ਪੰਜਾਬ ਵਿੱਚ ਨਹੀਂ ਰੁਕ ਰਿਹਾ ਨਸ਼ਿਆਂ ਦਾ ਕਹਿਰ, ਸ਼ਮਸ਼ਾਨ ਘਾਟ ਵਿੱਚ ਚਿੱਟਾ ਪੀਂਦੇ ਨੌਜਵਾਨਾਂ ਦੀ ਵੀਡੀਓ ਵਾਇਰਲ - Addiction increasing in Punjab - ADDICTION INCREASING IN PUNJAB
🎬 Watch Now: Feature Video
Published : Aug 26, 2024, 4:48 PM IST
ਬਠਿੰਡਾ: ਨਸ਼ਿਆਂ ਦੇ ਕਾਰੋਬਾਰ ਵਿੱਚ ਬਦਨਾਮ ਹੋਈ ਬਠਿੰਡਾ ਦੀ ਬੀੜ ਤਲਾਬ ਬਸਤੀ ਦੇ ਸ਼ਮਸ਼ਾਨ ਘਾਟ ਵਿੱਚ ਅੱਜ ਦੋ ਨੌਜਵਾਨਾਂ ਦੇ ਨਸ਼ਾਂ ਕਰਦਿਆਂ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਐਸਐਚਓ ਸਦਰ ਮੇਜਰ ਸਿੰਘ ਨੇ ਦੱਸਿਆ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਥਾਣਾ ਸਦਰ ਅਤੇ ਸੀਆਈਏ ਸਟਾਫ ਦੋ ਦੀ ਟੀਮ ਵੱਲੋਂ ਬੀੜ ਤਲਾਬ ਬਸਤੀ ਦੋ ਵਿੱਚ ਛਾਪੇਮਾਰੀ ਕੀਤੀ ਗਈ ਪਰ ਉਨ੍ਹਾਂ ਨੂੰ ਉਥੇ ਕੋਈ ਨੌਜਵਾਨ ਨਜ਼ਰ ਨਹੀਂ ਆਇਆ ਅਤੇ ਨਾ ਹੀ ਵੀਡੀਓ 'ਚ ਨਜ਼ਰ ਆਉਣ ਵਾਲੇ ਨੋਜ਼ਵਾਨਾ ਦੀ ਪਹਿਚਾਣ ਅਜੇ ਕੀਤੀ ਜਾ ਸਕੀ ਹੈ। ਪੁਲਿਸ ਵੱਲੋ ਲਗਾਤਾਰ ਇਨ੍ਹਾਂ ਨੌਜਵਾਨਾਂ ਨੂੰ ਲੱਭਣ ਦੇ ਯਤਨ ਕੀਤੇ ਜਾ ਰਹੇ ਹਨ।