ਪੁਲਿਸ ਨੇ ਨਾਭਾ ਅਤੇ ਪਟਿਆਲਾ ਜੇਲ੍ਹਾਂ 'ਚ ਚਲਾਈ ਤਲਾਸ਼ੀ ਮੁਹਿੰਮ - Police conducted a search operation - POLICE CONDUCTED A SEARCH OPERATION
🎬 Watch Now: Feature Video
Published : Mar 29, 2024, 1:12 PM IST
ਪਟਿਆਲਾ: ਕੇਂਦਰੀ ਜੇਲ੍ਹ ਪਟਿਆਲਾ ਵਿਖੇ ਪੰਜਾਬ ਪੁਲਿਸ ਅਤੇ ਜੇਲ੍ਹ ਦੀ ਟੀਮ ਵੱਲੋਂ ਮਿਲ ਕੇ ਸਰਚ ਮੁਹਿੰਮ ਚਲਾਈ ਗਈ। ਪਟਿਆਲਾ ਦੇ ਐੱਸਪੀ ਸਿਟੀ ਸਰਫਰਾਜ ਆਲਮ ਨੇ ਦੱਸਿਆ ਕਿ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਪੁਲਿਸ ਦੇ 150 ਦੇ ਕਰੀਬ ਮੁਲਾਜ਼ਮਾਂ ਸਮੇਤ ਜੇਲ੍ਹ ਦੇ ਮੁਲਾਜ਼ਮਾਂ ਨਾਲ ਮਿਲ ਕੇ ਜੇਲ੍ਹ ਅੰਦਰ ਚੈਕਿੰਗ ਕੀਤੀ ਗਈ ਹੈ। ਇਸੇ ਤਰ੍ਹਾਂ ਨਾਭਾ ਦੀ ਨਵੀਂ ਜ਼ਿਲ੍ਹਾ ਜੇਲ੍ਹ ਅਤੇ ਖੇਤਬਾੜੀ ਜੇਲ੍ਹ ਵਿਚ ਵੀ ਭਾਰੀ ਪੁਲਿਸ ਫੋਰਸ ਵੱਲੋਂ ਮੁਹਿੰਮ ਚਲਾਈ ਗਈ। ਇਸ ਦੌਰਾਨ ਜੇਲ੍ਹ ਅੰਦਰੋਂ ਕੁਝ ਗੈਰ ਕਾਨੂੰਨੀ ਬਰਾਮਦਗੀ ਕੀਤੀ ਗਈ ਹੈ। ਇਸ ਸਬੰਧੀ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਹਨ। ਐੱਸਪੀ ਸਰਫ਼ਰਾਜ਼ ਆਲਮ ਨੇ ਦੱਸਿਆ ਕਿ ਭਵਿੱਖ ਵਿਚ ਵੀ ਇਸੇ ਤਰ੍ਹਾਂ ਅਚਾਨਕ ਚੈਕਿੰਗ ਕੀਤੀ ਜਾਂਦੀ ਰਹੇਗੀ।