ਚੋਰਾਂ ਨੇ ਤਰਨ ਤਾਰਨ ਤੋਂ 'ਆਪ' ਵਿਧਾਇਕ ਦੇ ਸਰਕਾਰੀ ਦਫਤਰ ਨੂੰ ਬਣਾਇਆ ਨਿਸ਼ਾਨਾ, AC ਪੱਖੇ ਸਣੇ ਚੋਰੀ ਕੀਤੀਆਂ ਟੂਟੀਆਂ - Theft in MLAs office - THEFT IN MLAS OFFICE
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/15-06-2024/640-480-21716748-379-21716748-1718440702632.jpg)
![ETV Bharat Punjabi Team](https://etvbharatimages.akamaized.net/etvbharat/prod-images/authors/punjabi-1716535584.jpeg)
Published : Jun 15, 2024, 2:19 PM IST
ਵਿਧਾਨ ਸਭਾ ਹਲਕਾ ਤਰਨ ਤਾਰਨ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੇ ਸਰਕਾਰੀ ਦਫਤਰ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ ਅਤੇ ਦਫਤਰ ਦਾ ਸਾਰਾ ਸਮਾਨ ਚੋਰੀ ਕਰਕੇ ਫਰਾਰ ਹੋ ਗਏ। ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਦਫਤਰ ਅਧਿਕਾਰੀਆਂ ਨੇ ਦੱਸਿਆ ਕਿ ਚੋਰ ਅੱਧੀ ਦਰਜਨ ਤੋਂ ਵੱਧ ਛੱਤ ਵਾਲੇ ਪੱਖੇ, 4 ਏਅਰ ਕੰਡੀਸ਼ਨਰ, ਬਿਜਲੀ ਦੀ ਸਾਰੀ ਵਾਇਰਿੰਗ, ਬਾਥਰੂਮ ਦੀਆਂ ਸਾਰੀਆਂ ਟੂਟੀਆਂ ਤੋਂ ਇਲਾਵਾ ਅਲਮਾਰੀ ਵਿੱਚ ਪਏ ਦਸਤਾਵੇਜ਼ ਕੀਤੇ ਚੋਰੀ ਕਰਕੇ ਫਰਾਰ ਹੋਏ ਹਨ। ਇਸ ਨਾਲ ਉਹਨਾਂ ਦਾ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਹੈ। ਇਥੇ ਗੌਰ ਕਰਨ ਵਾਲੀ ਗੱਲ ਇਹ ਵੀ ਹੈ ਕਿ ਇਹ ਵਾਰਦਾਤ ਥਾਣੇ ਤੋਂ ਕਰੀਬ 150 ਗਜ ਦੂਰੀ 'ਤੇ ਵਾਪਰੀ ਹੈ। ਮਾਮਲੇ ਦੀ ਜਾਣਕਾਰੀ ਮਿਲਦੇ ਹੀ ਥਾਣਾ ਮੁਖੀ ਨੇ ਕਿਹਾ ਕਿ ਮਾਮਲੇ ਸਬੰਧੀ ਜਾਂਚ ਕੀਤੀ ਜਾ ਰਹੀ ਹੈ। ਉਹਨਾਂ ਦੱਸਿਆ ਕਿ ਚੋਣ ਜ਼ਾਬਤਾ ਲੱਗੇ ਹੋਣ ਕਾਰਨ ਇਹ ਦਫਤਰ ਦੋ ਮਹੀਨੇ ਤੋਂ ਬੰਦ ਪਿਆ ਸੀ ਪਰ ਹੁਣ ਜਦੋਂ ਚੋਣਾਂ ਤੋਂ ਬਾਅਦ ਦਫਤਰ ਖੁੱਲ੍ਹਿਆਂ ਤਾਂ ਇਸ ਵਾਰਦਾਤ ਦਾ ਪਤਾ ਲੱਗਿਆ ਹੈ। ਪੁਲਿਸ ਨੇ ਭਰੋਸਾ ਦਿੱਤਾ ਕਿ ਜਲਦ ਹੀ ਮੁਲਜ਼ਮ ਕਾਬੂ ਕੀਤੇ ਜਾਣਗੇ।