ਰਾਜਸਥਾਨ ਅਤੇ ਪਟਿਆਲਾ ਪੁਲਿਸ ਨੇ ਮਿਲ ਕੇ ਨਕਲੀ ਨੋਟ ਬਣਾਉਣ ਵਾਲੇ ਕੀਤੇ ਕਾਬੂ, ਪੁਲਿਸ ਨੇ ਚਲਾਇਆ ਸਾਂਝਾ ਓਪਰੇਸ਼ਨ - Police arrested fake note makers
🎬 Watch Now: Feature Video
Published : Jul 11, 2024, 2:26 PM IST
ਜੋਧਪੁਰ ਪੁਲਿਸ ਵੱਲੋਂ ਸਨੋਰ ਪੁਲਿਸ ਥਾਣਾ ਇੰਚਾਰਜ ਅਜੇ ਕੁਮਾਰ ਪਰੋਚਾ ਦੀ ਦੇਖਰੇਖ ਵਿੱਚ ਪੁਲਿਸ ਪਾਰਟੀ ਦੇ ਨਾਲ ਮਿਲ ਕੇ ਏਐਸਆਈ ਸੁਰਜਨ ਸਿੰਘ ਨੇ ਮੁਹੱਲਾ ਕਸਾਬੀਆਂ ਵਾਲਾ ਵਿਖੇ ਇੱਕ ਘਰ ਵਿੱਚ ਰੇਡ ਕਰਕੇ ਜਾਅਲੀ ਕਰੰਸੀ ਤਿਆਰ ਕਰਨ ਵਾਲਾ ਪ੍ਰਿੰਟਰ ਅਤੇ ਕੰਪਿਊਟਰ ਬਰਾਮਦ ਕੀਤਾ। ਜਿਸ ਦੇ ਤਹਿਤ ਪੁਲਿਸ ਵੱਲੋਂ ਗੁਰਜੀਤ ਨਾਮ ਵਿਅਕਤੀ ਨੂੰ ਰੰਗੇ ਹੱਥੀ 580000 ਦੀ ਜਾਲੀ ਕਰੰਸੀ ਸਮੇਤ ਗ੍ਰਫਤਾਰ ਕੀਤਾ। ਉਸ ਦੇ ਨਾਲ ਇੱਕ ਜੋਧਪੁਰ ਦਾ ਅਸ਼ੋਕ ਕੁਮਾਰ ਵੀ ਸ਼ਾਮਿਲ ਹੈ ਜਿਹੜਾ ਕਿ ਕਰੰਸੀ ਨੂੰ ਰਾਜਸਥਾਨ ਵਿੱਚ ਲਿਜਾ ਕੇ ਚਲਾਉਂਦਾ ਸੀ। ਜਾਣਕਾਰੀ ਅਨੁਸਾਰ ਜੋਧਪੁਰ ਪੁਲਿਸ ਦੀ ਸਬ ਇੰਸਪੈਕਟਰ ਰੀਨਾ ਕੁਮਾਰੀ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਗੁਰਜੀਤ ਨਾਮ ਵਿਅਕਤੀ ਆਪਣੇ ਘਰ ਵਿੱਚ ਪ੍ਰਿੰਟਰ ਲਗਾ ਕੇ ਜਾਲੀ ਕਰੰਸੀ ਤਿਆਰ ਕਰਕੇ ਅੱਗੇ ਵੱਖ-ਵੱਖ ਰਾਜਾਂ ਵਿੱਚ ਸਪਲਾਈ ਕਰਦਾ ਸੀ। ਪੁਲਿਸ ਨੇ ਦੋਨਾਂ ਨੂੰ ਗ੍ਰਿਫਤਾਰ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ।