕਾਬਪੋਸ਼ਾਂ ਵਲੋਂ ਉਸ 'ਤੇ ਹਮਲਾ ਕਰਕੇ ਰਕਮ ਲੁੱਟ ਲਈ ਸੀ ਤੇ ਖੁਦ ਮੌਕੇ ਤੋਂ ਫ਼ਰਾਰ ਹੋ ਗਏ ਸੀ। ਇਸ ਮਾਮਲੇ 'ਚ ਪੁਲਿਸ ਨੇ ਜਸਕਰਨ ਸਿੰਘ,ਵਰਿੰਦਰ ਸਿੰਘ,ਮਨਿੰਦਰ ਸਿੰਘ ਅਤੇ ਜਗਦੀਪ ਸਿੰਘ ਨੂੰ ਕਾਬੂ ਕੀਤਾ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਜਿਸ਼ ਦਾ ਮੁੱਖ ਮੁਲਜ਼ਮ ਜਸਕਰਨ ਸਿੰਘ ਪੀੜਤ ਸੰਦੀਪ ਸਿੰਘ ਨਾਲ ਹੀ ਏਅਰਟੈਲ 'ਚ ਨੌਕਰੀ ਕਰਦਾ ਸੀ, ਜਿਸ ਵਲੋਂ ਇਹ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਪੁਲਿਸ ਅਧਿਕਾਰੀ ਨੇ ਕਿਹਾ ਕਿ ਮੁਲਜ਼ਮਾਂ ਤੋਂ ਹੋਰ ਵੀ ਸੁਰਾਗ ਹੱਥ ਲੱਗਣ ਦੀ ਸੰਭਾਵਨਾ ਹੈ।